ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਨਗਰ ਨਿਗਮ ਦੇ ਮੁੱਖ ਦਫਤਰ ਰਣਜੀਤ ਐਵਨਿਊ ਵਿਖੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਆ
ਰਹੇ ਤਿਓਹਾਰਾਂ ਦੇ ਮੱਦੇਨਜ਼ਰ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਜਿਸ ਦੌਰਾਨ ਉਨਾਂ ਨੇ ਸਿਵਲ ਵਿਭਾਗ, ਓ.ਐਂਡ.ਐਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰ ਨੂੰ ਸਾਫ਼ ਸਾਫ਼ ਰੱਖਣ ਲਈ ਉਹ ਆਪਣੀਆਂ ਟੀਮਾਂ ਨੂੰ ਹੁਣ ਤੋਂ ਹੀ ਕੰਮ `ਤੇ ਲਗਾ ਦੇਣ।ਤਾਂ ਜੋ ਤਿਓਹਾਰਾਂ ਸਮੇਂ ਕਿਤੇ ਵੀ ਕੂੜੇ ਦੇ ਢੇਰ, ਸੀਵਰੇਜ਼ ਜਾਮ ਨਹੀਂ ਹੋਵੇ, ਵਾਟਰ ਸਪਲਾਈ ਲੀਕੇਜ ਅਤੇ ਸੜਕਾਂ `ਤੇ ਖੱਡੇ ਦਿਖਾਈ ਨਾ ਦੇਣ।ਮੇਅਰ ਰਿੰਟੂ ਨੇ ਕਿਹਾ ਕਿ ਨਵਰਾਤਰੇ, ਦੁਸ਼ਹਿਰਾ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਾਮ ਦਾਸ ਜੀ, ਦੀਵਾਲੀ, ਸ੍ਰੀ ਵਾਲਮੀਕ ਪ੍ਰਗਟ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਗੁਰੂ ਨਗਰੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਣ ਵਾਲੇ ਹਨ।ਉਨ੍ਹਾਂ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਸੇਵਾ ਦੇ ਇਸ ਕਾਰਜ਼ ਵਿੱਚ ਮਿਹਨਤ ਤੇ ਜਿੰਮੇਵਾਰੀ ਨਾਲ ਹਿੱਸਾ ਪਾਈਏ।
ਮੇਅਰ ਰਿੰਟੂ ਨੇ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਦੀਵਾਲੀ ਤੱਕ ਸਟਰੀਟ ਲਾਈਟ ਸਬੰਧੀ ਵੀ ਕੋਈ ਸ਼ਿਕਾਇਤ ਨਹੀਂ ਮਿਲਣੀ ਚਾਹੀਦੀ ਹੈ।ਧਾਰਮਿਕ ਸਥਾਨਾਂ ਦੇ ਬਾਹਰ ਸਾਫ਼-ਸਫਾਈ ਰੋਜ਼ਾਨਾ ਕੀਤੀ ਜਾਵੇ ਇਹਨਾਂ ਸਥਾਨਾਂ `ਤੇ ਗੰਦਗੀ ਦੀਆਂ ਕਿਤੇ ਸ਼ਿਕਾਇਤ ਮਿਲੀ ਤਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪੋ-ਆਪਣੇ ਵਿਭਾਗਾਂ ਦੀ ਰਿਕਵਰੀ ਵੱਲ ਵੀ ਪੂਰਾ ਧਿਆਨ ਦੇਣ ਦੇ ਨਿਰਦੇਸ਼ ਦਿੱਤੇ।ਇਸ ਮੌਕੇ ਸਿਹਤ ਅਧਿਕਾਰੀ ਡਾ. ਅਜਯ ਕੰਵਰ, ਚੀਫ ਸੈਨੇਟਰੀ ਇੰਸਪੈਕਟਰ ਸਾਹਿਲ ਮਲਹੋਤਰਾ, ਮਲਕੀਅਤ ਸਿੰਘ, ਐਸ.ਈ ਸਿਵਲ ਨਵਤੇਜ ਸਿੰਘ, ਐਕਸੀਅਨ ਸੰਦੀਪ ਸਿੰਘ, ਸੰਜੈ ਕੰਵਰ ਆਦਿ ਮੌਜੂਦ ਸਨ।
ਮੇਅਰ ਰਿੰਟੂ ਨੇ ਨਿਗਮ ਦੇ ਕੰਮਕਾਜ਼ ਨੂਮ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਈਆਂ ਗਈਆਂ ਸਬ ਕਮੇਟੀਆਂ ਦੇ ਚੇਅਰਮੈਨਾਂ ਤੇ ਉਪ ਚੇਅਰਮੈਨਾਂ ਨਾਲ ਵੀ ਬੈਠਕ ਕੀਤੀ।ਇਸ ਦੌਰਾਨ ਵੱਖ-ਵੱਖ ਸੀਨੀ. ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਸਬ ਕਮੇਟੀਆਂ ਦੇ ਚੇਅਰਮੈਨ ਅਸ਼ਵਨੀ ਕਾਲੇਸ਼ਾਹ, ਮਹੇਸ਼ ਖੰਨਾ, ਦਲਵੀਰ ਸਿੰਘ ਮੰਮਣਕੇ, ਜੀਤ ਸਿੰਘ ਭਾਟੀਆ, ਰਮਨ ਰੰਮੀ, ਨਵਦੀਪ ਹੁੰਦਲ, ਜਤਿੰਦਰ ਕੌਰ ਆਦਿ ਮੌਜੂਦ ਸਨ। ਬੈਠਕ ਵਿੱਚ ਮੇਅਰ ਰਿੰਟੂ ਨੇ ਚੇਅਰਮੈਨਾਂ ਨੂੰ ਕਿਹਾ ਕਿ ਉਹਾ ਆਪਣੇ ਵਿਭਾਗਾਂ ਦੀ ਕਾਰਜ਼ਪ੍ਰਣਾਲੀ ਵਿੱਚ ਸੁਧਾਰ ਲ਼ਿਆ ਕੇ ਰੈਵਨਿਊ ਦੀ ਰਿਕਵਰੀ `ਤੇ ਜ਼ੋਰ ਲਗਾਉਣ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media