Monday, March 9, 2026

ਨੋਰ੍ਹਾ ਰਿਚਰਡਜ਼ ਰੰਗਮੰਚ ਅਤੇ ਏ-ਕ੍ਰਿਏਟਿਵ ਪੀਸ ਪ੍ਰੋਡਕਸ਼ਨ ਵਲੋਂ ਤਿਆਰ ਫੀਚਰ ਫਿਲਮ ਦਾ ਖਾਸ ਸ਼ੋਅ ਆਯੋਜਿਤ

PPNJ0806201909ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਦੀਪ ਦਵਿਦਰ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਵਿਰਸਾ ਵਿਹਾਰ ਵਲੋਂ ਨੋਰ੍ਹਾ ਰਿਚਰਡਜ਼ ਰੰਗਮੰਚ ਅਤੇ ਏ-ਕ੍ਰਿਏਟਿਵ ਪੀਸ ਪ੍ਰੋਡਕਸ਼ਨ ਵਲੋਂ ਤਿਆਰ ਕੀਤੀ ਗਈ ਇਕ ਬੇਹਤਰੀਨ ਫੀਚਰ ਫੀਲਮ ਦਾ ਖਾਸ ਸ਼ੋਅ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਦਿਖਾਇਆ ਗਿਆ।ਇਸ ਫਿਲਮ ਦੇ ਲੇਖਕ ਦਵਿੰਦਰ ਦਮਨ, ਸਿਨੇਮਾਟੋਗਰਾਫ਼ਰਜ਼ ਮਾਰੇਕ ਡੋਜਸ ਅਤੇ ਸ਼ੇਨ ਹਨ।ਫਿਲਮ ਦੇ ਨਿਰਦੇਸ਼ਕ ਅਰਵਿੰਦ ਦਮਨ ਰਟੌਲ ਹਨ।ਇਸ ਫਿਲਮ ਦਾ ਸੰਗੀਤ ਗਲੈਡਸ਼ਨ ਮੁਸੌਂਦਾ ਅਤੇ ਹਰਿੰਦਰ ਸੋਹਲ ਨੇ ਦਿੱਤਾ ਹੈ।ਪਾਤਰ ਮਹਿਕ ਸਿੰਘ, ਕੁਮਾਰ ਪਵਨ, ਜਸਵੰਤ ਦਮਨ, ਦਵਿੰਦਰ ਦਮਨ, ਐਮੀ ਐਡਮਜ਼, ਐਨਡਰਿਉ ਮੈਗ਼ਜ਼, ਬਰਿਟਨੀ ਜੋਹਨਸਨ, ਫਤਿਹਬੀਰ ਸਿੰਘ, ਲੈਕਸੀ ਦਮਨ, ਜਸਵੀਰ ਕੌਰ ਅਤੇ ਵਿੰਦੂ ਸਿੰਘ ਹਨ।
ਫਿਲਮ ਸ਼ੁਰੂ ਹੋਣ ਤੋਂ ਪਹਿਲਾ ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਫਿਲਮ ਦੇ ਕਲਾਕਾਰਾਂ ਅਤੇ ਨਿਰਦੇਸ਼ਕ ਨੂੰ `ਜੀ ਆਇਆ` ਕਿਹਾ ਅਤੇ ਫਿਲਮ ਬਾਰੇ ਵਿਚਾਰ ਚਰਚਾ ਕੀਤੀ।
ਫਿਲਮ ਭਾਰਤੀ ਪੰਜਾਬੀ ਨਿਰਦੇਸ਼ਕ ਅਰਵਿੰਦਰ ਦਮਨ ਰਟੌਲ ਅਤੇ ਦਵਿੰਦਰ ਦਮਨ ਦੁਆਰਾ ਲਿਖਿਆ ਸਕਰੀਨ ਪਲੇ ਰੋਜ਼ੀ ਰੋਟੀ ਲਈ ਗਏ ਭਾਰਤੀਆਂ ਨੂੰ ਸਭਿਆਚਾਰ ਅਤੇ ਹੋਰ ਰਸਮਾਂ ਰਿਵਾਇਤਾ ਨੂੰ ਨਿਭਾਉਂਦਿਆਂ ਕਿਨ੍ਹਾਂ ਕਿੰਨ੍ਹਾਂ ਹਾਲਾਤਾਂ ਵਿੱਚ ਗੁਜਰਨਾ ਪੈਂਦਾ ਹੈ, ਇਹ ਫਿਲਮ ਉਸ ਪੱਖ ਨੂੰ ਦਰਸਾਉਂਦੀ ਹੈ।ਇਸ ਦਾ ਬਹੁਤਾ ਬੁਰਾ ਪ੍ਰਭਾਵ ਬੱਚਿਆਂ `ਤੇ ਪੈਂਦਾ ਹੈ।ਜਿਨ੍ਹਾਂ `ਤੇ ਮਾਂ-ਬਾਪ ਭਾਰਤੀ ਸਭਿਆਚਾਰ ਰਸਮਾਂ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਜੋਰ ਪਾਉਂਦੇ ਹਨ।ਪਰ ਦੂਜੇ ਪਾਸੇ ਸਕੂਲਾਂ ਵਿੱਚ ਉਨ੍ਹਾਂ ਦੇ ਰਹਿਣ ਸਹਿਣ, ਬੋਲੀ ਅਤੇ ਰਵਾਇਤਾਂ ਦਾ ਮਖੋਲ ਉਡਾਇਆ ਜਾਂਦਾ ਹੈ। ਇਸ ਦੇ ਨਾਲ ਬੱਚੇ ਸਮਝਣ ਤੋਂ ਅਸਮਰਥ ਰਹਿੰਦੇੇ ਹਨ ਕਿ ਉਹ ਕਿਸ ਢੰਗ ਨਾਲ ਜੀਵਨ ਬਤੀਤ ਕਰਨ ਭਾਰਤੀ ਜਾਂ ਪੱਛਮੀ ਪ੍ਰੰਪਰਾਵਾਂ ਨਾਲ।ਛੋਟੇ ਬੱਚਿਆਂ ਲਈ ਇਹ ਦਵੰਧ ਬਹੁਤ ਹੀ ਭਿਆਨਕ ਸਾਬਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਮਾਨਸਿਕ ਰੋਗੀ ਬਣਾ ਕੇ ਰੱਖ ਦਿੱਤਾ ਜਾਂਦਾ ਹੈ।ਇਹ ਫਿਲਮ ਇਸ ਤਰ੍ਹਾਂ ਦੇ ਹੀ ਇਕ ਬੱਚੇ ਦੀ ਭਿਆਨਕ ਅਵੱਸਥਾ ਨੂੰ ਦਰਸਾਉਂਦੀ ਹੈ।
ਇਸ ਫਿਲਮ ਨੂੰ ਵੇਖਣ ਲਈ ਭੁਪਿੰਦਰ ਸਿੰਘ ਸੰਧੂ, ਵਿਜੇ ਸ਼ਰਮਾ, ਰਮੇਸ਼ ਯਾਦਵ, ਟੀ.ਐਸ ਰਾਜਾ, ਅਮਰਪਾਲ, ਗੁਰਤੇਜ ਮਾਨ, ਡਾ. ਵਿਕਰਮਜੀਤ, ਵਿਪਨ ਧਵਨ, ਪਾਰਥੋ ਬੈਨਰਜੀ, ਪ੍ਰੀਤਪਾਲ ਰੁਪਾਨਾ, ਸੁਮੀਤ ਸਿੰਘ ਆਦਿ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply