Thursday, July 3, 2025
Breaking News

ਟਰੈਫਿਕ ਨਿਯਮਾਂ ਸੰੰਬੰਧੀ ਸੇਮਿਨਾਰ ਦਾ ਆਯੋਜਨ

ਸੰਬੋਧਿਤ ਕਰਦੇ ਏਐਸਆਈ ਬਾਲ ਕ੍ਰਿਸ਼ਣ ਅਤੇ ਐਚਸੀ ਜੰਗੀਰ  ਸਿੰਘ।
ਸੰਬੋਧਿਤ ਕਰਦੇ ਏਐਸਆਈ ਬਾਲ ਕ੍ਰਿਸ਼ਣ ਅਤੇ ਐਚਸੀ ਜੰਗੀਰ ਸਿੰਘ।
ਸੈਮੀਨਾਰ ਦੌਰਾਨ ਮੌਜੂਦ ਸਕੂਲੀ ਵਿਦਿਆਰਥੀ ।
ਸੈਮੀਨਾਰ ਦੌਰਾਨ ਮੌਜੂਦ ਸਕੂਲੀ ਵਿਦਿਆਰਥੀ ।

ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਐਸਐਸਪੀ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਟਰੈਫਿਕ ਐਜੁਕੇਸ਼ਨ ਸੈਲ ਫਾਜਿਲਕਾ ਵੱਲੋਂ ਸਵਾਮੀ ਵਿਵੇਕਾਨੰਦ ਆਈਟੀਆਈ ਅਤੇ ਚੌ. ਐਮ. ਆਰ. ਐਸ. ਮੈਮੋਰਿਅਲ ਕਾਲਜ ਵਿਚ ਟਰੈਫਿਕ ਨਿਯਮਾਂ ਸਬੰਧੀ ਇੱਕ ਸੈਮੀਨਾਰ ਲਗਾਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।ਸੈਮਿਨਾਰ ਵਿੱਚ ਏਐਸਆਈ ਬਾਲ ਕ੍ਰਿਸ਼ਣ ਅਤੇ ਐਚਸੀ ਜੰਗੀਰ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਬਰੀਕੀ ਨਾਲ ਜਾਣਕਾਰੀ ਦਿੱਤੀ ਇਸ ਦੌਰਾਨ ਟਰਿਪਲ ਸਵਾਰੀ, ਬਿਨਾਂ ਹੈਲਮੇਟ, ਬਿਨਾਂ ਆਰਸੀ, ਬਿਨਾਂ ਸੀਟ ਬੈਲਟ, ਵਾਹਨ ਚਲਾਉਣ ਦੇ ਦੌਰੇ ਫੋਨ ਦਾ ਪ੍ਰਯੋਗ ਕਰਣਾ, ਬਿਨਾਂ ਲਾਈਸੈਂਸ, ਰੋਡ ਸਿੰਬਲ, ਯੂ ਟਰਨ ਅਤੇ ਲਾਲ ਬੰਟੀ ਕਰਾਸ ਕਰਣਾ ਦੇ ਨੁਕਸਾਨ ਦੇ ਬਾਰੇ ਵਿੱਚ ਦੱਸਿਆ ਅਤੇ ਇਨ੍ਹਾਂ ਦਾ ਜੁਰਮਾਨੇ ਦੇ ਬਾਰੇ ਵਿੱਚ ਵੀ ਦੱਸਿਆ ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਰੇ ਵਿਦਿਆਰਥੀ ਟਰੈਫਿਕ ਨਿਮਯਾਂ ਦਾ ਪਾਲਣ ਕਰਣ।ਇਸ ਦੌਰਾਨ ਚੇਅਰਮੈਨ ਮਨਜੀਤ ਸਵਾਮੀ ਅਤੇ ਆਈਟੀਆਈ ਪ੍ਰਿੰਸੀਪਲ ਮੁਰਾਰੀ ਲਾਲ ਕਟਾਰਿਆ ਨੇ ਕਿਹਾ ਕਿ ਦਿਨੋਂ ਦਿਨ ਵੱਧ ਰਹੀ ਟਰੈਫਿਕ ਸਮੱਸਿਆ ਨੂੰ ਕੰਟਰੋਲ ਕਰਣ ਲਈ ਟਰੈਫਿਕ ਵਿਭਾਗ ਦੁਆਰਾ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਣਾ ਇੱਕ ਪ੍ਰਸੰਸਾਯੋਗ ਕੰਮ ਹ ।ਉਨ੍ਹਾਂ ਨੇ ਕਿਹਾ ਕਿ ਹਰ ਇੱਕ ਵਿਦਿਆਰਥੀ ਟਰੈਫਿਕ ਨਿਯਮਾਂ ਦੀ ਪਾਲਨਾ ਕਰੇ ਤਾਂਕਿ ਦਿਨ ਨਿੱਤ ਵਧ ਰਹੇ ਹਾਦਸਿਆਂ ਉੱਤੇ ਕਾਬੂ ਪਾਇਆ ਜਾ ਸਕੇ । ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਆਪਣੀ ਜਿੰਦਗੀ ਵਿੱਚ ਲਾਗੂ ਕਰਣ ਦਾ ਪ੍ਰਣ ਵੀ ਲਿਆ । ਇਸ ਦੌਰਾਨ ਕਾਲਜ ਸਟਾਫ ਵੀ ਮੌਜੂਦ ਸੀ ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply