ਪੁਰਾਣੇ ਫਾਟਕ ਨੂੰ ਜਲਦ ਚਾਲੂ ਕਰਵਾਉਣ ਦਾ ਦਿੱਤਾ ਭਰੋਸਾ
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਸਥਾਨਕ ਕੋਟ ਮਿੱਤ ਸਿੰਘ ਵਿਖੇ ਚੱਲ ਰਹੇ ਰੇਲਵੇ
ਓਵਰ ਬ੍ਰਿਜ ਦੇ ਕੰਮ ਦਾ ਜਾਇਜ਼ਾ ਲਿਆ ਤੇ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ।
ਇਲਾਕਾ ਕੌਂਸਲਰਾਂ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਜਾਇਜਾ ਲੈਣ ਪੁੱਜੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੂੰ ਦੱਸਿਆ ਕਿ ਤਰਨਤਾਰਨ-ਹਰੀਕੇ ਨੂੰ ਅੰਮ੍ਰਿਤਸਰ ਨਾਲ ਜੋੜਨ ਵਾਲੇ ਮਾਰਗ `ਤੇ ਪੈਂਦੇ ਕੋਟ ਮਿੱਤ ਸਿੰਘ ਦੇ ਰੇਲਵੇ ਫਾਟਕ `ਤੇ ਬਣ ਰਹੇ ਰੇਲਵੇ ਓਵਰ ਬ੍ਰਿਜ ਦਾ ਕੰਮ ਸੁਸਤ ਰਫਤਾਰ ਨਾਲ ਚਲ ਰਿਹਾ ਹੈ ਜਿਸ ਨਾਲ ਇਲਾਕਾ ਵਾਸੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿਸ `ਤੇ ਔਜਲਾ ਨੇ ਦੱਸਿਆ ਕਿ ਰੇਲਵੇ ਓਵਰ ਬ੍ਰਿਜ ਲਈ ਸਲੈਬ ਪਾਉਣ ਕਾਰਨ ਰਸਤਾ ਬੰਦ ਕਰਨਾ ਪਿਆ ਹੈ।ਤਰਨਤਾਰਨ ਰੋਡ `ਤੇ ਇਕ ਪੁਰਾਣਾ ਰੇਲਵੇ ਫਾਟਕ ਹੈ ਜੋ ਕਿ ਬਹੁਤ ਸਮੇਂ ਤੋਂ ਬੰਦ ਪਿਆ ਹੈ ਅਤੇ ਇਲਾਕਾ ਵਾਸੀਆਂ ਦੀ ਸਹੂਲਤ ਲਈ ਇਸ ਫਾਟਕ ਨੂੰ ਖੋਲਣ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਕਿਹਾ ਹੈ।ਉਨ੍ਹਾਂ ਨਾਲ ਪੰਜਾਬ ਰਾਜ ਸੀਵਰੇਜ ਬੋਰਡ ਦੇ ਚੇਅਰਮੈਨ ਪ੍ਰਗਟ ਸਿੰਘ ਧੁੰਨਾ, ਏ.ਡੀ.ਸੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ ਵਿਕਾਸ ਹੀਰਾ, ਜਸਵਿੰਦਰ ਸ਼ੇਰਗਿੱਲ, ਜਤਿੰਦਰਪਾਲ ਸਿੰਘ ਘੋਗਾ, ਐਕਸੀਅਨ ਰੇਲਵੇ ਸਿਵਲ ਏ.ਕੇ ਸਲਵਾਨ, ਐਸ.ਡੀ.ਓ ਬਿਜਲੀ ਬੋਰਡ, ਐਕਸੀਅਨ ਪੀ.ਡਬਲਿਊ.ਡੀ ਪੀ.ਐਸ ਭੁੱਲਰ, ਗੁਰਿੰਦਰ ਸਿੰਘ ਰੰਧਾਵਾ ਚਮਿਆਰੀ, ਡੀ.ਪੀ ਸੰਗੋਤਰਾ ਆਦਿ ਮੌਜੂਦ ਸਨ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media