Monday, March 30, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ.ਰੋਡ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ-ਜਸਬੀਰ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀ.ਟੀ ਰੋਡ ਸਕੂਲ ਵਿਖੇ PUNJ1103201911ਔਰਤਾਂ ਨੂੰ ਸਨਮਾਨ ਦੇਣ ਲਈ ਮਹਿਲਾ ਦਿਵਸ ਮਨਾਇਆ ਗਿਆ।ਸਵੇਰ ਦੀ ਸਭਾ ਵਿੱਚ ਇਸਤਰੀ ਜਾਤੀ ਦੀ ਰੱਖਿਆ ਲਈ ਸੰਘਰਸ਼ ਕਰਨ ਵਾਲੀਆਂ ਨਾਮਵਰ ਅੋਰਤ ਸ਼ਖਸ਼ੀਅਤਾਂ ਨੂੰ ਯਾਦ ਕੀਤਾ ਗਿਆ।ਬਾਰਵ੍ਹੀਂ ਜਮਾਤ ਦੇ ਵਿਦਿਆਰਥਣਾਂ ਨੇ ਮਹਿਲਾ ਦਿਵਸ `ਤੇ ਆਪਣੇ ਭਾਸ਼ਣ, ਕਵਿਤਾਵਾਂ ਤੋਂ ਇਲਾਵਾ ਪੋਸਟਰਾਂ ਰਾਹੀਂ ਨਾਰੀ ਵਰਗ ਦੀਆਂ ਮਹਾਨ ਪ੍ਰਾਪਤੀਆਂ `ਤੇ ਚਾਨਣ ਪਾਇਆ।
ਪ੍ਰਿੰਸੀਪਲ ਡਾ. ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਲ ਦਾ ਵਿਸ਼ਾ ‘ਸਮਾਨ ਸੋਚ, ਨਿਪੁੰਨ ਉਸਾਰੀ, ਨਵਾਂ ਪਰਿਵਰਤਨ’ ਉਹਨਾਂ ਨਵੇਂ ਤਰੀਕਿਆਂ `ਤੇ ਕੇਂਦਰਿਤ ਹੈ, ਜਿੰਨ੍ਹਾਂ ਨਾਲ ਲਿੰਗ ਸਮਾਨਤਾ ਅਤੇ ਹਰ ਖੇਤਰ ਵਿੱਚ ਨਾਰੀ ਸ਼ਕਤੀ ਨੂੰ ਹੋਰ ਉਨਤ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਨਾਰੀ ਹੀ ਸਮਾਜ ਦੀ ਸਿਰਜਣਾ ਕਰ ਸਕਦੀ ਹੈ, ਜੋ ਨਿਰਸੁਆਰਥ ਤੇ ਪ੍ਰੇਮ ਦੀ ਮੂਰਤ ਹੈ।ਲਿੰਗ ਸਮਾਨਤਾ ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਅੋਰਤਾਂ ਦਾ ਸਨਮਾਨ ਕਰਨ ਦੀ ਪ੍ਰੇਰਣਾ ਕੀਤੀ ਅਤੇ ਅਧਿਆਪਕਾਵਾਂ ਨੂੰ ਨਾਰੀ ਦਿਵਸ ਦੀ ਵਧਾਈ ਦਿੱਤੀ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply