ਧੂਰੀ, 25 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਐਸ.ਐਸ.ਪੀ ਸੰਗਰੂਰ ਡਾ. ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ.ਐਸ.ਪੀ ਧੂਰੀ ਰਸ਼ਪਾਲ
ਸਿੰਘ ਢੀਂਡਸਾ ਦੀ ਅਗਵਾਈ ਹੇਠ ਦਰਸ਼ਨ ਸਿੰਘ ਐਸ.ਐਚ.ਓ ਸਿਟੀ ਧੂਰੀ ਨਾਲ ਪੂਰਨ ਤਾਲਮੇਲ ਰੱਖਦਿਆਂ ਪੀ.ਸੀ.ਆਰ ਧੂਰੀ ਦੇ ਇੰਚਾਰਜ ਏ.ਐਸ.ਆਈ ਗੁਰਮੁੱਖ ਸਿੰਘ ਲੱਡੀ ਵਲੋਂ ਲਗਭਗ ਇੱਕ ਸਾਲ ਤੋਂ ਵਧੀਆ ਸੇਵਾਵਾਂ ਨਿਭਾਉਣ ਬਦਲੇ ਮਹਾਰਾਜਾ ਅਗਰਸੈਨ ਕਲੱਬ ਧੂਰੀ ਦੇ ਪ੍ਰਧਾਨ ਯੋਗੇਸ਼਼ ਗੋਇਲ, ਸਰਪ੍ਰਸਤ ਤਰਸੇਮ ਮਿੱਤਲ, ਜਨਰਲ ਸਕੱਤਰ ਮਹਿੰਦਰਪਾਲ ਮਿੰਦਾ, ਕੈਸ਼ੀਅਰ ਵਿਜੇ ਕੁਮਾਰ ਜੈਨ ਅਤੇ ਅਸ਼ਵਨੀ ਕੁਮਾਰ ਬਿੱਟੂ ਐਮ.ਸੀ ਵਲੋਂ ਸਨਮਾਨ ਚਿੰਨ੍ਹ ਅਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਸੇਵਾਮੁਕਤ ਡੀ.ਪੀਆਰ.ਓ ਮਨਜੀਤ ਸਿੰਘ ਬਖਸ਼ੀ ਨੇ ਵੀ ਅਜਿਹੇ ਹੀ ਵਿਚਾਰ ਪ੍ਰਗਟ ਕੀਤੇ।
ਗੁਰਮੁੱਖ ਸਿੰਘ ਲੱਡੀ ਨੇ ਕਲੱਬ ਦਾ ਧੰਨਵਾਦ ਕਰਦਿਆਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਹੀਕਲਾਂ ਨੂੰ ਸ਼ਹਿਰ ਵਿੱਚ ਨਿਸ਼ਚਿਤ ਸਥਾਨ `ਤੇ ਹੀ ਖੜ੍ਹੇ ਕਰਨ ਅਤੇ ਨਗਰ ਪਾਲਿਕਾ ਵਲੋਂ ਰਜਿਸਟਰਡ ਰੇਹੜੀਆਂ ਵਾਲੇ ਮੰਡੀਆਂ ਰਹਿਣ ਅਤੇ ਦੁਕਾਨਦਾਰ ਵੀਰ ਵੀ ਆਪਣੇ ਸਮਾਨ ਨੂੰ ਆਪਣੀ ਦੁਕਾਨ ਦੀ ਹੱਦ `ਚ ਰੱਖਣ ਤਾਂ ਜੋ ਆਵਾਜਾਈ ਵਿੱਚ ਕਿਸੇ ਵੀ ਪ੍ਰਕਾਰ ਦਾ ਵਿਘਣ ਨਾ ਪਵੇ।ਇਸ ਮੌਕੇ ਹਵਾਲਦਾਰ ਜਗਦੀਪ ਸਿੰਘ ਆਦਿ ਵੀ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media