Saturday, July 26, 2025
Breaking News

5 ਅਪ੍ਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਭਾਰਤ ਪਾਕ ਸੰਬੰਧਾਂ `ਤੇ ਬਣੀ ਫਿਲਮ `ਯਾਰਾ ਵੇ‘

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – 5 ਅਪ੍ਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫਿਲਮ `ਯਾਰਾ ਵੇ‘ ਭਾਰਤ ਤੇ PUNJ0304201908ਪਾਕਿਸਤਾਨ ਦੀ ਦੋਸਤੀ ਤੇ ਪਿਆਰ ਨੂੰ ਵੱਡੇ ਪਰਦੇ `ਤੇ ਪ੍ਰਦਰਸ਼ਿਤ ਕਰੇਗੀ।ਅੰਮ੍ਰਿਤਸਰ ਪੁੱਜੀ ਫਿਲਮ ਦੀ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਨਤਸਤਕ ਹੋ ਕੇ ਫਿਲਮ ਦੀ ਸਫਲਤਾ ਲਈ ਕਾਮਨਾ ਵੀ ਕੀਤੀ। 1940 ਦੇ ਹਾਲਾਤਾਂ `ਤੇ ਬਣੀ ਇਸ ਫਿਲਮ ਵਿੱਚ ਯੁਵਰਾਜ ਹੰਸ, ਗਗਨ ਕੋਕਰੀ, ਰਘਬੀਰ ਬੋਲੀ ਅਤੇ ਮੋਨਿਕਾ ਗਿੱਲ ਮੁੱਖ ਭੂਮਿਕਾਵਾਂ `ਚ ਨਜ਼ਰ ਆਉਣਗੇ।ਉਨਾਂ ਤੋਂ ਇਲਾਵਾ ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਸੀਮਾ ਕੌਸਲ, ਬੀ.ਐਨ ਸ਼ਰਮਾ, ਗੁਰਪ੍ਰੀਤ ਭੰਗੂ ਅਤੇ ਰਾਣਾ ਜੰਗ ਬਹਾਦਰ ਵਰਗੇ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ।ਰੁਪਿੰਦਰ ਇੰਦਰਜੀਤ ਦੀ ਲਿਖੀ ਕਹਾਣੀ `ਤੇ ਬਣੀ ਫਿਲਮ ਦੇ ਪ੍ਰੋਡਿਊਸਰ ਗੋਲਡਨ ਬ੍ਰਿਜ ਫਿਲਮਜ਼ ਐਂਡ ਐਂਟਰਟੇਨਮੇੰਟ ਦੇ ਬੱਲੀ ਸਿੰਘ ਕੱਕੜ ਹਨ।
ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਨੂੰ ਫਿਲਮ ਦੇ ਹੀਰੋ ਗਗਨ ਕੋਕਰੀ ਨੇ ਦੱਸਿਆ ਕਿ `ਯਾਰਾ ਵੇ` ਦਾ ਹਿੱਸਾ ਬਣਨ `ਤੇ ਉਹ ਬਹੁਤ ਖੁੱਸ਼ ਹਨ।ਫਿਲਮ ਵਿਚ ਸਰਹੱਦ ਦੇ ਆਰ-ਪਾਰ ਰਹਿੰਦੇ ਲੋਕਾਂ ਦੇ ਪੁਰਾਣੇ ਪਾਕ ਪਵਿੱਤਰ ਰਿਸ਼ਤੇ ਦਰਸਾਏ ਗਏ ਹਨ।ਫਿਲਮ ਦੀ ਹੀਰੋਇਨ ਮੋਨਿਕਾ ਗਿੱਲ ਨੇ ਕਿਹਾ, ਕਿ `ਯਾਰਾ ਵੇ; ਫਿਲਮ `ਚ ਲੋਕ ਉਸ ਦਾ ਕਿਰਦਾਰ ਨਸੀਬੋ ਜਰੂਰ ਪਸੰਦ ਕਰਨਗੇ।“
ਫਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ ਕਿ ਫਿਲਮ `ਚ ਜਜ਼ਬਾਤ, ਡਰਾਮੇ, ਰੋਮਾਂਸ ਅਤੇ ਕਾਮੇਡੀ ਦੇਖਣ ਨੂੰ ਮਿਲੇਗੀ।ਫਿਲਮ ਦੇ ਨਿਰਮਾਤਾ ਬੱਲੀ ਸਿੰਘ ਕੱਕੜ ਨੇ ਕਿਹਾ ਕਿ ਇਹ ਉਨਾਂ ਦਾ ਪਹਿਲਾ ਪ੍ਰਾਜੈਕਟ ਹੈ, ਜਿਸ ਨੂੰ ਦਰਸ਼ਕਾਂ ਦਾ ਪਿਆਰ ਭਰਿਆ ਹੁੰਗਾਰਾ ਮਿਲੇਗਾ।ਫਿਲਮ ਦਾ ਦੇਸ਼ ਵਿਦੇਸ਼ ਵਿੱਚ ਵਿਤਰਣ ਕਰਨ ਵਾਲੇ ਮੁਨੀਸ਼ ਸਾਹਨੀ ਦੇ ਓਮ ਜੀ ਗਰੁੱਪ ਨੇ ਕੀਤਾ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply