ਭੀਖੀ, 27 ਮਾਰਚ (ਪੰਜਬ ਪੋਸਟ – ਕਮਲ ਜ਼ਿੰਦਲ) – ਸਥਾਨਕ ਕਸਬੇ ਦੇ ਐਚ.ਐਫ.ਸੀ ਬੈਂਕ ਵਲੋਂ ਕਰਜ਼ਾ ਦੇਣ ਬਦਲੇ ਰਜਿਸਟਰੀ ਦੇ ਨਾਲ-ਨਾਲ ਖਾਲੀ
ਹਸਤਖਤ ਅੰਗੂਠਿਆ ਵਾਲੇ ਖਾਲੀ ਚੈਕ ਕਿਸਾਨ ਤੋਂ ਲਏ ਗਏ ਸਨ।ਉਨ੍ਹਾਂ ਚੈਕ ਨੂੰ ਵਾਪਸ ਕਰਵਾਉਣ ਲਈ ਅੱਜ ਫਿਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬੈਂਕ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੋਈ ਵੀ ਬੈਂਕ ਕਾਨੂੰਨ ਅਨੁਸਾਰ ਕਿਸੇ ਵੀ ਵਿਅਕਤੀ ਤੋਂ ਖਾਲੀ ਚੈਕ `ਤੇ ਹਸਤਾਖ਼ਰ ਅਗੂੰਠਿਆ ਲਗਵਾ ਕੇ ਨਹੀਂ ਰੱਖ ਸਕਦਾ।ਪੂਰੇ ਪੰਜਾਬ ਵਿੱਚ ਬੈਂਕ ਵਾਲੇ ਕਰਮਚਾਰੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।ਜਦੋਂ ਕੋਈ ਵੀ ਕਿਸਾਨ ਬੈਂਕ ਤੋਂ ਕਰਜ਼ਾ ਲੈਂਦਾ ਹੈ ਤਾਂ ਉਹ ਆਪਣੀ ਕੀਮਤੀ ਜ਼ਮੀਨ ਦੀ ਰਜਿਸਟਰੀ ਬੈਂਕ ਕੋਲ ਰੱਖਦਾ ਹੈ।ਇਸ ਦੇ ਬਾਵਜੂਦ ਬੈਂਕ ਅਧਿਕਾਰੀ ਕਿਸੇ ਹੋਰ ਬੈਂਕ ਵਿਚ ਕਿਸਾਨ ਦਾ ਖਾਤਾ ਖੁਲਵਾ ਕੇ ਖਾਲੀ ਚੈਕ `ਤੇ ਹਸਤਾਖਰ ਕਰਵਾ ਕੇ ਆਪਣੇ ਕੋਲ ਰੱਖ ਲੈਂਦੇ ਹਨ।ਕਰਜ਼ੇ ਦੀ ਕਿਸ਼ਤ ਨਾ ਮੁੜਣ `ਤੇ ਚੈਕ ਬੌਂਸ ਕਰਵਾ ਕੇ ਅਦਾਲਤ ਵਿੱਚ ਕੇਸ ਲਗਾ ਦਿੰਦੇ ਜਾਂਦੇ ਹਨ।ਜਿਸ ਤੋਂ ਦੁੱਖੀ ਹੋ ਕੇ ਕਿਸਾਨ ਖ਼ੁਦਕੁਸ਼ੀਆਂ ਦਾ ਰਾਹ ਚੁਣ ਲੈਂਦੇ ਹਨ।ਉਹਨਾਂ ਨੇ ਕਿਹਾ ਕਿ ਉਹ ਅਧਿਕਾਰੀਆਂ ਨਾਲ ਗੱਲਬਾਤ ਕਰਨ ਨੂੰ ਤਿਆਰ ਹਨ, ਪ੍ਰੰਤੂ ਅਧਿਕਾਰੀ ਲਾਰੇ ਲਗਾ ਰਹੇ ਹਨ।ਇਸ ਕਰਕੇ ਉਨਾਂ ਨੂੰ ਅੱਜ ਫਿਰ ਬੈਂਕ ਦਾ ਘਿਰਾਓ ਕਰਨਾ ਪਿਆ ਹੈ।ਇਹ ਸੰਘਰਸ਼ ਉਨ੍ਹਾਂ ਚਿਰ ਜਾਰੀ ਰਹੇਗਾ, ਜਦ ਤੱਕ ਕਿਸਾਨਾਂ ਦੇ ਚੈਕ ਵਾਪਸ ਨਹੀਂ ਕੀਤੇ ਜਾਂਦੇ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media