Wednesday, June 26, 2024

ਪਾਕਿਸਤਾਨ `ਚ ਸਰਜੀਕਲ ਸਟ੍ਰਾਈਕ ਸਮੇਂ ਦੀ ਲੋੜ ਸੀ- ਜੀ.ਕੇ

ਨਵੀਂ ਦਿੱਲੀ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨੀ ਕਬਾਇਲੀ ਕਸ਼ਮੀਰ ਵਿੱਚ ਸੋਮਵਾਰ ਨੂੰ ਭਾਰਤੀ ਹਵਾਈ ਫ਼ੌਜ ਵਲੋਂ ਕੀਤੀ ਗਈ ਸਰਜੀਕਲ manjit GK1ਸਟ੍ਰਾਈਕ -2 ਨੂੰ ਵੱਡੀ ਕਾਮਯਾਬੀ ਮਿਲੀ ਹੈ।ਇਹ ਵਿਚਾਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਮੀਡੀਆ ਨੂੰ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਮਰੱਥਾ ਦੀ ਵੀ ਸ਼ਲਾਘਾ ਕੀਤੀ ਹੈ।ਜੀ.ਕੇ ਨੇ ਕਿਹਾ ਕਿ ਪਾਕਿਸਤਾਨ ਨੂੰ ਕਿ ਉਹ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਨੀਤੀ `ਤੇ ਹੁਣ ਮੁੜ ਵਿਚਾਰ ਕਰੇ। ਕਿਉਂਕਿ ਮੌਜੂਦਾ ਭਾਰਤੀ ਲੀਡਰਸ਼ਿਪ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੇ ਸਮਰੱਥ ਹੈ, ਜਦੋਂ ਕਿ ਅੱਜ ਪਾਕਿਸਤਾਨ ਦੇ ਆਰਥਿਕ ਐਮਰਜੈਂਸੀ ਵਾਲੇ ਹਾਲਾਤ ਹਨ।
              ਜੀ.ਕੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਨਸੀਹਤ ਦਿੰਦੇ ਹੋਏ ਸਵਾਲ ਪੁੱਛਿਆ ਕਿ ਉਨ੍ਹਾਂ ਦੇ ਕਥਿਤ “ਨਵੇਂ ਪਾਕਿਸਤਾਨ” ਦੇ ਮਾਡਲ ਵਿੱਚ ਜਹਾਦ ਦਾ ਜ਼ਹਿਰ ਕਦੋਂ ਖ਼ਤਮ ਹੋਵੇਗਾ ? ਉਨਾਂ ਕਿਹਾ ਕਿ ਦੋਵੇਂ ਦੇਸ਼ ਐਟਮੀ ਸ਼ਕਤੀ ਹੋਣ ਦੇ ਨਾਲ ਹੀ ਆਪਣੇ ਦੇਸ਼ ਵਿੱਚ ਗ਼ਰੀਬੀ ਅਤੇ ਬੇਰੁਜ਼ਗਾਰੀ ਨਾਲ ਲੜ ਰਹੇ ਹਨ।ਇਸ ਲਈ ਜਨਤਾ ਨੂੰ ਆਰਥਿਕ ਪੱਖੋਂ ਸਵੈ-ਨਿਰਭਰ ਬਣਾਉਣ ਵੱਲ  ਧਿਆਨ ਦੇਣ ਦੀ ਲੋੜ ਹੈ।ਸਿੱਖ ਕੌਮ ਵਲੋਂ ਕੀਤੀ ਜਾ ਰਹੀ 70 ਸਾਲ ਪੁਰਾਣੀ ਅਰਦਾਸ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਜੀ.ਕੇ ਨੇ ਇਮਰਾਨ ਖਾਨ ਨੂੰ ਇਮਾਨਦਾਰੀ ਅਤੇ ਨੇਕਨੀਤੀ ਨਾਲ ਕੰਮ ਕਰਨ ਦੀ ਸਲਾਹ ਦਿੱਤੀ।ਜੀ.ਕੇ ਨੇ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀਰੇਂਦਰ ਸਿੰਘ ਧਨੋਆ ਦੇ ਜੰਗੀ ਕੌਸ਼ਲ ਦੀ ਸ਼ਲਾਘਾ ਕਰਦੇ ਹੋਏ ਹਵਾੀ ਭਾਰਤੀ ਫ਼ੌਜ ਵਲੋਂ ਕੀਤੀ ਗਈ ਕਾਰਵਾਈ ਨੂੰ ਸਮੇਂ ਦੀ ਲੋੜ ਦੱਸਿਆ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply