Sunday, December 22, 2024

ਬੀਬੀ ਕੌਲਾਂ ਜੀ ਸੀ: ਸੈ: ਪਬਲਿਕ ਸਕੂਲ ਵਿਖੇ ਬੁੱਕ ਕਲੈਕਸ਼ਨ ਕੈਂਪ

ਕਿਤਾਬਾਂ ਮਨੁੱਖ ਦੇ ਜੀਵਨ ਨੂੰ ਹਰ ਪੱਖ ਤੋਂ ਸਵਾਰਦੀਆਂ ਹਨ – ਭਾਈ ਗੁਰਇਕਬਾਲ ਸਿੰਘ

PPN09091409ਅੰਮ੍ਰਿਤਸਰ, 9 ਸਤੰਬਰ (ਪ੍ਰੀਤਮ ਸਿੰਘ)- ਭਾਈ ਗੁਰਇਕਬਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵੱਲੋਂ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਸੀ.ਸੈ. ਪਬਲਿਕ ਸਕੂਲ, ਨੇੜੇ ਗੁ: ਟਾਹਲਾ ਸਾਹਿਬ, ਤਰਨ ਤਾਰਨ ਰੋਡ ਵਿਖੇ “ਬੁੱਕ ਕਲੈਕਸ਼ਨ ਕੈਂਪ” ਲਗਾਇਆ ਗਿਆ।ਜਿਸ ਵਿੱਚ ਸਕੂਲ ਦੇ ਪ੍ਰਿੰਸੀਪਲ ਪਰਵੀਨ ਕੌਰ ਜੀ ਨੇ ਦੱਸਿਆ ਕਿ ਇਹ ਕੈਂਪ ਬੱਚਿਆਂ ਵਿੱਚ ਕਿਤਾਬਾਂ ਪ੍ਰਤੀ ਘੱਟ ਰਹੀ ਰੁਚੀ ਨੂੰ ਵਧਾਉਣ ਲਈ ਲਗਾਇਆ ਗਿਆ ਹੈ।ਸਾਡਾ ਮੰਤਵ ਹੈ ਕਿ ਹਰ ਬੱਚਾ ਕਿਤਾਬਾਂ ਨੂੰ ਆਪਣੇ ਸੱਚੇ ਦੋਸਤ ਵਾਂਗ ਸਮਝੇ ਅਤੇ ਇਹਨਾਂ ਤੋਂ ਜੀਵਨ ਦੀ ਸੇਧ ਲਵੇ।ਬੇਸ਼ਕ ਅੱਜ ਟੈਕਨੌਲੋਜੀ ਦੇ ਵਧਣ ਨਾਲ ਸਾਡੇ ਜੀਵਨ ਵਿੱਚ ਕਾਫੀ ਬਦਲਾਅ ਆਇਆ ਹੈ ਪਰ ਕਿਤਾਬਾਂ ਦੀ ਹੋਂਦ ਤੋਂ ਮਨੁੱਕਰ ਹੋਣਾ ਮਤਲਬ ਕਿ ਮਨੁੱਖ ਦੇ ਚਰਿਤੱਰ ਦਾ ਪਤਣ ਹੋਣਾ ਹੈ।ਸਾਨੂੰ ਚਾਹੀਦਾ ਹੈ ਕਿ ਹਰ ਬੱਚੇ ਵਿੱਚ ਕਿਤਾਬਾਂ ਪੜਨ ਦੀ ਆਦਤ ਪਾਈ ਜਾਵੇ।ਸਮਾਗਮ ਵਿੱਚ ਬੋਲਦਿਆਂ ਫਤਹਿ ਚੈਨਲ ਦੇ ਸੀ.ਈ.ਓ. ਸ. ਪਰਮਪਾਲ ਸਿੰਘ ਨੇ ਵੀ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰ੍ਰੇਰਿਤ ਕੀਤਾ।ਮੁੱਖ ਮਹਿਮਾਨ ਸ. ਰਾਜਵੰਤ ਸਿੰਘ ਜੀ ਵੋਹਰਾ (ਐੱਮ.ਡੀ. ਫਤਹਿ ਚੈਨਲ ) ਅਤੇ ਸ. ਕੁਲਬੀਰ ਸਿੰਘ ਸੂਰੀ ਜੀ ਨੇ ਕਿਤਾਬਾਂ ਦੇ ਵੱਡਮੁੱਲੇ ਯੋਗਦਾਨ ਦਾ ਜਿਕਰ ਕਰਦਿਆਂ ਹੋਇਆਂ ਦੱਸਿਆ ਕਿ ਸ਼ਬਦ ਹੀ ਇਕ ਐਸਾ ਗਿਆਨ ਹੈ ਜੋ ਅਗਿਆਨ ਦੇ ਹਨੇਰੇ ਨੂੰ ਦੂਰ ਕਰ ਸਕਦਾ ਹੈ । ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ, ਚੀਫ ਐਡਵਾਈਜ ਸ. ਭੁਪਿੰਦਰ ਸਿੰਘ ਜੀ ਗਰਚਾ, ਸ. ਰਜਿੰਦਰ ਸਿੰਘ ਜੀ (ਐੱਮ.ਡੀ.), ਸ. ਟਹਿਲਇੰਦਰ ਸਿੰਘ, ਸ. ਹਰਵਿੰਦਰ ਪਾਲ ਸਿੰਘ ‘ਲਿਟਲ’ , ਭਾਈ ਗੁਰਪਾਲ ਸਿੰਘ ਅਤੇ ਪਿ੍ਰੰਸੀਪਲ ਮੈਡਮ ਜਗਜੀਤ ਕੌਰ ਵਿਸ਼ੇਸ਼ ਤੌਰ ਤੇ ਹਾਜਰ ਸਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply