ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਵਿਚ ਕਈ ਗੈਰ ਸਰਕਾਰੀ ਸੰਸਥਾਵਾਂ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਆ
ਰਹੇ ਬਰਸਾਤ ਦੇ ਸੀਜ਼ਨ ਨੂੰ ਧਿਆਨ ਵਿਚ ਰੱਖ ਕੇ ਕਰ ਚੁੱਕੀਆਂ ਹਨ, ਜਿੰਨਾਂ ਵਿਚ ਮਿਸ਼ਨ ਆਗਾਜ, ਖੁਦਾਈ ਖਿਦਮਤਗਾਰ, ਫਿੱਕੀ ਫਲੋਅ, ਜਸਟ ਸੇਵਾ ਅਤੇ ਹੋਰ ਕਈ ਸੰਸਥਾਵਾਂ ਵੱਲੋਂ ਇਸ ਕੰਮ ਵਿਚ ਲੋਕਾਂ ਦਾ ਸਾਥ ਦਿੱਤਾ ਜਾ ਰਿਹਾ ਹੈ, ਜਿਸ ਨਾਲ ਆਮ ਲੋਕ ਵੀ ਸ਼ਹਿਰ ਦੇ ਪਾਰਕਾਂ ਅੰਦਰ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਦੀ ਜਿੰਮੇਵਾਰੀ ਨਿਭਾਉਣ ਲਈ ਅੱਗੇ ਆ ਰਹੇ ਹਨ।
ਫਿੱਕੀ ਫਲੋ ਸੰਸਥਾ ਦੇ ਸਹਿਯੋਗ ਨਾਲ ਯੋਗੇਸ਼ ਕੁਮਾਰ ਸਹਾਇਕ ਲੋਕ ਸੰਪਰਕ ਅਫਸਰ, ਹੀਰਾ ਲਾਲ, ਅਰੁਨ ਸ਼ਰਮਾ, ਜਗਵਿੰਦਰ ਸਿੰਘ ਵੱਲੋਂ ਹਰ ਰੋਜ ਸ਼ਹਿਰ ਦੇ ਪਾਰਕਾਂ ਵਿੱਚ 20 ਬੂਟੇ ਲਗਾਉਣ ਦੇ ਸ਼ੁਰੂ ਕੀਤੀ ਗਈ ਹੈ ਅਤੇ ਇਨ੍ਹਾਂ ਵੱਲੋਂ ਹੁਣ ਤੱਕ ਲਗਭਗ 200 ਪੌਦੇ ਏਕਤਾ ਪਾਰਕ, ਗਰੀਨ ਪਾਰਕ, ਅਰੋਮਾ ਪਾਰਕ, ਬੇਰੀਗੇਟ ਪਾਰਕ, ਗੋਲਬਾਗ ਅਤੇ ਕਬੀਰ ਪਾਰਕ ਵਿਖੇ ਲਗਾਏ ਗਏ ਹਨ।ਇਨ੍ਹਾਂ ਵੱਲੋਂ ਕੇਵਲ ਪੌਦੇ ਹੀ ਨਹੀਂ ਲਗਾਏ ਗਏ ਬਲਕਿ ਹਰ ਰੋਜ਼ ਉਨ੍ਹਾਂ ਦੀ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ ਅਤੇ ਸਵੇਰੇ-ਸ਼ਾਮ ਇਨ੍ਹਾਂ ਪਾਰਕਾਂ ਵਿੱਚ ਜਾ ਕੇ ਬੂਟਿਆਂ ਨੂੰ ਪਾਣੀ ਵੀ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਲੋਂ ਪਿੱਪਲ, ਨਿੰਮ, ਅਸ਼ੋਕਾ, ਬਹੇੜਾ, ਆਂਵਲਾ ਆਦਿ ਪੌਦੇ ਲਗਾਏ ਜਾ ਰਹੇ ਹਨ।
ਯੋਗੇਸ਼ ਕੁਮਾਰ ਨੇ ਦੱਸਿਆ ਕਿ ਸਵੇਰ ਦੀ ਸੈਰ ਵੇਲੇ ਦੋਸਤਾਂ ਵੱਲੋਂ ਵਾਤਾਵਰਣ ਦੇ ਮੁੱਦੇ ਉਤੇ ਕੀਤੀ ਚਰਚਾ ਨੇ ਸਾਰੇ ਦੋਸਤਾਂ ਨੂੰ ਪੌਦੇ ਲਗਾਉਣ ਤੇ ਉਨਾਂ ਦੀ ਸੇਵਾ ਵੱਲ ਪ੍ਰੇਰਿਤ ਕੀਤਾ।ਉਨਾਂ ਦੱਸਿਆ ਕਿ ਇਸ ਲਈ ਫਿੱਕੀ ਫਲੋਅ ਨੇ ਸਾਨੂੰ ਵੱਖ-ਵੱਖ ਪੌਦਿਆਂ ਦੇ ਬੀਜ ‘ਸੀਡ ਬਾਲ’ ਦੇ ਰੂਪ ਵਿਚ ਦਿੱਤੇ, ਪਰ ਅਸੀਂ ਉਨਾਂ ਨੂੰ ਪਾਰਕਾਂ ਜਾਂ ਖਾਲੀ ਪਈਆਂ ਥਾਵਾਂ ਉਤੇ ਸੁੱਟਣ ਨਾਲੋਂ ਤਰਤੀਬ ਵਾਰ ਬੀਜਣ `ਤੇ ਉਨਾਂ ਨੂੰ ਪਾਣੀ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ। ਉਨਾਂ ਦੱਸਿਆ ਕਿ ਉਹ ਬੀਜ ਲਗਾ ਕੇ ਉਨਾਂ ਨੂੰ ਹਰ ਦੂਸਰੇ ਦਿਨ ਪਾਣੀ ਦੇਣ ਜਾਂਦੇ ਹਨ ਅਤੇ ਹੁਣ ਇਹ ਬੀਜ ਪੁੰਗਰ ਰਹੇ ਹਨ। ਉਨਾਂ ਕਿਹਾ ਕਿ ਆਪਣੇ ਰਹਿਣ ਵਾਲੇ ਸਥਾਨ ਦੇ ਆਲੇ-ਦੁਆਲੇ ਇਹ ਪਾਰਕ ਹੋਣ ਕਾਰਨ ਅਸੀਂ ਦੋ ਵਾਰ ਇੰਨਾਂ ਨੂੰ ਸਮਾਂ ਦੇ ਰਹੇ ਹਾਂ ਅਤੇ ਬਰਸਾਤ ਆਉਣ ਤੱਕ ਪਾਣੀ ਦਾ ਕੰਮ ਕਰਾਂਗੇ।ਉਪਰੰਤ ਬਰਸਾਤ ਤੋਂ ਬਾਅਦ ਲੋੜ ਪੈਣ ਉਤੇ ਸੇਵਾ-ਸੰਭਾਲ ਦਾ ਪ੍ਰੋਗਰਾਮ ਮੁੜ ਸ਼ੁਰੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਕ ਪੌਦਾ ਲਗਾਉਣ ਤੋਂ ਸ਼ੁਰੂ ਹੋਇਆ ਇਹ ਕੰਮ ਬੇਰੋਕ ਜਾਰੀ ਹੈ ਅਤੇ ਇਹ ਕੰਮ ਕਰਕੇ ਮਨ ਨੂੰ ਸਕੂਨ ਵੀ ਮਿਲਿਆ ਹੈ, ਚਲੋ ਕੁੱਝ ਤਾਂ ਚੰਗਾ ਕੀਤਾ।
ਉਨ੍ਹਾਂ ਨੇ ਅੰਮਿ੍ਰਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਰੇਕ ਮਨੁੱਖ ਆਪਣੀ ਜਿੰਦਗੀ ਵਿੱਚ ਇਕ ਪੌਦਾ ਲਗਾਉਣ ਦਾ ਵਚਨ ਹੀ ਪੂਰਾ ਕਰ ਲਵੇ ਤਾਂ ਸ਼ਹਿਰ ਵਿਚ 20 ਲੱਖ ਪੌਦੇ ਲੱਗ ਸਕਦੇ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media