ਲੌਂਗੋਵਾਲ, 15 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬੀ ਚੈਨਲ ਪੀ ਟੀ ਸੀ ਵਲੋਂ ਕਰਵਾਈ ਗਈ ਮਿਸਟਰ ਪੰਜਾਬ ਪ੍ਰਤੀਯੋਗਤਾ ਵਿੱਚ ਨੇੜਲੇ ਪਿੰਡ
ਨਮੋਲ ਦੇ ਸੈਂਕਡ ਰਨਰਅੱਪ ਰਹੇ ਗੁਰਪ੍ਰੀਤ ਸਿੰਘ ਦਾ ਉਸ ਦੇ ਜੱਦੀ ਪਿੰਡ ਨਮੋਲ ਵਿਖੇ ਪਹੁੰਚਣ `ਤੇ ਪਿੰਡ ਵਾਸੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਕਿਸਾਨ ਗੁਰਮੇਲ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਦਾ ਆਪਣੇ ਪਿੰਡ ਪਹੁੰਚਣ `ਤੇ ਵੱਡੀ ਗਿਣਤੀ `ਚ ਪਿੰਡ ਵਾਸੀਆਂ ਪੰਚਾਇਤ, ਸਮਾਜ ਸੇਵੀ ਕਲੱਬਾਂ ਅਤੇ ਇਲਾਕੇ ਦੇ ਪਤਵੰਤਿਆਂ ਵਲੋਂ ਢੋਲ ਢਮੱਕੇ ਨਾਲ ਭਰਵਾਂ ਸਵਾਗਤ ਕੀਤਾ ਗਿਆ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਇੱਕ ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਭਾਗ ਲਿਆ ਸੀ ਅਤੇ ਉਹ ਪਿੰਡ ਵਾਸੀਆਂ ਦੀਆਂ ਦੁਆਵਾਂ ਸਦਕਾ ਇਸ ਪ੍ਰਤੀਯੋਗਤਾ ਵਿੱਚ ਸਫਲ ਹੋਇਆ ਹੈ।ਕਾਕਾ ਨਵਿੰਦਰਪ੍ਰੀਤ ਸਿੰਘ ਲੌਂਗੋਵਾਲ, ਸਤਿਗੁਰ ਸਿੰਘ ਨਮੋਲ, ਭਾਜਪਾ ਨੌਜਵਾਨ ਆਗੂ ਮਨਪ੍ਰੀਤ ਸਿੰਘ ਨਮੋਲ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਬਡਰੁਖਾਂ, ਕੋਰ ਕਮੇਟੀ ਮੈਂਬਰ ਬਿੰਦਰ ਪਾਲ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਡਾ. ਰੂਪ ਸਿੰਘ ਸ਼ੇਰੋਂ, ਮੱਲ ਸਿੰਘ ਫੌਜੀ, ਗੁਰਪ੍ਰੀਤ ਸਿੰਘ ਬੱਗਾ, ਸੰਦੀਪ ਸਿੰਘ, ਲੱਖੀ ਬਾਵਾ, ਕਾਲਾ ਸਿੰਘ, ਲਵੀਂ ਬਾਵਾ, ਸਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਮੈਂਬਰ ਨੇ ਗੁਰਪ੍ਰੀਤ ਸਿੰਘ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ।
ਇਸ ਮੌਕੇ ਸਰਪੰਚ ਗੁਰਦਾਸ ਸਿੰਘ, ਕਰਮਾ ਸਿੰਘ ਅਨਮੋਲ, ਪੰਚ ਪਰਮਜੀਤ ਕੌਰ, ਦਰਸ਼ਨ ਸਿੰਘ, ਪੰਚ ਜਰਨੈਲ ਸਿੰਘ ,ਰਾਮਕਲੀ, ਸੁਖਚੈਨ ਸਿੰਘ, ਹੈਪੀ ਨਹਿਲ, ਅੰਮ੍ਰਿਤਪਾਲ ਸਿੰਘ, ਅਮਰੀਕ ਸਿੰਘ ਯੂਥ ਆਗੂ, ਕੁਲਵਿੰਦਰ ਸਿੰਘ, ਰੋਹੀ ਸਿੰਘ, ਅਮਰੀਕ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media