ਭੀਖੀ, 9 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਸਟੂਡੈਂਟ ਪੁਲਿਸ ਕੈਡਿਟ ਪੋ੍ਰਗਰਾਮ ਤਹਿਤ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਲਗਾਏ ਗਏ ਸਮਰ ਕੈਂਪ ਦੌਰਾਨ ਸਾਂਝ ਕੇਂਦਰ ਥਾਣਾ ਭੀਖੀ ਦੇ ਇੰਚਾਰਜ ਏ.ਐਸ.ਆਈ ਸਮਰਾਟਵੀਰ ਨੇ ਵਿਦਿਆਰਥਣਾਂ ਅਤੇ ਮਹਿਲਾ ਸਟਾਫ਼ ਨੂੰ ਸ਼ਕਤੀ ਐਪ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਹ ਐਪ ਹਰ ਵਿਦਿਆਰਥਣ ਅਤੇ ਕੰਮ ਕਰਦੀ ਔਰਤ ਦੇ ਮੋਬਾਈਲ ਫ਼ੋਨ ਵਿਚ ਜੂਰਰ ਹੋਣੀ ਚਾਹੀਦੀ ਹੈ ਤਾਂ ਜੋ ਲੋੜ ਪੈਣ `ਤੇ ਵਰਤੀ ਜਾ ਸਕੇ।ਉਨਾਂ ਨੇ ਹਾਜ਼ਰੀਨ ਨੂੰ ਇਸ ਐਪ ਬਾਰੇ ਸਭ ਨੂੰ ਦੱਸਣ।ਪਾਣੀ ਦੀ ਘੱਟ ਵਰਤੋਂ ਦੇ ਨੁਕਤੇ ਦਿੰਦੇ ਹੋਏ ਕਿਹਾ ਕਿ ਘਰਾਂ `ਚ ਚੱਲਦੇ ਆਰ.ਓ ਸਿਸਟਮ, ਏ.ਸੀ ਦੇ ਹੇਠਾਂ ਬਾਲਟੀ ਰੱਖ ਕੇ ਉਸ ਪਾਣੀ ਨੂੰ ਵਰਤੋਂ `ਚ ਲਿਆਉਣਾ ਚਾਹੀਦਾ ਹੈ।ਇਸ ਮੌਕੇ ਗੁਰਪ੍ਰੀਤ ਕੌਰ, ਹੌਲਦਾਰ ਮਨਜਿੰਦਰ ਸਿੰਘ, ਗਗਨਦੀਪ ਸਿੰਘ, ਮੀਹਾ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media