ਜਾਣਾ ਨਹੀਂ ਅੱਗੇ ਹੁਣ ਨਾ ਮੈਂ ਰੁਕ ਰੁਕ ਬਹਿਣਾ
ਜਜ਼ਬਾਤ ਵੀ ਮੇਰੇ ਡੁੱਬ ਗਏ ਮੈਂ ਵੀ ਮਰ ਮਿਟ ਰਹਿਣਾ।
ਮਿੱਟੀ ਵਿੱਚ ਆ ਗਿਆ ਸੀ ਤਾਂ ਕੱਚਾ ਘਰ ਸੀ
ਉਮਰ ਲੰਘਾਉਣੀ ਸੀ ਜਿਥੇ ਹੁਣ ਲੱਗਣਾ ਉਹ ਫੜ ਹੀ।
ਬੇ ਘਰ ਹੋਏ ਨੇ ਜਿੰਦਗੀ ਦੇ ਫਾਸਲੇ
ਜਿੱਥੇ ਮਾਂ ਲਾਉਂਦੀ ਸੀ ਰੋਟੀਆਂ ਜੋੜਾਂ ਕਿਥੋਂ ਦਾਜ ਮੈਂ।
ਮਰੇ ਹੋਏ ਪਸ਼ੂਆਂ ਨੂੰ ਰੂਹੇ ਮਿੱਟੀ ਵਿੱਚੋਂ ਲੱਭ ਲੈ
ਰੋਟੀ ਦਾ ਵਸੀਲਾ ਕੋਈ ਜਾਂ ਜਾਨ ਹੀ ਕੱਢ ਲੈ।
ਮੰਜ਼ੀ ਬੁਣੀ ਬਾਣ ਦੀ ਜਿਹਦੇ ਪਾਵੇ ਭੂਰੇ ਭੂਰੇ ਸੀ
ਬਣ ਸਾਗਰਾਂ `ਚ ਰੁਲੀ ਕਿੱਦਾਂ ਕਿਨਾਰੇ ਕਿੱਥੋਂ ਦੱਬ ਲਾਂ।
ਹੜਾਂ ਦਿਆਂ ਪਾਣੀਆਂ `ਚ ਵਿਹਲੀ ਕਿਸ਼ਤੀਆਂ ਮੈਂ ਛੱਡਦਾ
ਡਾਇਰੀ ਗੁੰਮ ਹੋ ਗਈ ਜਿਹੜੀ ਮੈਂ ਪੇਜ਼ ਕਿਥੋ ਕੱਢ ਲਾਂ।
ਕਿੱਕਰਾਂ ਤੇ ਟਾਹਲੀਆਂ ਹੁਣ ਹੋਈਆਂ ਜੋ ਨਿੱਕੀਆਂ
ਆਲਣਾ ਬਣਾਇਆ ਜਿਥੇ ਨਾ ਦਿਲ ਬੇ ਫਿਕਰਾ।
ਗੁਰੂ ਘਰ ਸੀ ਜਿਥੇ ਦਰ ਮੱਥਾ ਟੇਕਦੀ
ਕੋਈ ਹੋਰ ਵੀ ਰੱਬ ਹੈ ਪਾਣੀ ਚੋਂ ਅੱਗ ਸੇਕਦੀ।
ਜਮਨਾ ਸਿੰਘ
ਗੋਬਿੰਦਗੜ।
ਮੋ – 98724 62794