Thursday, November 21, 2024

ਲੋੜਵੰਦਾਂ ਦੀ ਮਦਦ ਕਰਕੇ ਮਨਾਇਆ ਦਸਮ ਪਾਤਸ਼ਾਹ ਦਾ ਜਨਮ ਦਿਹਾੜਾ

ਧੂਰੀ, 15 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਪੰਜਾਬ ਵੱਲੋਂ ਸਮਾਜ ਸੇਵੀ ਭਾਨ ਸਿੰਘ ਜੱਸੀ ਦੀ PUNJ1501201905ਅਗਵਾਈ ਹੇਠ ਧੂਰੀ ਦੀਆਂ ਝੁੱਗੀਆਂ ਵਿੱਚ ਰਹਿੰਦੇ ਗ਼ਰੀਬ ਬੱਚਿਆਂ ਲਈ ਚਲਾਏ ਜਾ ਰਹੇ ਮੁਫ਼ਤ ਈਵਨਿੰਗ ਵਿਦਿਅਕ ਕੇਂਦਰ ਵਿੱਚ ਕੀਤੇ ਗਏ ਸਮਾਗਮ ਦੌਰਾਨ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਲੋੜਵੰਦਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਗਿਆ।
ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਦੇ ਪ੍ਰਧਾਨ ਅਤੇ ਸਮਾਜ ਸੇਵੀ ਭਾਨ ਸਿੰਘ ਜੱਸੀ (ਜੱਸੀ ਪੇਧਨੀ) ਨੇ ਬੋਲਦਿਆਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਥੇ ਜਬਰ ਜੁਲਮ ਦੇ ਖ਼ਿਲਾਫ਼ ਇਨਸਾਫ ਲਈ ਸਿੱਧਮ ਸਿੱਧੀ ਲੜਾਈ ਲੜੀ ਉਥੇ ਉਨ੍ਹਾਂ ਨੇ ਸ਼ਾਤਰ ਲੋਕਾਂ ਵੱਲੋਂ ਪੈਦਾ ਕੀਤੇ ਜਾਤਪਾਤੀ ਪ੍ਰਬੰਧ ਨੂੰ ਚਣੌਤੀ ਦੇ ਕੇ ਅਤੇ ਦੱਬੇ ਕੁਚਲੇ ਗ਼ਰੀਬ ਲੋਕਾਂ ਵਿਚ ਇਨਕਲਾਬੀ ਜਜਬਾ ਪੈਦਾ ਕਰਕੇ ਮਾਨਵਤਾ ਦੇ ਇਤਿਹਾਸ ਨੂੰ ਜਬਰਦਸਤ ਤਾਕਤ ਪ੍ਰਦਾਨ ਕੀਤੀ ਸੀ।ਭਾਨ ਸਿੰਘ ਨੇ ਦੁੱਖ ਪ੍ਰਗਟ ਕੀਤਾ ਕਿ ਸਾਡੇ ਗੁਰੂਆਂ ਵੱਲੋਂ ਜਾਤਪਾਤੀ ਸਿਸਟਮ ਨੂੰ ਖ਼ਤਮ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਵੀ ਅਸੀਂ ਅਜੇ ਵੀ ਜਾਤਪਾਤ ਦੀਆਂ ਭਾਰੀ-ਭਾਰੀ ਪੰਡਾਂ ਆਪਣੇ ਸਿਰਤੇ ਚੁੱਕੀ ਫਿਰ ਰਹੇ ਹਾਂ।ਅੰਤ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਈਰਖਾਵਾਦ ਅਤੇ ਜਾਤਪਾਤ ਦੀ ਗੰਦੀ ਦਲਦਲ ਵਿੱਚੋਂ ਬਾਹਰ ਨਿਕਲਦੇ ਹੋਏ ਸਿਟਮ ਦੇ ਸਤਾਏ ਦੱਬੇ ਕੁਚਲੇ ਅਤੇ ਗ਼ਰੀਬ ਲੋਕਾਂ ਦੀ ਮੱਦਦ ਲਈ ਅੱਗੇ ਆਉਣ ਤਾਂ ਕਿ ਮਨੁੱਖਤਾਵਾਦੀ ਅਤੇ ਧਰਮ ਦੀ ਕੜੀ ਨੂੰ ਮਜਬੂਤ ਕੀਤਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾ: ਅਮਨਿੰਦਰ ਸਿੰਘ, ਬਲਵੰਤ ਸਿੰਘ ਭੂਪਾ ਅਤੇ ਜਸਵੀਰ ਸਿੰਘ ਆਦਿ ਸਖ਼ਸੀਅਤਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply