ਜੰਡਿਆਲਾ ਗੁਰੂ, 9 ਸਤੰਬਰ (ਹਰਿੰਦਰਪਾਲ ਸਿੰਘ) ਕੁੱਝ ਦੇਰ ਸ਼ਾਂਤੀ ਰਹਿਣ ਤੋਂ ਬਾਅਦ ਜੰਡਿਆਲਾ ਗੁਰੂ ਵਿੱਚ ਇਕ ਵਾਰ ਫਿਰ ਗੁੰਡਾਗਰਦੀ ਦਾ ਦੋਰ ਸ਼ੁਰੂ ਹੋ ਚੁੱਕਾ ਹੈ ਅਤੇ ਪੁਲਿਸ ਵਲੋਂ ਇਸ ਨੂੰ ਨੱਥ ਪਾਉਣ ਲਈ ਕੋਈ ਠੋਸ ਉਪਰਾਲਾ ਨਾ ਕਰਦੇ ਹੋਏ ਸ਼ਿਕਾਇਤ ਕਰਤਾ ਵਲੋਂ ਦਰਜ ਪਰਚੇ ਵਿਚ ਦੋਸ਼ੀਆਂ ਦਾ ਨਾਮ ੳਜਾਗਰ ਕਰਨ ਤੋਂ ਬਾਅਦ ਵੀ ਨਹੀ ਫੜਿਆ ਜਾ ਰਿਹਾ।ਇਸੇ ਗੁੰਡਾਗਰਦੀ ਦੇ ਵਿਰੁੱਧ ਅੱਜ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਵਲੋਂ ਪੁਲਿਸ ਚੋਂਕੀ ਜੰਡਿਆਲਾ ਗੁਰੂ ਦੇ ਸਾਹਮਣੇ ਰੋਸ ਮੁਜਾਹਰਾ ਕਰਦੇ ਹੋਏ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਗਈ।ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਦੇਵ ਸਿੰਘ ਸਭਰਵਾਲ ਸ਼ਹਿਰੀ ਪ੍ਰਧਾਨ ਜੰਡਿਆਲਾ ਗੁਰੂ ਨੇ ਕਿਹਾ ਕਿ ਸਰਬਜੀਤ ਸਿੰਘ ਉਰਫ ਕਾਕਾ ਪੁੱਤਰ ਪੱਪੂ ਗਲੀ ਕਸ਼ਮੀਰੀਆਂ ਨੇ ਪਹਿਲਾਂ ਵੀ ਸਾਡੇ ਇਕ ਵਰਕਰ ਦੀ ਲੱਤ ਤੋੜ ਦਿੱਤੀ ਸੀ ਫਿਰ ਉਸਦੇ ਘਰ ਰਾਤ ਮੂੰਹ ਬੰਨ ਕੇ ਹਮਲਾ ਕੀਤਾ, ਪਰ ਪਛਾਣ ਕਰਨ ਤੋਂ ਬਾਅਦ ਦਿੱਤੀ ਦਰਖਾਸਤ ਉਪੱਰ ਫਿਰ ਉਸਦੀ ਗ੍ਰਿਫਤਾਰੀ ਨਹੀ ਕੀਤੀ। ਹੁਣ ਫਿਰ ਸਰਬਜੀਤ ਸਿੰਘ ਵਲੋਂ ਕ੍ਰਾਂਤੀ ਸੈਨਾ ਦੇ ਹੀ ਬੀ. ਸੀ ਵਿੰਗ ਦੇ ਪ੍ਰਧਾਨ ਮਦਨ ਮੋਹਨ ਨੂੰ ਜਾਨੋ ਮਾਰਨ ਦੀਆ ਧਮਕੀਆਂ ਦਿੱਤੀਆ ਜਾ ਰਹੀਆਂ ਹਨ। ਮਦਨ ਮੋਹਨ ਵਲੋਂ ਪੁਲਿਸ ਚੋਂਕੀ ਦਿੱਤੀ ਦਰਖਾਸਤ ਤੋਂ ਬਾਅਦ ਵੀ ਜੰਡਿਆਲਾ ਪੁਲਿਸ ਸਰਬਜੀਤ ਸਿੰਘ ਨੂੰ ਹੱਥ ਨਹੀ ਪਾ ਰਹੀ।ਮੁਜਾਹਰੇ ਵਾਲੀ ਜਗ੍ਹਾ ਪੁਲਿਸ ਚੋਂਕੀ ਵਿਚ ਚੋਂਕੀ ਇੰਚਾਰਜ ਗੁਰਵਿੰਦਰ ਸਿੰਘ ਗੈਰ ਹਾਜ਼ਿਰ ਰਹਿਣ ਤੇ ਮੋਕੇ ਤੇ ਪਹੁੰਚੇ ਐਸ.ਐਚ.ਉ ਬਲਜੀਤ ਸਿੰਘ ਨੇ ਕਿਹਾ ਕਿ ਪੁਲਿਸ ਪਾਰਟੀ ਹੁਣ ਵੀ ਦੋਸ਼ੀ ਦੇ ਖਿਲਾਫ ਉਸਦੇ ਘਰ ਛਾਪਾ ਮਾਰਕੇ ਆਈ ਹੈ ਪਰ ਉਹ ਫਰਾਰ ਹੋ ਗਿਆ, ਉਸਨੂੰ ਜਲਦੀ ਗ੍ਰਿਫਤਾਰ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਸਬ ਇੰਸਪੈਕਟਰ ਸੁਰਜੀਤ ਸਿੰਘ, ਐਡੀਸ਼ਨਲ ਐਸ.ਐਚ.ਓ ਮੁਖਤਿਆਰ ਸਿੰਘ ਸਮੇਤ ਪਹੁੰਚੀ ਪੁਲਿਸ ਪਾਰਟੀ ਤੋਂ ਇਲਾਵਾ ਸਤਨਾਮ ਸਿੰਘ ਗਿੱਲ ਜਿਲ੍ਹਾ ਅੰਮ੍ਰਿਤਸਰ ਪ੍ਰਧਾਨ, ਵਿਜੈ ਕੁਮਾਰ ਮੱਟੀ, ਜਸਪਾਲ ਸਿੰਘ, ਮਦਨ ਮੋਹਨ, ਗੁਰਦੇਵ ਸਿੰਘ ਮਲਹੋਤਰਾ, ਰਾਜੇਸ਼ ਕੁਮਾਰ ਰੋਕੀ, ਗੋਰਵ ਗਿੱਲ, ਅਸ਼ੋਕ ਕੁਮਾਰ, ਲੱਕੀ, ਸ਼ਾਮਲਾਲ, ਰਾਕੇਸ਼ ਕੁਮਾਰ, ਰਾਮਲਾਲ, ਜੀਤ ਲਾਲ ਸਮੇਤ ਦਰਜਨਾ ਕ੍ਰਾਂਤੀ ਸੈਨਾ ਦੇ ਵਰਕਰ ਮੋਜੂਦ ਸਨ।ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਡੀ.ਐਸ.ਪੀ ਦਫ਼ਤਰ ਪਹੁੰਚੇ ਐਚ.ਪੀ ਹੈੱਡਕੁਆਟਰ ਬਲਬੀਰ ਸਿੰਘ ਵਲੋਂ ਦੁਹਾਂ ਧਿਰਾ ਨੂੰ ਬਿਠਾ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …