Wednesday, March 11, 2026

ਵਾਟਰ ਸਪਰੋਟਸ ਮੁਕਾਬਲੇ ਚ’ ਖ਼ਾਲਸਾ ਕਾਲਜ ਦੇ ਵਿਦਿਆਰਥੀ ਓਵਰਆਲ ਜੇਤੂ

35 ਸੋਨੇ, 8 ਚਾਂਦੀ ਅਤੇ 5 ਕਾਂਸੇ ਦੇ ਤਮਗਿਆਂ ਨਾਲਕਾਲਜ ਦਾ ਮਾਣ ਵਧਿਆ – ਡਾ. ਮਹਿਲ ਸਿੰਘ
ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ PUNJB1901201901ਪਠਾਨਕੋਟ ਦੇ ਪਿੰਡ ਹਰਦੋ ਸ਼ਰਨ (ਨਜ਼ਦੀਕ ਰਣਜੀਤ ਸਾਗਰ ਡੈਮ ਦੀ ਲੇਕ ’ਚ) ਕਰਵਾਏ ਗਏ।ਇੰਟਰ ਕਾਲਜ ਰੋਇੰਗ, ਕੈਨੋ ਅਤੇ ਕਿਆਕ ਦੇ ਮੁਕਾਬਲਿਆਂ ’ਚ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ, ਚਾਂਦੀ ਅਤੇ ਕਾਂਸੇ ਦੇ ਤਮਗੇ ਹਾਸਲ ਕਰਕੇ ਕਾਲਜ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੀ ਇਸ ਜਿੱਤ ’ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ’ਤੇ ਮੁਬਾਰਕਬਾਦ ਦਿੰਦਿਆ ਦੱਸਿਆ ਕਿ 35 ਸੋਨੇ, 8 ਚਾਂਦੀ ਅਤੇ 5 ਕਾਂਸੇ ਦੇ ਤਗਮੇ ਹਾਸਲ ਕਰਕੇ ਵਾਟਰ ਸਪੋਰਟਸ ਮੁਕਾਬਲੇ ’ਚ ਕਾਲਜ ਖਿਡਾਰੀ ਓਵਰਆਲ ਜੇਤੂ ਰਹੇ ਹਨ।
    ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਰੋਇੰਗ ਮੁਕਾਬਲੇ ’ਚ ਖ਼ਾਲਸਾ ਕਾਲਜ ਨੇ 52 ਨੰਬਰ, ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ 50 ਨੰਬਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 40 ਨੰਬਰ ਨਾਲ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤ।ਕੈਨੋ ਮੁਕਾਬਲੇ ’ਚ ਖ਼ਾਲਸਾ ਕਾਲਜ ਨੇ 23 ਪੁਆਇੰਟ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ 18 ਪੁਆਇੰਟ ਹਾਸਲ ਕੀਤੇ, ਜਦ ਕਿ ਕਿਆਕ ’ਚ ਖ਼ਾਲਸਾ ਕਾਲਜ ਨੇ 27 ਪੁਆਇੰਟ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ 18 ਪੁਆਇੰਟ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ।
    ਡਾ. ਮਹਿਲ ਸਿੰਘ ਨੇ ਇਸ ਜਿੱਤ ਨੇ ਗੌਰਵਮਈ ਇਤਿਹਾਸ ਵਾਲੇ ਖ਼ਾਲਸਾ ਕਾਲਜ ਦਾ ਸਿਰ ਮਾਣ ਨਾਲ ਹੋਰ ਉੱਚਾ ਕਰ ਦਿੱਤਾ ਹੈ।ਜਿਸ ਦਾ ਸਿਹਰਾ ਉਨ੍ਹਖ਼ਾਂ ਦੀ ਅਣਥੱਕ ਮਿਹਨਤ ਦੇ ਸਿਰ ਬੱਝਦਾ ਹੈ।ਉਨ੍ਹਾਂ ਨੇ ਸਪੋਰਟਸ ਵਿਭਾਗ ਮੁੱਖੀ ਡਾ. ਦਲਜੀਤ ਸਿੰਘ, ਬਚਨਪਾਲ ਸਿੰਘ, ਕੋਚ ਬਲਰਾਜ ਸਿੰਘ, ਪਵਨ ਕੁਮਾਰ ਅਤੇ ਪ੍ਰੋ: ਨਵਨੀਤ ਸਿੰਘ ਆਦਿ ਨੂੰ ਮੁਬਾਰਕਬਾਦ ਦਿੱਤੀ।
    ਇਸ ਦੌਰਾਨ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਮੌਜੂਦਗੀ ’ਚ ਡਾ. ਦਲਜੀਤ ਸਿੰਘ ਨੇ ਦੱਸਿਆ ਉਕਤ 3 ਰੋਜ਼ਾ ਮੁਕਾਬਲੇ ’ਚ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਤੋਂ ਪੁੱਜੇ ਵਿਦਿਆਰਥੀਆਂ ਨੇ ਆਪਣੇ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।ਉਨ੍ਹਾਂ ਕਿਹਾ ਕਿ ਇਸ ਖੇਡ ਮੌਕੇ ਕਾਲਜ ਦੀ ਟੀਮ ਓਵਰ ਆਲ ਜੇਤੂ ਰਹੀ, ਜਿਨ੍ਹਾਂ ਨੂੰ ਜੀ.ਐਨ.ਡੀ.ਯੂ ਦੇ ਅਸਿਸਟੈਂਟ ਡਾਇਰੈਕਟਰ ਸਪੋਰਟਸ ਕਵਰ ਮਨਦੀਪ ਸਿੰਘ ਨੇ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ ਰੋਇੰਗ ’ਚ ਬਲਰਾਮ ਸੋਨੀ, ਕਰਮਜੀਤ ਸਿੰਘ, ਸੁਨੀਲ ਪ੍ਰਜਾਪਤੀ, ਆਕਾਸ਼, ਹਰਪ੍ਰੀਤ ਸਿੰਘ ਤੇ ਰਜਤ ਭਰਦਵਾਜ, ਕੈਨੋ ’ਚ ਸੁਮਿਤ ਸ਼ੌਕੀਨ, ਨਨੂੰ ਸਿੰਘ, ਅਜੀਤ, ਸਤੀਸ਼ ਯਾਦਵ ਅਤੇ ਸੁਮਿਤ, ਕਿਆਕ ’ਚ ਅੰਕੁਰ, ਰੁਪਿਤ, ਅਕਸ਼ੈ ਤੇ ਸੁਮੀਤ ਸ਼ੌਕੀਨ ਨੇ ਖੇਡ ਦਾ ਮੁਜ਼ਾਹਰਾ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply