Wednesday, March 11, 2026

ਟਰੇਡ ਯੂਨੀਅਨਾਂ ਨੇ ਹੜਤਾਲ ਦੇ ਦੂਜੇ ਦਿਨ ਵੀ ਕੀਤਾ ਪ੍ਰਦਰਸ਼ਨ

ਰੇਲਵੇ ਫਾਟਕ `ਤੇ ਜਾਮ ਲਾ ਕੇ ਰੇਲ ਅਤੇ ਸੜਕੀ ਆਵਾਜਾਈ ਕੀਤੀ ਜਾਮ
ਭੀਖੀ/ਮਾਨਸਾ 10 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਮੋਦੀ ਸਰਕਾਰ ਦੀਆਂ ਗਲ;ਤ ਨੀਤੀਆਂ ਦੇ ਖਿਲਾਫ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ PUNJ1001201902ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤਹਿਤ ਸੈਂਕਿੜਆਂ ਦੀ ਗਿੱਣਤੀ ਵਿੱਚ ਵਰਕਰਾਂ ਅਤੇ ਮੁਲਾਜ਼ਮਾਂ ਨੇ ਦੋ ਦਿਨਾਂ ਹੜਤਾਲ ਦੇ ਦੂਜੇ ਦਿਨ ਮਾਨਸਾ ਸ਼ਹਿਰ ਦੇ ਗੁਰਦੁਆਰਾ ਚੌਂਕ ਵਿੱਚ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਅਤੇ ਰੇਲਵੇ ਫਾਟਕ ਤੇ ਜਾਮ ਲਗਾ ਕੇ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਵ-ਉਦਾਰਵਾਦੀ ਨੀਤੀਆਂ ਤੇ ਚੱਲਦਿਆਂ ਮਜਦੂਰ ਕਿਸਾਨ ਮੁਲਾਜਮ ਅਤੇ ਛੋਟੇ ਦੁਕਾਨਦਾਰਾਂ ਦਾ ਦਮਨ ਕਰਨ ਦੇ ਦੋਸ਼ ਲਗਾਏ।
     ਮਾਨਸਾ ਦੇ ਗੁਰਦੁਆਰਾ ਚੌਂਕ ਵਿੱਚ ਇਕੱਤਰ ਹੋਏ ਏਕਟੂ, ਸੀਟੂ, ਏਟਕ, ਪੰਜਾਬ ਖੇਤ ਮਜਦੂਰ ਸਭਾ, ਲਾਲ ਭੱਠਾ ਮਜਦੂਰ ਯੂਨੀਅਨ, ਸੀ.ਟੀ.ਯੂ, ਪਸਸਫ ਵਿਗਿਆਨ ਗਰੁੱਪ, ਆਂਗਣਵਾੜੀ ਮੁਲਾਜਮ ਯੂਨੀਅਨ, ਸਫਾਈ ਸੇਵਕ ਕਰਮਚਾਰੀ ਯੂਨੀਅਨ, ਪੈਂਡੂ ਡਾਕ ਕਰਮਚਾਰੀ ਯੂਨੀਅਨ, ਪੈਨਸ਼ਨਰਜ ਐਸੋਸੀਏਸ਼ਨ, ਮੋਟਰ ਮਜਦੂਰ ਯੂਨੀਅਨ, ਰੇਹੜੀ ਯੂਨੀਅਨ, ਐਫਸੀਆਈ ਪੱਲੇਦਾਰ ਯੂਨੀਅਨ ਰਿਕਸ਼ਾ ਰੇਹੜੀ ਯੂਨੀਅਨ ਅਤੇ ਮਜਦੂਰ ਮੁਕਤੀ ਮੋਰਚਾ ਸਣੇ ਵੱਖ ਵੱਖ ਟਰੇਡ ਯੂਨੀਅਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਨਵ-ਉਦਾਰਵਾਦੀ ਨੀਤੀਆਂ ਤੇ ਚੱਲਦਿਆਂ ਮਜਦੂਰ ਕਿਸਾਨ ਮੁਲਾਜਮ ਅਤੇ ਛੋਟੇ ਦੁਕਾਨਦਾਰਾਂ ਦੇ ਦਮਨ ਕਰਨ ਖਿਲਾਫ ਦੂਸਰੇ ਦਿਨ ਧਰਨਾ ਲਗਾਇਆ ਗਿਆ।ਬਾਅਦ ਵਿੱਚ ਧਰਨਾਕਾਰੀਆਂ ਨੇ ਸ਼ਹਿਰ ਦੇ ਮੁੱਖ ਰੇਲਵੇ ਫਾਟਕ ਤੇ ਜਾਮ ਲਗਾ ਕੇ ਰੇਲ ਅਤੇ ਸੜਕੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ।ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਮਰੀਕ ਸਿੰਘ ਅਤੇ ਆਂਗਨਵਾੜੀ ਆਗੂ ਚਰਨਜੀਤ ਕੌਰ ਨੇ ਮੋਦੀ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਕੇ ਵਿਸ਼ਵਾਸ ਵਿੱਚ ਲਿਆ ਗਿਆ ਸੀ, ਪਰ ਸਾਢੇ ਚਾਰ ਸਾਲ ਬੀਤਣ ਦੇ ਬਾਅਦ ਵੀ ਕੀਤੇ ਵਾਅਦੇ ਪੂਰੇ ਨਹੀਂ ਹੋਏ।ਜਿਸ ਕਾਰਨ ਵੱਖ-ਵੱਖ ਟਰੇਡ ਯੂਨੀਅਨਾਂ ਵਲੋਂ ਮੋਦੀ ਸਰਕਾਰ ਦੇ ਖਿਲਾਫ 2 ਦਿਨਾਂ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply