ਜੰਡਿਆਲਾ ਗੁਰੂ, 9 ਸਤੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਫੂਡ ਐਂਡ ਸਿਵਲ ਸਪਲਾਈ ਵਿਭਾਗ ਵਲੋਂ ਨੀਲੇ ਕਾਰਡਾਂ ਉਪੱਰ ਗਰੀਬਾਂ ਨੂੰੂ ਇਕ ਰੁਪਏ ਕਿਲੋ ਦਿੱਤੀ ਜਾਣ ਵਾਲੀ ਕਣਕ ਨੂੰ ਸਰਕਾਰੀ ਗੋਦਾਮਾਂ ਵਿਚ ਕੀੜੇ ਖਾ ਰਹੇ ਹਨ ਜਾਂ ਫਿਰ ਗਲੀ ਸੜੀ ਕਣਕ ਦੀਆ ਬੋਰੀਆ ਨੂੰ ਉੱਲੀ ਲੱਗੀ ਹੋਈ ਹੈ।ਪੱਤਰਕਾਰਾਂ ਦੀ ਟੀਮ ਵਲੋਂ ਜਦ ਖੁੱਲੇ ਅਸਮਾਨ ਵਿਚ ਰੱਖੀਆ ਬੋਰੀਆ ਕੋਲ ਜਾ ਕੇ ਦੇਖਿਆ ਗਿਆ ਤਾਂ ਬੋਰੀਆ ਬਾਹਰੋਂ ਗਲ ਸੜਕੇ ਕਾਲੀਆਂ ਅਤੇ ਉੱਲੀ ਲੱਗੀਆ ਹੋਈਆ ਸਨ। ਬੋਰੀਆ ਦੀ ਲੱਗੀ ਤੈਅ ਵਿਚ ਕੀੜੇ ਬੋਰੀਆ ਦੇ ਬਾਹਰ ਅਤੇ ਅੰਦਰ ਕਣਕ ਵਿਚ ਡੇਰਾ ਲਗਾਈ ਬੈਠੇ ਸਨ। ਬੋਰੀਆ ਦੇ ਢੇਰ ਉਪੱਰ ਮੀਂਹ ਤੋਂ ਬਚਣ ਲਈ ਪਾਟੀ ਹੋਈ ਤਰਪਾਲ ਪਈ ਹੋਈ ਸੀ।ਨਜ਼ਦੀਕ ਹੀ ਮੋਜੂਦ ਸ਼ੈੱਡ ਦੇ ਥੱਲੇ ਪ੍ਰਵਾਸੀ ਮਜ਼ਦੂਰਾ ਵਲੋਂ ਗਿੱਲੀ ਅਤੇ ਸੜੀ ਕਣਕ ਹੋਈ ਕਣਕ ਨੂੰ ਪਲਟਕੇ ਨਵੇਂ 2010, 11 ਜਾਂ 2011, 12 ਦੇ ਬਾਰਦਾਨੇ ਵਿਚ ਭਰਿਆ ਜਾ ਰਿਹਾ ਸੀ।ਜਦ ਨਜ਼ਦੀਕ ਜਾ ਕੇ ਦੇਖਿਆ ਗਿਆ ਤਾਂ ਪ੍ਰਵਾਸੀ ਮਜ਼ਦੂਰਾਂ ਵਲੋਂ ਤੋਲ ਵਿਚ ਫਰਕ ਰੱਖ ਕੇ ਪ੍ਰਤੀ ਬੋਰੀ 400 ਗ੍ਰਾਮ ਘੱਟ ਬੋਰੀ ਭਰੀ ਜਾ ਰਹੀ ਸੀ।ਮਿਲੀ ਜਾਣਕਾਰੀ ਅਨੁਸਾਰ ਇਕ ਛੋਟੀ ਬੋਰੀ ਵਿਚ 50 ਕਿਲੋ 700 ਗ੍ਰਾਮ ਕਣਕ ਭਰੀ ਜਾਦੀ ਹੈ ਜਦੋਂ ਕਿ ਫਰਸ਼ੀ ਕੰਡੇ ਉਪੱਰ ਵਜਨ 50.3 ਕਿਲੋਗ੍ਰਾਮ ਸੈੱਟ ਕੀਤਾ ਹੋਇਆ ਸੀ। ਫੂਡ ਐਂਡ ਸਿਵਲ ਸਪਲਾਈ ਦੇ ਦਫ਼ਤਰ ਵਿਚ ਮੋਜੂਦ ਚਾਰ ਪੰਜ ਇੰਸਪੈਕਟਰਾਂ ਦੀ ਟੀਮ ਵਿਚੋਂ ਉਥੇ ਕੋਈ ਵੀ ਹਾਜ਼ਿਰ ਨਹੀਂ ਸੀ।ਮੋਕੇ ਉਪੱਰ ਕੋਈ ਵੀ ਸਰਕਾਰੀ ਕਰਮਚਾਰੀ ਨਾ ਹੋਣ ਤੇ ਜਦ ਫੋਨ ਉਪੱਰ ਇੰਸਪੈਕਟਰ ਅਨਿਤ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਕਣਕ ਬਰਸਾਤ ਦੇ ਕਾਰਨ ਖਰਾਬ ਹੋਈ ਹੈ ਬਾਕੀ ਕਣਕ ਸਾਫ ਸੁਥਰੀ ਪਈ ਹੈ।ਇਸ ਸਬੰਧੀ ਜਦ ਡੀ.ਐਫ.ਸੀ ਰਾਕੇਸ਼ ਸਿੰਗਲਾ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਪੜਤਾਲ ਲਈ ਡੀ.ਐਫ.ਐਸ.ਉ ਦੀ ਰਹਿਨੁਮਾਈ ਹੇਠ ਇਕ ਟੀਮ ਭੇਜੀ ਜਾਵੇਗੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …