Wednesday, March 11, 2026

ਪੰਜਾਬ ਜਲਦ ਤਰੱਕੀ ਅਤੇ ਖੁਸ਼ਹਾਲੀ ਦੀਆਂ ਰਾਹਾਂ `ਤੇ ਹੋਵੇਗਾ – ਮਨਪ੍ਰੀਤ ਸਿੰਘ ਬਾਦਲ

ਪੰਜਾਬ ਦੇ ਵਿੱਤ ਮੰਤਰੀ ਵੱਲੋਂ 25ਵੇਂ ਪੰਜਾਬੀ ਪਰਵਾਸੀ ਦਿਵਸ ਦਾ ਉਦਘਾਟਨ
ਚੰਡੀਗੜ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ 25ਵੇਂ ਪੰਜਾਬੀ ਪਰਵਾਸੀ ਦਿਵਸ ਵਿਚ ਮੁੱਖ Manpreet Badalਮਹਿਮਾਨ ਵੱਜੋਂ ਸ਼ਿਰਕਤ ਕੀਤੀ।ਇਸ ਸਮਾਗਮ ਨੂੰ ਇੰਟਰਨੈਸ਼ਨਲ ਚੈਂਬਰ ਫਾਰ ਸਰਵਿਸ ਇੰਡਸਟਰੀ (ਆਈ.ਸੀ.ਐਸ.ਆਈ) ਅਤੇ ਪੰਜਾਬ ਸਰਕਾਰ ਨੇ ਸਾਂਝੇ ਤੌਰ `ਤੇ ਮਿਲ ਕੇ ਕਰਵਾਇਆ ਹੈ।
ਆਪਣੇ ਸੰਬੋਧਨ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਵਲੋਂ ਉਹ ਭਰੋਸਾ ਦਿਵਾਉਂਦੇ ਹਨ ਕਿ ਪੰਜਾਬ ਇਕ ਵਾਰ ਫੇਰ ਤਰੱਕੀ ਅਤੇ ਖੁਸ਼ਹਾਲੀ ਦੀਆਂ ਰਾਹਾਂ `ਤੇ ਹੋਵੇਗਾ ਅਤੇ ਇਸ ਮਕਸਦ ਲਈ ਸਭਨਾਂ ਪੰਜਾਬੀਆਂ ਦਾ ਯੋਗਦਾਨ ਬਹੁਤ ਲੋਂੜੀਦਾ ਹੈ।ਉਨਾਂ ਕਿਹਾ ਕਿ ਇਕ ਪੰਜਾਬੀ ਹੋਣ ਦੇ ਨਾਤੇ ਉਹ ਚਾਹੁੰਦੇ ਹਨ ਕਿ ਸਾਡੀ ਅਗਲੀ ਪੀੜੀ ਖੁਸ਼ਹਾਲ ਅਤੇ ਸਿਹਤਮੰਦ ਜ਼ਿੰਦਗੀ ਜੀਵੇ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਮਾਤ ਭੂਮੀ ਦੀ ਪੂਰੀ ਸਿਰੜ ਨਾਲ ਸੇਵਾ ਕਰਨੀ ਚਾਹੀਦੀ ਹੈ।ਉਨਾਂ ਦੁਨੀਆਂ ਭਰ ਵਿਚ ਵੱਸਦੇ ਪੰਜਾਬੀਆਂ ਨੂੰ ਸੂਬੇ ਦੀ ਖੁਸ਼ਹਾਲੀ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਉਨਾਂ ਕਿਹਾ ਕਿ ਕਿਸੇ ਵੀ ਕੌਮ ਜਾਂ ਦੇਸ਼ ਦੀ ਵਿਆਖਿਆ ਉਥੋਂ ਦੀ ਭੂਗੋਲਿਕ ਸਥਿਤੀ ਨਹੀਂ ਬਲਕਿ ਲੋਕਾਂ ਦੀ ਸ਼ਖਸੀਅਤ ਨਾਲ ਤੈਅ ਹੁੰਦੀ ਹੈ।ਇਸ ਪੱਖੋਂ ਪੰਜਾਬੀਆਂ ਦੇ ਉਚੇ-ਸੁੱਚੇ ਕਿਰਦਾਰ ਦੀ ਉਨਾਂ ਜੰਮ ਕੇ ਤਾਰੀਫ ਕੀਤੀ। ਇਸ ਦੇ ਨਾਲ ਹੀ ਆਜ਼ਾਦੀ ਅੰਦੋਲਨ ਵਿਚ ਪੰਜਾਬੀਆਂ ਦੇ ਯੋਗਦਾਨ ਬਾਰੇ ਵੀ ਉਨਾਂ ਵਿਸਥਾਰ ਵਿਚ ਗੱਲ ਕੀਤੀ।  
ਵਿੱਤ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਪੂਰਨ ਭਰੋਸਾ ਹੈ ਕਿ ਭਾਰਤ ਅਗਲੀ ਸੁਪਰ ਪਾਵਰ ਹੋਵੇਗਾ ਅਤੇ ਉਹ ਜਿਊਂਦੇ ਜੀ ਹੀ ਭਾਰਤ ਦੀ ਇਹ ਪ੍ਰਾਪਤੀ ਵੇਖ ਲੈਣਗੇ।ਉਨਾਂ ਆਈ.ਸੀ.ਐਸ.ਆਈ ਦਾ ਇਕ ਭਵਿੱਖਮੁਖੀ ਸੋਚ ਵਾਲਾ ਦਸਤਾਵੇਜ (ਵਿਜ਼ਨ ਡਾਕੂਮੈਂਟ) ਵੀ ਜਾਰੀ ਕੀਤਾ ਜਿਸ ਵਿਚ ਸੇਵਾ ਖੇਤਰ ਦੇ ਵਿਕਾਸ ਦਾ ਖਰੜਾ ਉਲੀਕਿਆ ਗਿਆ ਹੈ।ਜਿਸ ਨਾਲ ਕਿ ਪੰਜਾਬ ਦੀ ਵਿ    ਤੀ ਹਾਲਤ ਵਿਚ ਸੁਧਾਰ ਹੋ ਸਕੇ ਅਤੇ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਲਿਆਂਦਾ ਜਾ ਸਕੇ।
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਹਾਲਾਂਕਿ ਸੇਵਾ ਖੇਤਰ ਵਿਚ ਥੋੜਾ ਪਿੱਛੇ ਚੱਲ ਰਿਹਾ ਹੈ, ਪਰ ਪੰਜਾਬ ਸਰਕਾਰ ਹੁਣ ਇਸ ਖੇਤਰ ਵੱਲ ਖਾਸ ਤਵੱਜੋਂ ਦੇ ਰਹੀ ਹੈ।ਉਨਾਂ ਕਿਹਾ ਕਿ ਪੰਜਾਬ ਵਿਚ ਜ਼ਿਆਦਾ ਨਿਵੇਸ਼ ਲਿਆਉਣ ਲਈ ਅਤੇ ਸੈਰ ਸਪਾਟਾ ਖੇਤਰ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।  
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ (ਗ੍ਰਹਿ) ਐਨ.ਐਸ ਕਲਸੀ, ਪ੍ਰਮੁੱਖ ਸਕੱਤਰ (ਪਰਵਾਸੀ ਮਾਮਲੇ) ਐਸ.ਆਰ ਲੱਧੜ, ਏ.ਡੀ.ਜੀ.ਪੀ (ਐਨਆਰਆਈ ਵਿੰਗ) ਈਸ਼ਵਰ ਸਿੰਘ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ, ਆਈ.ਸੀ.ਐਸ.ਆਈ ਦੇ ਡੀ.ਜੀ ਗੁਲਸ਼ਨ ਸ਼ਰਮਾ ਅਤੇ ਆਈ.ਸੀ.ਐਸ.ਆਈ ਬੈਂਕਾਕ (ਥਾਈਲੈਂਡ) ਦੇ ਪ੍ਰਧਾਨ ਪਾਲ ਨਰੂਲਾ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply