ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਝੋਨਾ ਬਾਸਮਤੀ ਦੀ ਕਟਾਈ ਤੋਂ ਬਾਅਦ ਝੋਨੇ ਦੀ ਪਰਾਲੀ ਦੀ ਖੇਤਾ ਵਿੱਚ ਹੀ ਸਾਂਭ ਸੰਭਾਲ ਵਾਸਤੇ ਅਤੇ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਬਿਜਾਈ ਕਰਨ ਲਈ ਕਿਸਾਨਾਂ ਨੂੰ 50% ਅਤੇ 80% ਸਬਸਿਡੀ ਤੇ ਵੱਡੀ ਗਿਣਤੀ ਵਿੱਚ ਮਹਿਕਮਾ ਖੇਤੀਬਾੜੀ ਵਲੋਂ ਸੰਦ ਮੁਹੱਈਆ ਕਰਵਾਏ ਗਏ।
ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ 189 ਹੈਪੀਸੀਡਰ ਮਸ਼ੀਨਾਂ, 34 ਚੋਪਰ ਕਮ ਸ਼ਰੈਡਰ, 38 ਰਿਵਰਸੀਵਲ ਮੋਲਡ ਬੋਲਡ ਪਲੋਅ, 55 ਜੀਰੋ ਟਿੱਲ ਡਰਿੱਲ, 40 ਰੋਟਾਵੇਟਰ ਅਤੇ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ ਕੰਬਾਈਨਾ ਨਾਲ ਕਰਵਾਉਣ ਵਾਸਤੇ 67 ਕੰਬਾਈਨਾ ਨੂੰ 50,000 ਪ੍ਰਤੀ ਕੰਬਾਈਨ ਦੇ ਹਿਸਾਬ ਨਾਲ ਸਬਸਿਡੀ ਤੇ ਸੁਪਰ ਐਸ.ਐਮ.ਐਸ ਲਗਵਾਏ ਗਏ ਹਨ ।
ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਵਾਸਤੇ 10 ਲੱਖ ਵਾਲੇ 27 ਕਸਟਮ ਹਾਇਰਿੰਗ ਸੈਟਰ ਅਤੇ 25 ਲੱਖ ਵਾਲੇ ਦੋ ਕਸਟਮ ਹਾਇਰਿੰਗ ਸੈਟਰ ਸਥਾਪਿਤ ਕੀਤੇ ਗਏ ਹਨ।ਇਸ ਕਸਟਮ ਹਾਇਰਿੰਗ ਸੈਟਰਾ ਨੂੰ 80% ਸਬਸਿਡੀ ਦਿੱਤੀ ਗਈ।
ਕਿਸਾਨਾਂ ਨੂੰ ਸਟਰਾਅ ਮੈਨਜਮੈਂਟ ਲਈ ਵੱਡੇ ਪੱਧਰ `ਤੇ ਮਸ਼ੀਨਰੀ ਮੁਹੱਈਆ ਕਰਵਾਉਣ ਨਾਲ ਹਾੜ੍ਹਂੀ 2018-19 ਦੋਰਾਨ ਹੈਪੀਸੀਡਰ ਨਾਲ 26,289 ਹੈਕਟੇਅਰ ਅਤੇ ਜੀਰੋ ਟਿੱਲ ਡਰਿੱਲ ਨਾਲ 10,033 ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ।ਜਿਸ ਨਾਲ ਕਣਕ ਦੀ ਬਿਜਾਈ ਵਾਸਤੇ ਲਾਗਤ ਵਿੱਚ ਕਾਫੀ ਕਮੀ ਆਈ ਹੈ ਅਤੇ ਇੱਕ ਹਫਤੇ ਸਮੇਂ ਦੀ ਬਿਜਾਈ ਵੀ ਅਗੇਤੀ ਹੋਈ ਹੈ।
ਹੈਪੀਸੀਡਰ ਅਤੇ ਜੀਰੋ ਟਿੱਲ ਡਰਿੱਲ ਨਾਲ ਵੱਖ-ਵੱਖ ਪਿੰਡਾਂ ਵਿੱਚ ਬੀਜੀ ਗਈ ਕਣਕ ਦੇ ਖੇਤਾਂ ਦਾ ਨਿਰੀਖਣ ਕਰਨ ਉਪਰੰਤ ਕਣਕ ਦੀ ਫਸਲ ਬਹੁਤ ਵਧੀਆ ਹੈ ਅਤੇ ਇਸ ਸਮੇਂ ਫਸਲ ਕਿਸੇ ਕਿਸਮ ਦੀ ਬਿਮਾਰੀ ਅਤੇ ਕੀੜੇ ਮਕੋੜਿਆਂ ਤੋਂ ਵੀ ਰਹਿਤ ਹੈ।ਇਹ ਵੀ ਵੇਖਿਆ ਗਿਆ ਹੈ ਕਿ ਕਣਕ ਦੀ ਫਸਲ ਉੱਪਰ ਕਿਸੇ ਵੀ ਛੋਟੇ ਤੱਤਾਂ ਦੀ ਘਾਟ ਨਜਰ ਨਹੀਂ ਆਈ। ਹੈਪੀਸੀਡਰ ਨਾਲ ਬੀਜੀ ਕਣਕ ਦੇ ਖੇਤਾਂ ਵਿੱਚ ਖੇਤ ਦਿਵਸ ਮਨਾ ਕੇ ਦੂਸਰੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media