Thursday, March 5, 2026

ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ `ਚ ਲਾਲੀ ਮਜੀਠੀਆ ਵਲੋਂ ਵਿਸ਼ਾਲ ਚੋਣ ਰੈਲੀ

 ਅਕਾਲੀ ਰਾਜ ਸਮੇਂ ਹਜਾਰਾਂ ਨੌਜੁਆਨ ਪਏ ਸਿਵਿਆਂ ਦੇ ਰਾਹ – ਔਜਲਾ, ਲਾਲੀ
ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਦੂਸਰੀ ਵਾਰ ਚੋਣ ਮੈਦਾਨ ਵਿੱਚ ਉਤਰੇ ਕਾਂਗਰਸੀ ਉਮੀਦਵਾਰ PUNJ2604201913ਗੁਰਜੀਤ ਸਿੰਘ ਔਜਲਾ ਮੈਂਬਰ ਲੋਕ ਸਭਾ ਦੀ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਵਿਧਾਨ ਸਭਾ ਹਲਕਾ ਮਜੀਠਾ ਇੰਚਾਰਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਮੁੱਖ ਬੁਲਾਰਾ ਪੰਜਾਬ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਮਜੀਠਾ ਵਿਖੇ ਵਿਸ਼ਾਲ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਮਹਿਲਾਵਾਂ ਤੇ ਨੌਜੁਆਨਾਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ।
               ਰੈਲੀ ਦੌਰਾਨ ਖਚਾਖੱਚ ਭਰੇ ਪੰਡਾਲ ਵਿੱਚ ਹਾਜ਼ਰ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਸੱਤਾ ਤੇ 10 ਸਾਲ ਕਾਬਜ਼ ਰਹੇ ਅਕਾਲੀ ਭਾਜਪਾ ਗਠਜੋੜ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਦੀ ਖਸਤਾ ਆਰਥਿਕ ਹਾਲਤ ਕਾਰਨ ਪੰਜਾਬ ਦੇ ਵਿਕਾਸ ਨੂੰ ਬ੍ਰੇਕ ਲੱਗੀ ਰਹੀ।ਲਾਲੀ ਨੇ ਕਿਹਾ ਕਿ ਪੰਜਾਬ ਦੇ ਉਪ ਮੁਖ ਮੰਤਰੀ ਤੇ ਅਕਾਲੀ ਦਲ ਪ੍ਰਧਾਨ ਦੇ ਸਾਲੇ ਦਾ ਕਥਿਤ ਤੌਰ `ਤੇ ਚਿੱਟੇ ਦੀ ਸਪਲਾਈ ਵਿੱਚ ਚਿੱਟੇ ਦੇ ਵਪਾਰੀਆਂ ਵਲੋਂ ਖੁਲੇਆਮ ਨਾਮ ਲਏ ਜਾਣ ਕਾਰਨ ਤੇ ਪੰਜਾਬ ਅੰਦਰ ਸਰਕਾਰੀ ਸਰਪ੍ਰਸਤੀ ਹੇਠ ਚਿੱਟੇ ਦੀ ਵਿਕਰੀ ਕਾਰਨ ਹਜਾਰਾਂ ਨੌਜੁਆਨਾਂ ਇਸਦੀ ਮਾਰ ਹੇਠ ਆ ਕੇ ਆਪਣੇ ਮਾਪਿਆਂ ਦੇ ਮੋਢਿਆਂ ਤੇ ਸਵਾਰ ਹੋ ਸਿਵਿਆਂ ਦੇ ਰਾਹ ਪੈ ਗਏ।ਲਾਲੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਖੁਸ਼ਹਾਲੀ ਦੇ ਰਾਹ `ਤੇ ਚੱਲ ਰਿਹਾ ਹੈ ਤੇ ਪੰਜਾਬ ਸਰਕਾਰ ਨੇ ਜਿਥੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਕਿਸਾਨੀ ਕਰਜ਼ਾ ਮੁਆਫ ਕਰਨ ਦਾ ਐਲਾਨ ਕਰਕੇ ਕਰਜ਼ੇ ਤੇ ਲਾਲ ਲਕੀਰ ਮਾਰੀ ਗਈ ਹੈ।ਉਥੇ ਹੀ ਕੈਪਟਨ ਸਰਕਾਰ ਵਲੋਂ ਮਜ਼ਦੂਰਾਂ ਦੇ ਕਰਜੇ ਮੁਆਫ ਕਰਨ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਿਨ੍ਹਾਂ ਸੋਚੇ ਸਮਝੇ ਕੀਤੀ ਨੋਟਬੰਦੀ ਅਤੇ ਜੀ.ਐਸ.ਟੀ ਸਮੇਤ ਹੋਰਨਾਂ ਜਨ ਵਿਰੋਧੀ ਨੀਤੀਆਂ ਦਾ ਦੇਸ਼ ਦੇ ਨੌਜੁਆਨ ਤੇ ਕਾਰੋਬਾਰੀ ਸੰਤਾਪ ਹੰਢਾ ਰਹੇ ਹਨ ਜਿੰਨ੍ਹਾਂ ਕਾਰਨ ਦੇਸ਼ ਵਿਚੋਂ ਕਰੋੜਾਂ ਨੌਕਰੀਆਂ ਖਤਮ ਹੋਈਆਂ ਤੇ ਜਿਆਦਾਤਰ ਕਾਰੋਬਾਰ ਠੱਪ ਹੋ ਗਏ।ਸਟੇਜ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਨੇ ਸੰਭਾਲੀ।
            ਇਸ ਸਮੇਂ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਪ੍ਰੀਤਇੰਦਰ ਸਿੰਘ ਢਿਲੋਂ, ਰਮੇਸ਼ ਕੁਮਾਰ ਗੋਪਾਲਪੁਰਾ, ਮੋਹਨ ਸਿੰਘ ਨਿੱਬਰਵਿੰਡ, ਬਲਵਿੰਦਰ ਸਿੰਘ ਮਰੜੀ, ਤਰਸੇਮ ਸਿੰਘ ਸਿਆਲਕਾ, ਪ੍ਰਦੀਪ ਸਿੰਘ ਜੇਠੂਨੰਗਲ, ਨਿਸ਼ਾਨ ਸਿੰਘ ਭੰਗਾਲੀ, ਜਸਵੰਤ ਸਿੰਘ ਵੀਰਮ, ਸਤਨਾਮ ਸਿੰਘ ਨਾਗ, ਬਲਕਾਰ ਸਿੰਘ ਬੋਪਾਰਾਏ ਸਮੇਤ ਹਲਕੇ ਨਾਲ ਸੰਬੰਧਿਤ ਪੰਚ-ਸਰਪੰਚ ਤੇ ਕਾਂਗਰਸੀ ਆਗੂ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply