ਅੰਮ੍ਰਿਤਸਰ, 5 ਸਤੰਬਰ (ਦੀਪ ਦਵਿੰਦਰ)- ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਅਤੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਰੰਗਮੰਚ ਉਤਸਵ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ੍ਰੀ ਧਾਲੀਵਾਲ ਨੇ ਕਿਹਾ ਕਿ 6/9/14 ਅਤੇ 7/09/14 ਨੂੰ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਕਿਸ ਠੱਗ ਨੇ ਲੁਟਿਆ ਸ਼ਹਿਰ ਮੇਰਾ’ ਖੇਡਿਆ ਜਾਵੇਗਾ। 13/09/14 ਅਤੇ 14/09/14 ਨੂੰ ਡਾ: ਸਵਰਾਜਬੀਰ ਅਤੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਨਾਟਕ ‘ਤਸਵੀਰਾਂ’ ਖੇਡਿਆ ਜਾਵੇਗਾ। 26/09/14 ਅਤੇ 27/09/14 ਨੂੰ ਅਜਮੇਰ ਰੋਡੇ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਅੱਗ ਲਾਉਂਦੀ ਰਹੀਂ ਸਮੁੰਦਰਾਂ ਵਿੱਚ ਤਾਰੀਆਂ’ (ਕਾਮਾ-ਗਾਟਾ-ਮਾਰੂ) ਖੇਡਿਆ ਜਾਵੇਗਾ। ਇਹਨਾਂ ਸਾਰੇ ਨਾਟਕਾਂ ਦੀ ਪੇਸ਼ਕਾਰੀ ਪੰਜਾਬ ਨਾਟਸ਼ਾਲਾ ਵਿਖੇ ਸ਼ਾਮ 7 ਵਜੇ ਹੋਣਗੇ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …