Sunday, October 25, 2026

ਪੰਜਾਬ ਸਕੂਲ ਖੇਡਾਂ ਚ ਅੰਮ੍ਰਿਤਸਰ ਦੀਆਂ ਬਾਕਸਿੰਗ ਖਿਡਾਰਨਾਂ ਬਣੀਆਂ ਫਰਸਟ ਰਨਰਜ਼ਅੱਪ

ਚੈਂਪੀਅਨ ਬਣ ਕੇ ਹੀ ਵਾਪਿਸ ਪਰਤੇਗੀ ਪੰਜਾਬ ਦੀ ਬਾਕਸਿੰਗ ਟੀਮ – ਜੇ.ਪੀ ਸਿੰਘ
ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਫ਼ਰੀਦਕੋਟ ਵਿਖੇ ਕਰਵਾਈਆਂ ਗਈਆਂ ਲੜਕੀਆਂ ਦੀਆਂ ਅੰਡਰ-18 PUNJ0202201913ਸਾਲ ਉਮਰ ਵਰਗ ਪੰਜਾਬ ਸਕੂਲ ਖੇਡਾਂ ਦੇ ਦੌਰਾਨ ਹੋਏ ਬਾਕਸਿੰਗ ਮੁਕਾਬਲਿਆਂ ਦੇ ਦੌਰਾਨ ਅੰਮ੍ਰਿਤਸਰ ਦੀਆਂ ਲੜਕੀਆਂ ਦੂਜੇ ਸਥਾਨ ਤੇ ਰਹਿੰਦੇ ਹੋਏ ਫਰਸਟ ਰਨਰਜ਼ਅੱਪ ਬਣੀਆਂ। ਇੰਚਾਰਜ ਕੋਚ ਜੇ.ਪੀ ਸਿੰਘ ਦੀ ਦੇਖ-ਰੇਖ ਹੇਠ ਉਪਰੋਕਤ ਖੇਡ ਪ੍ਰਤੀਯੋਗਤਾ ਵਿੱਚ ਸ਼ਮੂਲੀਅਤ ਕਰਨ ਗਈਆਂ ਖਿਡਾਰਨਾਂ ਨੇ 4 ਦਿਨਾ ਸੂਬਾ ਪੱਧਰੀ ਇਸ ਖੇਡ ਪ੍ਰਤੀਯੋਗਤਾ ਦੇ ਦੌਰਾਨ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਮੁਕਾਬਲੇ ਵਿੱਚ ਜਗ੍ਹਾ ਬਣਾਈ ਤੇ ਬੜੇ ਥੋੜੇ ਅੰਕਾਂ ਦੇ ਫਰਕ ਨਾਲ ਦੂਸਰੇ ਸਥਾਨ ਤੇ ਰਹਿੰਦੇ ਹੋਏ ਫਰਸਟ ਰਨਰਜ਼ਅੱਪ ਦਾ ਖਿਤਾਬ ਹਾਂਸਲ ਕੀਤਾ।ਕੋਚ ਜੇ.ਪੀ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਜ਼ਿਲ੍ਹਾ ਮਹਿਲਾ ਬਾਕਸਿੰਗ ਟੀਮ ਦੇ ਵਿੱਚ ਵੱਖ-ਵੱਖ ਸਕੂਲਾਂ ਦੀਆਂ ਅਲੱਗ-ਅਲ਼ੱਗ ਭਾਰ ਵਰਗ ਦੀਆਂ ਖਿਡਾਰਨਾਂ ਨੇ ਵਿਰੋਧੀ ਖਿਡਾਰਨਾਂ ਨਾਲ ਲੋਹਾ ਲੈਂਦੇ ਹੋਏ ਵੱਖ-ਵੱਖ ਪ੍ਰਕਾਰ ਦੇ ਮੈਡਲ ਸਰਟੀਫਿਕੇਟ ਤੇ ਖੇਡ ਕਿੱਟਾ ਹਾਸਲ ਕੀਤੀਆਂ। ਉਨ੍ਹਾਂ ਦੱਸਿਆ ਕਿ ਗੋਲਡ ਮੈਡਲਿਸਟ ਖਿਡਾਰਨਾ ਕੌਮੀ ਪੱਧਰ ਦੀ ਖੇਡ ਪ੍ਰਤੀਯੋਗਤਾ ਵਿੱਚ ਹਿੱਸਾ ਲੈਣਗੀਆਂ।ਜਿਸ ਦੇ ਲਈ ਰਾਜ ਪੱਧਰੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹਨਾਂ ਖਿਡਾਰਨਾਂ ਦੇ ਪ੍ਰਿੰਸੀਪਲਾਂ, ਖੇਡ ਮੁਖੀਆਂ ਤੇ ਮਾਪਿਆਂ ਨੂੰ ਵਿਸ਼ਵਾਸ਼ ਵਿੱਚ ਲੈਣ ਤੋਂ ਬਾਅਦ ਅਗਲੇਰੀ ਖੇਡ ਪ੍ਰਤੀਯੋਗਤਾ ਲਈ ਭੇਜਿਆ ਜਾਵੇਗਾ।ਪੰਜਾਬ ਦੀ ਇਹ ਬਾਕਸਿੰਗ ਟੀਮ ਚੈਂਪੀਅਨ ਬਣ ਕੇ ਹੀ ਵਾਪਿਸ ਪਰਤੇਗੀ।ਜੇ.ਪੀ ਸਿੰਘ ਨੇ ਖੇਡ ਵਿਭਾਗ ਪੰਜਾਬ ਦੇ ਅਫਸਰਾਨ ਤੇ ਜ਼ਿਲ੍ਹਾ ਡੀ.ਐਸ.ਓ ਜੀ.ਐਸ ਰਿਆੜ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਇੰਚਾਰਜ ਕੋਚ ਦਲਜੀਤ ਸਿੰਘ, ਕੋਚ ਗੁਰਮੀਤ ਸਿੰਘ, ਕੋਚ ਕਰਮਜੀਤ ਸਿੰਘ, ਕੋਚ ਨੀਤੂ ਸੱਭਰਵਾਲ, ਕੋਚ ਰਾਜਵਿੰਦਰ ਕੌਰ, ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਐਨਮ ਸੰਧੂ ਆਦਿ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply