Friday, April 10, 2026

ਲੜਕਿਆਂ ਦੇ ਅੰਡਰ-14, 17 ਤੇ 19 ਸਾਲ ਦੇ ਬਾਕਸਿੰਗ ਮੁਕਾਬਲੇ ਸੰਪੰਨ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ – ਸੰਧੂ) – ਜਿਲ੍ਹਾ ਖੇਡ ਵਿਭਾਗ ਦੇ ਵੱਲੋਂ ਡੀ.ਐਸ.ਓ ਗੁਰਲਾਲ ਸਿੰਘ ਰਿਆੜ ਦੇ ਦਿਸ਼ਾ ਨਿਰਦੇਸ਼ਾਂ, PUNJ3009201904ਇੰਚਾਰਜ ਕੋਚ ਜੇ.ਪੀ ਸਿੰਘ ਦੀ ਅਗਵਾਈ ਤੇ ਪ੍ਰਿੰ: ਮਨਮੀਤ ਕੋਰ ਦੇ ਪ੍ਰਬੰਧਾਂ ਹੇਠ ਆਯੋਜਿਤ ਲੜਕਿਆਂ ਦੇ ਅੰਡਰ-14, 17 ਤੇ 19 ਸਾਲ ਦੇ ਬਾਕਸਿੰਗ ਮੁਕਾਬਲੇ ਸੰਪੰਨ ਹੋ ਗਏ। ਜਿਸ ਦੋਰਾਨ ਅੰਡਰ 14 ਸਾਲ ਉਮਰ ਵਰਗ ਵਿਚ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਪਹਿਲੇ, ਸਰਕਾਰੀ ਸੀਨੀ: ਸੈਕੰ: ਸਕੂਲ ਛੇਹਰਟਾ ਦੂਸਰੇ, ਜਦੋਂ ਕਿ ਭਿੰਡੀਆਂ ਸੈਂਟਰ ਤੀਜੇ ਸਥਾਨ ਤੇ ਰਿਹਾ।ਅੰਡਰ 17 ਸਾਲ ਉਮਰ ਵਰਗ ਵਿਚ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਪਹਿਲੇ, ਭਿੰਡੀਆਂ ਸੈਂਟਰ ਦੂਜੇ, ਜਦੋਂ ਕਿ ਡੀ.ਏ.ਵੀ ਸੀਨੀ: ਸੈਕੰ: ਸਕੂਲ ਹਾਥੀ ਗੇਟ ਤੀਜੇ ਸਥਾਨ ਤੇ ਰਹੇ।ਇਸੇ ਤਰ੍ਹਾਂ ਅੰਡਰ 19 ਸਾਲ ਉਮਰ ਵਰਗ ਵਿਚ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਪਹਿਲੇ, ਸਰਕਾਰੀ ਸੀਨੀ: ਸੈਕੰ: ਸਕੂਲ ਛੇਹਰਟਾ ਦੂਜੇ ਤੇ ਡੀ.ਏ.ਵੀ ਸੀਨੀ: ਸੈਕੰ: ਸਕੂਲ ਹਾਥੀ ਗੇਟ ਅਤੇ ਭਿੰਡੀਆਂ ਸੈਂਟਰ ਸਾਂਝੇ ਤੋਰ ਤੇ ਤੀਜੇ ਸਥਾਨ ਤੇ ਰਹੇ।
             ਕੋਚ ਜੇ.ਪੀ. ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲਾਡਲੇ ਸ਼ਗਿਰਦਾਂ ਤੇ ਛੇਹਰਟਾ ਸੀਨੀ: ਸੈਕੰ: ਸਕੂਲ ਦੇ ਵਿਦਿਆਰਥੀਆਂ ਨੇ ਅੰਡਰ 19 ਸਾਲ ਉਮਰ ਵਰਗ ਵਿਚ ਦਿਕਸ਼ਾ ਰਾਜਪੂਤ, ਨਾਨਕ ਸਿੰਘ, ਦਾਨਿਸ਼, ਨਵਜੋਤ ਸਿੰਘ ਤੇ ਗਗਨਦੀਪ ਸਿੰਘ ਨੇ ਗੋਲਡ ਮੈਡਲ, ਹਿਮਾਂਸ਼ੂ ਕੁਮਾਰ ਤੇ ਰੋਬਨ ਸਿੰਘ ਨੇ ਸਿਲਵਰ ਮੈਡਲ ਹਾਸਲ ਕੀਤੇ ਹਨ।ਅੰਡਰ 14 ਸਾਲ ਉਮਰ ਵਰਗ ਵਿਚ ਵਿਸ਼ਾਲ ਸਿੰਘ, ਹਰਸ਼ਿਤ ਸਿੰਘ, ਅਵਤਾਰ ਸਿੰਘ ਤੇ ਪ੍ਰਿੰਸ ਨੇ ਗੋਲਡ, ਨਿਰਮਲ, ਅਰਜੁਨ ਸਿੰਘ, ਕਰਨਬੀਰ ਸਿੰਘ ਤੇ ਬਲਕਾਰ ਸਿੰਘ ਨੇ ਸਿਲਵਰ ਮੈਡਲ, ਰੋਹਿਤ, ਸ਼ੂਭਮ ਦੇਵਗਨ ਨੇ ਬਰਾਊਂਜ ਮੈਡਲ ਹਾਸਲ ਕੀਤੇ ਹਨ।
          ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਪ੍ਰਿੰ: ਮਨਮੀਤ ਕੋਰ ਨੇ ਅਦਾ ਕੀਤੀ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply