Thursday, October 8, 2026

ਸਾਬਕਾ ਸੈਨਿਕਾਂ ਵਲੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਜਿਤਾਉਣ ਦਾ ਐਲਾਨ

ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਾਬਕਾ ਸੈਨਿਕਾਂ ਦੀ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਇੱਕ ਭਰਵੀਂ ਮੀਟਿੰਗ ਸੈਨਿਕ ਵਿੰਗ PUNJ1105201926ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਨੌਖ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਵਿੰਗ ਦੇ ਸਰਪ੍ਰਸਤ ਬ੍ਰਿਗੇਡੀਅਰ ਜਗਤਾਰ ਸਿੰਘ ਅਤੇ ਸੂਬਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਵਿਸ਼ੇਸ ਤੌਰ ਤੇ ਸ਼ਮੂਲੀਅਤ ਕੀਤੀ।ਇੰਜ. ਸਿੱਧੂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਢੀਂਡਸਾ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਕੇਂਦਰ ਵਿਚ ਮੁੜ ਐਨ.ਡੀ.ਏ ਦੀ ਸਰਕਾਰ ਬਣਦਿਆਂ ਹੀ ਸਾਬਕਾ ਫੌਜੀਆਂ ਦੀ ਟੋਲ ਪਲਾਜਾ ਦੀ ਮੁਆਫੀ, ਫੌਜੀ ਵਿਧਵਾਵਾਂ ਨੂੰ ਪੂਰੀ ਪੈਨਸ਼ਨ, ਫੌਜੀਆਂ ਨੂੰ ਸਕਿਲਡ ਵਰਕਰ ਦਾ ਦਰਜਾ ਦਿਵਾਉਣ ਲਈ ਅਤੇ ਬੈਂਕ ਕਰਜ਼ ਘੱਟ ਰੇਟ ‘ਤੇ ਦਿਵਾਉਣ ਲਈ ਮੋਦੀ ਸਰਕਾਰ ਕੋਲ ਮੰਗ ਰੱਖਣਗੇ। ਉਨਾਂ ਨੇ ਸਾਰੇ ਫੌਜੀ ਵੀਰਾਂ ਨੂੰ ਲਾਮਮੰਦ ਹੋਣ ਦਾ ਸੱਦਾ ਦਿੱਤਾ।
                 ਇਸ ਮੌਕੇ ਬ੍ਰਿਗੇਡੀਅਰ ਜਗਤਾਰ ਸਿੰਘ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਸਮੇਂ ਕਰਨਲ ਜੀਤ ਸਿੰਘ, ਜਗਜੀਤ ਸਿੰਘ ਕੋਹਲੀ, ਹੌਲਦਾਰ ਜਰਨੈਲ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਕੈਪਟਨ ਹਰਬੰਸ ਸਿੰਘ, ਸੂਬੇਦਾਰ ਕਿਰਪਾਲ ਸਿੰਘ, ਵਰਿਆਮ ਸਿੰਘ, ਚਮਕੌਰ ਸਿੰਘ ਧੂਰੀ, ਭਾਜਪਾ ਆਗੂ ਸਤਵੰਤ ਸਿੰਘ ਪੂਨੀਆ, ਸਰਬਜੀਤ ਸਿੰਘ, ਗੁਰਜੰਟ ਸਿੰਘ, ਬਲਵੀਰ ਸਿੰਘ, ਬੀਬੀ ਜਰਨੈਲ ਕੌਰ ਅਤੇ ਬੀਬੀ ਗੁਰਮੀਤ ਸਿੰਘ ਵੀ ਮੌਜੂਦ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply