ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ ਨਵੇਂ ਅਕਾਦਮਿਕ ਸੈਸ਼ਨ 2019-20 ਦੇ ਸ਼ੁੱਭ ਆਰੰਭ ਮੌਕੇ `ਵੈਦਿਕ ਹਵਨ` ਦਾ ਆਯੋਜਨ ਕਰਵਾਇਆ ਗਿਆ।ਜਿਸ ਵਿਚ ਕਾਲਜ ਦੇ ਉੱਜਵਲ ਭਵਿੱਖ, ਤਰੱਕੀ, ਖੁਸ਼ਹਾਲੀ ਅਤੇ ਵਿਦਿਆਰਥਣਾਂ ਨੂੰ ਜੀਵਨ ਵਿਚ ਸਹੀ ਦਿਸ਼ਾ ਪ੍ਰਦਾਨ ਕਰਨ ਹਿੱਤ ਪ੍ਰਾਰਥਨਾ ਕੀਤੀ ਗਈ।ਹਵਨ ਵਿਚ ਮੇਜ਼ਬਾਨ ਦੀ ਭੂਮਿਕਾ ਸੁਦਰਸ਼ਨ ਕਪੂਰ ਚੇਅਰਮੈਨ ਲੋਕਲ ਮੈਨੇਜ਼ਿੰਗ ਕਮੇਟੀ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਨਿਭਾਈ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਵੈਦਿਕ ਹਵਨ ਦੇ ਸੰਪੂਰਨ ਹੋਣ ਦੇ ਲਈ ਪਰਮਾਤਮਾ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਆਰਿਆ ਸਮਾਜ ਡੀ.ਏ.ਵੀ ਸੰਸਥਾਵਾਂ ਦੀ ਮਾਤਾ ਹੈ।ਆਰਿਆ ਸਮਾਜ ਦੇ ਨਿਯਮਾਂ ਉੱਪਰ ਚੱਲ ਕੇ ਅਸੀਂ ਜੀਵਨ ਉੱਤਮ ਬਣਾ ਸਕਦੇ ਹਾਂ। ਇਸ ਮੌਕੇ ਉਹਨਾਂ ਨੇ ਕਾਲਜ ਦੇ ਪ੍ਰੀਖਿਆਂ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਕਾਲਜ ਦੀਆਂ ਵਿਦਿਆਰਥਣਾਂ ਹਰਸੀਰਤ ਕੌਰ (ਬੀ.ਏ-ਸਮੈਸਟਰ ਛੇਵਾਂ), ਗੁਰਲੀਨ ਕੌਰ (ਬੀ.ਐਫ.ਏ-ਸਮੈਸਟਰ ਅੱਠਵਾਂ) ਨੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ, ਰਿਚਾ ਸੋਨੀ (ਬੀ.ਬੀ.ਏ-ਸਮੈਸਟਰ ਛੇਵਾਂ) ਨੂੰ ਦੂਜਾ ਸਥਾਨ ਪ੍ਰਾਪਤ ਕਰਨ ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਹੁਣ ਤੱਕ 10 ਘੋਸ਼ਿਤ ਨਤੀਜਿਆਂ ਵਿੱਚੋ ਕਾਲਜ ਦੀਆਂ 25 ਵਿਦਿਆਰਥਣਾਂ ਨੇ ਮੈਰਿਟ ਲਿਸਟ ਵਿਚ ਆਪਣੀ ਥਾਂ ਬਣਾਈ ਹੈ।ਇਹਨਾਂ ਪ੍ਰਾਪਤੀਆਂ ਲਈ ਉਹਨਾਂ ਕਾਲਜ ਦੇ ਅਧਿਆਪਕਾਂ ਦੀ ਮਿਹਨਤ, ਇਮਾਨਦਾਰੀ ਅਤੇ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਉਹਨਾਂ ਕਾਲਜ ਦੇ ਖੇਡ ਖੇਤਰ ਦੀਆਂ ਪ੍ਰਾਪਤੀਆਂ ਦੀ ਵੀ ਜਾਣਕਾਰੀ ਦਿੱਤੀ ਅਤੇ ਕਾਲਜ ਦੇ ਅੰਤਰ-ਰਾਸ਼ਟਰੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।
ਸੁਦਰਸ਼ਨ ਕਪੂਰ, ਚੇਅਰਮੈਨ, ਲੋਕਲ ਮੈਨੇਜ਼ਿੰਗ ਕਮੇਟੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਕਦੇ ਵੀ ਆਪਣੇ ਮਾਰਗ ਤੋਂ ਪਿੱਛੇ ਨਹੀ ਹੋਣਾ ਚਾਹੀਦਾ। ਹਰ ਰਾਤ ਮਗਰਂੋ ਸਵੇਰ ਜ਼ਰੂਰ ਹੁੰਦੀ ਹੈ। ਉਹਨਾਂ ਆਪਣੇ ਕਾਲਜ ਦੀ ਸਥਾਪਨਾ ਦੇ ਇਤਿਹਾਸ ਉੱਪਰ ਵੀ ਵਿਚਾਰ ਦਿੱਤੇ।ਹਵਨ ਦੀ ਸਮਾਪਤੀ ਅਰਦਾਸ ਅਤੇ ਪ੍ਰਸ਼ਾਦ ਵਰਤਾਉਣ ਨਾਲ ਹੋਈ।
ਇਸ ਮੌਕੇ ਲੋਕਲ ਕਮੇਟੀ ਮੈਂਬਰ ਮੋਹਿੰਦਰਜੀਤ ਸਿੰਘ, ਆਰਿਆ ਸਮਾਜ ਤੋਂ ਸੰਦੀਪ ਅਹੂਜਾ, ਰਾਕੇਸ਼ ਮਹਿਰਾ, ਇੰਦਰਪਾਲ ਆਰਿਆ, ਪ੍ਰਿੰਸੀਪਲ ਨੀਰਾ ਸ਼ਰਮਾ, ਡੀ.ਏ.ਵੀ ਪਬਲਿਕ ਸਕੂਲ, ਮਿਸਿਜ਼ ਬਲਬੀਰ ਕੌਰ ਬੇਦੀ ਅਤੇ ਕਾਲਜ ਦਾ ਸਮੂਹ ਸਟਾਫ਼ ਵੀ ਮੌਜੂਦ ਸੀ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …