
ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਸ਼ਰੋਮਣੀ ਅਕਾਲੀ ਦਲ ਦੀ ਈਕਾਈ ਸਟੁਡੇਂਟ ਆਗਰਨਾਈਜੇਸ਼ਨ ਆਫ ਇੰਡਿਆ (ਸੋਈ) ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਉਰਫ ਰਾਜੁ ਖੰਨਾ ਦੇ ਦਿਸ਼ਾਨਿਰਦੇਸ਼ਾਂ ਅਤੇ ਜਲਾਲਾਬਾਦ ਹਲਕਾ ਇਨਚਾਰਜ ਸਤਿੰਦਰਜੀਤ ਸਿੰਘ(ਮੰਟਾ) ਦੀ ਪ੍ਰੇਰਨਾ ਨਾਲ ਸੋਈ ਇਕਾਈ ਦਾ ਵਿਸਥਾਰ ਕਰਦੇ ਹੋਏ ਜਿਲਾ ਪ੍ਰਧਾਨ ਨਰਿੰਦਰ ਸਿੰਘ ਸਵਨਾ ਨੇ ਜੀਵਨ ਜੋਤੀ ਪੋਲਟੈਕਨਿਕ ਕਾਲਜ ਜਲਾਲਾਬਾਦ ਵਿੱਚ ਨਵੀਂ ਨਿਯੁਕਤ ਕੀਤੀ ਹੈ ।ਜਿਲਾ ਪ੍ਰਧਾਨ ਸਵਨਾ ਨੇ ਜੀਵਨ ਜੋਤੀ ਕਾਲਜ ਵਿੱਚ ਬੁਲਾਈ ਗਈ ਕਾਲਜ ਵਿਦਿਆਰਥੀਆਂ ਦੀ ਮੀਟਿੰਗ ਵਿੱਚ ਸਰਵਸੰਮਤੀ ਨਾਲ ਕਾਲਜ ਦੇ ਵਿਦਿਆਰਥੀ ਦੇਵ ਸਿੰਘ ਨੂੰ ਕਾਲਜ ਦਾ ਸੋਈ ਪ੍ਰਧਾਨ ਨਿਯੁਕਤ ਕਰ ਸਿਰੋਪਾ ਪੁਆਇਆ।ਦੇਵ ਸਿੰਘ ਨੇ ਸੋਈ ਜਿਲਾ ਪ੍ਰਧਾਨ ਸਵਨਾ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਸੌਂਪੀ ਗਈ ਜ਼ਿੰਮੇਦਾਰੀ ਨੂੰ ਤਹਿਦਿਲ ਨਾਲ ਨਿਭਾਉਣ ਲਈ ਕਿਹਾ ਅਤੇ ਆਪਣੀ ਕਾਰਜਕਾਰਿਣੀ ਦਾ ਗਠਨ ਕੀਤਾ ਜਿਸ ਵਿੱਚ ਨਿਰਮਲ ਸਿੰਘ ਨੂੰ ਉਪਪ੍ਰਧਾਨ, ਜਗਸੀਰ ਸਿੰਘ ਨੂੰ ਜਨਰਲ ਸਕੱਤਰ, ਲਖਵਿੰਦਰ ਸਿੰਘ ਨੂੰ ਚੇਅਰਮੈਨ, ਹਰਜਿੰਦਰ ਸਿੰਘ ਨੂੰ ਸਹਿ ਸਕੱਤਰ ਨਿਯੁਕਤ ਕੀਤਾ । ਇਸ ਮੌਕੇ ਸੋਈ ਦੇ ਜਲਾਲਾਬਾਦ ਸ਼ਹਿਰੀ ਇਚੰਾਰਜ ਗਿੰਨੀ ਚੁਘ, ਗੋਪੀ ਚਿਮਾ ਉਪਪ੍ਰਧਾਨ ਜਲਾਲਾਬਾਦ(ਦੇਹਾਤੀ), ਲਾਡੀ ਧਵਨ, ਐਮਆਰ ਕਾਲਜ ਫਾਜਿਲਕਾ ਦੇ ਪ੍ਰਧਾਨ ਸਾਜਨ ਗੁਲਬੱਧਰ, ਕਾਦਰ ਬਖਸ਼(ਸਰਕਲ) ਪ੍ਰਧਾਨ ਕੁਲਦੀਪ ਸਿੰਘ, ਵਾਸੁਦੇਵ, ਬਰਨਾਲਾ ਫਲੀਆਂਵਾਲਾ ਅਤੇ ਹੋਰ ਕਾਲਜ ਵਿਦਿਆਰਥੀ ਮੋਜੂਦ ਸਨ ।