ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸਥਾਨਕ ਬੱਚਤ ਭਵਨ ਵਿਖੇ ਨਵੇ ਚੁਣੇ ਗਏ ਜਿਲ੍ਹਾ ਪ੍ਰੀਸ਼ਦ ਮੈਬਂਰਾਂ ਦਾ ਇੱਕ ਰੋਜਾ ਟਰੇਨਿੰਗ ਪ੍ਰੋਗਰਾਮ ਲਗਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਮੁੱਚੇ ਪੰਜਾਬ ਵਿੱਚ ਚੱਲ ਰਹੇ ਪੰਜਾਬ ਪੇਡੂ ਜਲ ਅਤੇ ਸੈਨੀਟੇਸ਼ਨ ਪ੍ਰੋਜੈਕਟ ਦੇ ਉਦੇਸ਼ਾ ਤੇ ਸਿਧਾਤਾਂ ਤੋਂ ਉਨਾਂ ਨੂੰ ਜਾਣੂ ਕਰਵਾਉਣਾ ਸੀ।
ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਵਿਭਾਗ ਦੇ ਅਧਿਕਾਰੀਆਂ ਅਤੇ ਆਏ ਹੋਏ ਮਹਿਮਾਨਾ ਜਯੋਤੀ ਜਗਾ ਕੇ ਕੀਤੀ ਗਈ। ਕਾਰਜਕਾਰੀ ਇੰਜੀਨੀਅਰ ਚਰਨਦੀਪ ਸਿੰਘ ਨੇ ਆਏ ਹੋਏ ਜਿਲ੍ਹਾ ਪ੍ਰੀਸ਼ਦ ਮੈਂਬਰਾਂ ਨੰੂ `ਜੀ ਆਇਆ` ਕਿਹਾ ।੍ਰ ਯਾਦਵਿੰਦਰ ਸਿੰਘ ਢਿਲੋਂ ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਅੰਮਿ੍ਰਤਸਰ ਨੇ ਪੰਜਾਬ ਪੇਡੂ ਜਲ ਅਤੇ ਸੈਨੀਟੇਸਨ ਪ੍ਰੋਜੈਕਟ ਦੇ ਵੱਖ-ਵੱਖ ਕੰਪੋਨੈਟਾ ਅਤੇ ਬਲਾਕਾਂ `ਚ ਜਲ ਸਪਲਾਈ ਸਕੀਮਾਂ ਦੇ ਕੰਮਾਂ ਦੀ ਵੀ ਜਾਣਕਾਰੀ ਦਿੱਤੀ। ਉਨਾ ਨੇ ਪਿੰਡ ਚਾਵਿੰਡਾ ਕਲਾਂ ਵਿਖੇ 112 ਪਿੰਡਾਂ ਲਈ ਨਹਿਰੀ ਪਾਣੀ ਤੇ ਅਧਾਰਿਤ ਜਲ ਸਪਲਾਈ ਸਕੀਮ ਦੀ ਬਣਤਰ, ਕਾਰਜ ਪ੍ਰਣਾਲੀ ਬਾਰੇ ਵੀ ਦੱਸਿਆ।
ਮੁਹਾਲੀ ਮੁੱਖ ਦਫਤਰ ਤੋ ਪਹੁੰਚੇ ਪਰਦੀਪ ਗਾਂਧੀ, ਸ਼ੋਸ਼ਲ ਡਿਵੈਲਪਮੈਟ ਮੈਨੇਜਰ ਨੇ ਗ੍ਰਾਮ ਪੰਚਾਇਤ, ਜਲ ਸਪਲਾਈ ਤੇ ਸੈਨੀਟੇਸ਼ਨ ਦੀ ਬਣਤਰ, ਨਿਰਪੱਖ ਚੋਣ, ਕੰਮਾਂ ਤੇ ਜਿੰਮੇਵਾਰੀ ਦੇ ਨਾਲ ਨਾਲ ਇਸ ਦੇ ਮਜਬੂਤੀਕਰਨ ਦੇ ਨੁਕਤੇ ਸਾਂਝੇ ਕੀਤੇ।
ਕੁਰਕੁਸ਼ੇਤਰ ਯੂਨੀਵਰਸਿਟੀ ਤੋ ਉਚੇਰੇ ਤੌਰ `ਤੇ ਪਹੁੰਚੇ ਪ੍ਰੋਫੈਸਰ ਮਹਿੰਦਰ ਸਿੰਘ (ਰਿਟਾ.) ਨੇ ਜਿਲਾ ਪ੍ਰੀਸ਼ਦ ਮੈਂਬਰਾਂ ਨੰੂ ਪੰਚਾਇਤੀ ਰਾਜ ਐਕਟ ਅਧੀਨ ਉਹਨਾਂ ਦੇ ਰੋਲ ਅਤੇ ਜਿਲਾ ਸੈਨੀਟੇਸ਼ਨ ਅਫਸਰ ਚਰਨਦੀਪ ਸਿੰਘ ਨੇ ਜਿਲੇ ਵਿੱਚ ਸਵੱਛ ਭਾਰਤ ਮਿਸ਼ਨ ਤਹਿਤ ਬਨਣ ਵਾਲੇ ਪਖਾਨਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਇਹ ਸਾਰੇ ਕੰਮ ਨੰੂ 30 ਸਤੰਬਰ 2019 ਤੱਕ ਮੁਕੰਮਲ ਕਰਨ ਦੀ ਅਪੀਲ ਕੀਤੀ।
ਟ੍ਰੇਨਿੰਗ ਪ੍ਰੋਗਰਾਮ ਦੋਰਾਨ ਜਿਲੇ ਦੇ ਵੱਖ-ਵੱਖ ਬਲਾਕਾਂ ਤੋਂ ਆਏ ਬੀ.ਡੀ.ਪੀ.ਓ, ਸੀ.ਡੀ.ਪੀ.ਓ, ਸੁਪਰਵਾਈਜ਼ਰ ਅਤੇ ਜਿਲਾ ਪ੍ਰੀਸ਼ਦ ਮੈਂਬਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਇੰਜੀਨੀਅਰ, ਸਹਾਇਕ ਇੰਜੀਨੀਅਰ, ਜੂਨੀਅਰ ਇੰਜੀਨੀਅਰ ਤੇ ਸੋਸ਼ਲ ਸਟਾਫ ਨੇ ਭਾਗ ਲਿਆ।
Check Also
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …