Saturday, October 10, 2026

ਲੀਚੀਆਂ `ਤੇ ਰੰਗ ਕਰਦਾ ਇਕ ਰੇਹੜੀ ਵਾਲਾ ਕਾਬੂ

ਭੀਖੀ, 29 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸਿਹਤ ਵਿਭਾਗ ਦੀ ਟੀਮ ਨੇ ਬੱਸ ਸਟੈਂਡ ਦੇ ਨੇੜੇ ਰੇਹੜੀ ਉਪਰ ਫਲ ਵੇਚਣ ਵਾਲੇ ਇਕ ਵਿਅਕਤੀ ਨੂੰ ਲੀਚੀਆਂ `ਤੇ ਰੰਗ ਕਰਦੇ ਕਾਬੂ ਕੀਤਾ ਹੈ।ਐਜੂਕੇਟਰ ਤਰਲੋਕ ਸਿੰਘ ਨੇ ਦੱਸਿਆ ਕਿ ਸਿਹਤ ਕਰਮਚਾਰੀ ਗੁਰਪਾਲ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ `ਤੇ ਛਾਪੇਮਾਰੀ ਕੀਤੀ ਗਈ ਤਾਂ ਰੇਹੜੀ ਵਾਲੇ ਫਲ ਵਿਕਰੇਤਾ ਨੂੰ ਕੱਚੀਆਂ ਲੀਚੀਆਂ ਉੱਪਰ ਕੈਮੀਕਲ ਯੁਕਤ ਲਾਲ ਰੰਗ ਲਗਾ ਕੇ ਵੇਚਦੇ  ਨੂੰ ਕਾਬੂ ਕਰ ਕੇ ਮਾਮਲਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।ਸਹਾਇਕ ਥਾਣੇਦਾਰ ਜਰਨੈਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਲੀਚੀਆਂ ਫੜਨ ਸਮੇਂ ਪੁਲਿਸ ਨਾਲ ਨਹੀਂ ਸੀ, ਪਰ ਉਨ੍ਹਾਂ ਵਲੋ ਕਾਬੂ ਕਰ ਕੇ ਭੇਜੇ ਗਏ ਵਿਅਕਤੀ ਦੇ ਫੜੇ ਗਏ ਫਰੂਟ ਦੇ ਨਮੂਨੇ ਲੈ ਕੇ ਬਾਕੀ ਰੰਗ ਕੀਤੀਆਂ ਲੀਚੀਆਂ ਨੂੰ ਸੁਟਾ ਦਿੱਤਾ ਗਿਆ ਹੈ ।ਬਾਕੀ ਕਾਰਵਾਈ ਸਿਹਤ ਵਿਭਾਗ ਹੀ ਕਰੇਗਾ।
ਦੱਸਣਯੋਗ ਹੈ ਕਿ ਫੜੇ ਗਏ ਵਿਅਕਤੀ `ਤੇ ਕਾਰਵਾਈ ਕਰਨ ਲਈ ਸਿਹਤ ਵਿਭਾਗ ਤੇ ਪੁਲਿਸ ਇਕ ਦੂਜੇ ਨੂੰ ਕਹਿ ਕੇ ਆਪਣਾ ਪੱਲਾ ਛੁਡਾ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਸਿਹਤ ਨਾਲ ਖਿਲਵਾੜ ਕਰਨ ਵਾਲੇ ਵਿਅਕਤੀਆਂ ਖਿਲਾਫ਼ ਸਿਹਤ ਵਿਭਾਗ ਸਖ਼ਤ ਕਾਰਵਾਈ ਕਰੇ।ਚੈਕਿੰਗ ਸਮੇਂ ਸਿਹਤ ਵਿਭਾਗ ਦੀ ਟੀਮ ਵਿੱਚ ਗੁਰਪਾਲ ਸਿੰਘ ਦੇ ਨਾਲ, ਦਲਜੀਤ ਸਿੰਘ, ਕਰਮ ਸਿੰਘ, ਜੀਵਨ ਸਿੰਘ ਆਦਿ ਸ਼ਾਮਲ ਸਨ।
 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply