ਅੰਮਿ੍ਤਸਰ, 24 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਚਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ 2019 ਦੇ 24ਵੇਂ ਦਿਨ ਰਾਜਿੰਦਰ ਕੁਮਾਰ ਦਾ ਲਿਖਿਆ ਅਤੇ ਗੁਰਿੰਦਰ ਸਿੰਘ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਹਾਉਸ ਇੰਨ ਟਰੱਬਲ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਿਤ ਕੀਤਾ ਗਿਆ।
ਇਹ ਨਾਟਕ ਇੱਕ ਘਰ ਵਿੱਚ ਰਹਿਣ ਵਾਲੇ ਤਿੰਨ ਪਰਿਵਾਰਾਂ ਦੀ ਕਹਾਣੀ ਹੈ।ਇਹ ਤਿੰਨੋਂ ਪਰਿਵਾਰ ਅਲਗ ਅਲਗ ਮਜ਼ਹਬਾਂ ਦੇ ਹਨ ਤੇ ਆਪਣੀਆਂ ਵੱਖ-ਵੱਖ ਮੁਸ਼ਕਲਾਂ ਤੋਂ ਪ੍ਰੇਸ਼ਾਨ ਹਨ।ਮੁਸਲਮ ਪਰਿਵਾਰ ਦੀ ਸਲਮਾਂ ਆਪਣੇ ਹੱਦ ਤੋਂ ਵੱਧ ਪਤੀ ਦੀ ਕੰਜੂਸੀ ਤੋਂ ਪ੍ਰੇਸ਼ਾਨ ਹੈ ਅਤੇ ਹਿੰਦੂ ਪਰਿਵਾਰ ਦੀ ਚੰਨਾ ਰਾਣੀ ਆਪਣੇ ਘਰ ਦੀ ਸ਼ਰਾਬ ਦਾ ਨਸ਼ਾ ਕਰਨ ਤੋਂ ਬਹੁਤ ਪ੍ਰੇਸ਼ਾਨ ਹੈ ਅਤੇ ਸਿੱਖ ਪਰਿਵਾਰ ਵਿਚੋਂ ਸਰਦਾਰ ਰੌਕਿਟ ਸਿੰਘ ਆਪਣੀ ਘਰਵਾਲੀ ਤੋਂ ਬੇਹੱਦ ਤੰਗ ਹੈ, ਕਿਉਂਕਿ ਉਸ ਦੀ ਘਰਵਾਲੀ ਉਸ ਨੂੰ ਬਾਂਦਰ ਦੀ ਤਰ੍ਹਾਂ ਆਪਣੀਆਂ ਉਂਗਲਾਂ ਤੇ ਨਾਚ ਨਚਾਉਂਦੀ ਹੈ।ਅਚਾਨਕ ਇੰਨ੍ਹਾਂ ਤਿੰਨਾਂ ਪ੍ਰੇਸ਼ਾਨ ਲੋਕਾਂ ਦੀ ਜ਼ਿੰਦਗੀ ਵਿੱਚ ਇੱਕ ਕਰਿਸ਼ਮਾ ਹੁੰਦਾ ਹੈ ਅਤੇ ਚੰਦਾ ਰਾਣੀ, ਸਲਮਾ ਅਤੇ ਰੌਕਿਟ ਸਿੰਘ ਨੂੰ ਲੱਗਦਾ ਹੈ ਕਿ ਹੁਣ ਉਨਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ, ਪਰ ਹੋ ਬਿਲਕੁੱਲ ਉਲਟ ਜਾਂਦਾ ਹੈ।ਉਹ ਤਿੰਨੋਂ ਪਹਿਲਾਂ ਤੋਂ ਵੀ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੇ ਨੇ, ਭਾਵੇਂ ਇਹ ਪੌਣੇ 2 ਘੰਟਿਆਂ ਦਾ ਨਾਟਕ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਕਰਦਾ ਹੈ।ਇਸ ਨਾਟਕ ਵਿੱਚ ਪ੍ਰੋ. ਆਂਚਲ ਅਰੋੜਾ, ਰੌਕਿਟ ਸਿੰਘ, ਸਿਮਰਨ ਕੌਰ, ਸੀਮਾ ਸ਼ਰਮਾ, ਗੁਰਮੀਤ ਕੌਰ, ਅਤੁਲ ਮਹਿਰਾ, ਅਮਨ, ਚੇਤਨ, ਗੁਰਜੀਤ, ਵਿਸ਼ਾਲ ਖੰਨਾ, ਸੰਜੀਵ ਸ਼ਰਮਾ, ਜਸਪਾਲ ਜੱਸ, ਗੁਰਜੀਤ ਅਰੋੜਾ ਆਦਿ ਕਲਾਕਾਰਾਂ ਨੇ ਬਿਹਤਰੀਨ ਅਦਾਕਾਰੀ ਪੇਸ਼ ਕੀਤੀ।
ਨਾਟਕ ਨੂੰ ਦੇਖਣ ਲਈ ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਹਰਦੀਪ ਗਿੱਲ, ਟੀ.ਐਸ ਰਾਜਾ, ਵਿਪਨ ਧਵਨ, ਗੁਰਤੇਜ ਮਾਨ ਤੇ ਵੱਡੀ ਗਿਣਤੀ ਵਿੱਚ ਕਾਲ ਪ੍ਰੇਮੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਲੇਖ ਰਚਨਾ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੇ …