Friday, March 20, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਡੀ.ਏ.ਵੀ ਨੈਸ਼ਨਲ ਸਪੋਰਟਸ ਜ਼ੋਨਲ ਪੱਧਰ ਟੂਰਨਾਮੈਂਟ ਦਾ ਆਯੋਜਨ

ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਪਦਮ ਸ਼੍ਰੀ ਆਰਿਆ ਰਤਨ ਡਾ. ਪੂਨਮ ਸੂਰੀ ਦੀ ਛਤਰ ਛਾਇਆ ਹੇਠ ਅੱਜ ਦੋ ਦਿਨਾਂ ਦਾ ਡੀ.ਏ.ਵੀ PUNJ0811201909ਨੈਸ਼ਨਲ ਸਪੋਰਟਸ ਜ਼ੋਨਲ ਪੱਧਰ ਟੂਰਨਾਮੈਂਟ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਅਯੋਜਿਤ ਕੀਤਾ ਗਿਆ।ਜਿਸ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਜੰਮੂ-ਕਸ਼ਮੀਰ, ਪਟਿਆਲਾ, ਬਠਿੰਡਾ, ਫਿਰੋਜ਼ਪੁਰ ਤੇ ਸਮਾਣਾ ਜਿਲ੍ਹਿਆਂ ਦੇ 30 ਸਕੂਲਾਂ ਦੇ 450 ਵਿਦਿਆਰਥੀਆਂ ਨੇ ਤਾਇਕਵਾਂਡੋ, ਕਰਾਟੇ, ਫੁੱਟਬਾਲ, ਬੈਡਮਿੰਟਨ ਆਦਿ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ।
    ਇਸ ਟੂਰਨਾਮੈਂਟ ਦਾ ਅਰੰਭ ਡੀ.ਏ.ਵੀ ਗਾਣ ਦੇ ਨਾਲ ਕੀਤਾ ਗਿਆ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਸਾਰੀਆਂ ਟੀਮਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਪ੍ਰੇਰਨਾਮਈ ਅਸੀਸਾਂ ਦਿੱਤੀਆਂ।ਡਾ. ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ-1 ਏਡਿਡ ਸਕੂਲਜ਼ ਨੇ ਸਾਰੇ ਖਿਡਾਰੀਆਂ ਨੂੰ ਭੇਜੇ ਸੰਦੇਸ਼ ਵਿੱਚ ਕਿਹਾ ਹੈ ਕਿ ਖੇਡਾਂ ਵਿਦਿਆਰਥੀਆਂ ਦੀ ਮਾਨਸਿਕ ਤੇ ਸਰੀਰਿਕ ਸਿਹਤ ਲਈ ਬੇਹੱਦ ਜਰੂਰੀ ਹਨ।ਖੇਡਾਂ ਨੂੰ ਹਾਰ ਜਿੱਤ ਤੋਂ ਉਪਰ ਉਠ ਕੇ ਖੇਡ ਨਿਯਮਾਂ ਦੀ ਪਾਲਣਾ ਕਰਦਿਆਂ ਖੇਡਣਾ ਚਾਹੀਦਾ ਹੈ ।
    ਪੰਜਾਬ ਜ਼ੋਨ `ਏ` ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ  ਸਕੂਲ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਕਿਹਾ ਕਿ ਅਜੋਕੇ ਚੁਨੌਤੀਆਂ ਨਾਲ ਭਰੇ ਸਮਾਜ ਵਿੱਚ ਸਫਲਤਾ ਨਾਲ ਵਿਚਰਨ ਲਈ ਤਗੜੇ ਹੌਂਸਲੇ ਤੇ ਸਹਿਣਸ਼ੀਲਤਾ ਦੀ ਸਿੱਖਿਆ ਖੇਡਾਂ ਤੋਂ ਹੀ ਮਿਲਦੀ ਹੈ।  
 

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply