ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਕਾਲਜ ਵਿਖੇ ਅਲੂਮਨੀ ਐਸੋਸੀਏਸ਼ਨ ਵਲੋਂ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਲਈ ਪੁਨਰਮਿਲਨ ਸਮਾਰੋਹ ਅੰਦਾਜ਼-2019 ਆਯੋਜਿਤ ਕੀਤਾ ਗਿਆ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ, ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਐਸ.ਕੇ ਸਹਿਗਲ ਜਨਰਲ ਸੈਕਟਰੀ ਪ੍ਰੋ. ਸੁਨੀਲ ਸਚਦੇਵਾ ਦੀ ਦੇਖ-ਰੇਖ ‘ਚ ਹੋਏ ਸਮਾਗਮ ਵਿੱਚ ਐਡਵੋਕੇਟ ਸੁਦਰਸ਼ਨ ਕਪੂਰ ਚੇਅਰਮੈਨ ਲੋਕਲ ਮੈਨੇਜਿੰਗ ਕਮੇਟੀ ਡੀ.ਏ.ਵੀ ਵਿਸ਼ੇਸ਼ ਰੂਪ ‘ਚ ਸ਼ਾਮਲ ਹੋਏ।
ਸਮਾਰੋਹ ਦਾ ਸ਼ੁਭ ਆਰੰਭ ਡੀ.ਏ.ਵੀ ਗਾਣ ਦੇ ਉਚਾਰਣ ਨਾਲ ਕੀਤਾ ਗਿਆ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਮਾਹਿਮਾਨਾਂ ਦਾ ਸਵਾਗਤ ਕੀਤਾ ਕਰਦਿਆਂ ਕਿਹਾ ਦੀ ਇਸ ਵਕਤ 1955 ਵਲੋਂ 2019 ਤੱਕ ਕਾਲਜ ਵਿੱਚ ਪੜੇ ਵਿਦਿਆਰਥੀ ਮੋਜੂਦ ਹਨ, ਜੋ ਕਾਲਜ ਲਈ ਮਾਣ ਦੀ ਗੱਲ ਹੈ।
ਡੀ.ਏ.ਵੀ ਕਾਲਜ ਅਲੂਮਨੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਡਾ. ਨਰੋਤਮ ਭੱਲਾ ਨੇ ਕਿਹਾ ਕਿ ਕਾਲਜ ਦੇ ਪੁਰਾਣੇ ਵਿਦਿਆਰਥੀ ਡੀ.ਏ.ਵੀ ਕਾਲਜ ਦਾ ਅਟੁੱਟ ਹਿੱਸਾ ਹਨ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਦੀ ਅਗਵਾਈ ‘ਚ ਕਾਲਜ ਬਹੁਤ ਮਿਹਨਤ ਕਰ ਰਿਹਾ ਹੈ।ਉਨ੍ਹਾਂ ਨੇ ਕਾਲਜ ਵਿੱਚ ਆਪਣੇ ਗੁਜ਼ਾਰੇ ਸਮੇਂ ਅਤੇ ਸੁਨਹਿਰੇ ਪਲਾਂ ਯਾਦ ਕੀਤਾ।
ਡਾ. ਸੁਨੀਲ ਸਚਦੇਵਾ ਨੇ ਕਿਹਾ ਕਿ ਪੁਨਰ ਮਿਲਣ ਸਮਾਰੋਹ ‘ਚ ਸ਼ਮੂਲੀਅਤ ਨਾਲ ਵਿਦਿਆਰਥੀਆਂ ਨੂੰ ਕਾਲਜ ਵਿੱਚ ਗੁਜ਼ਾਰੇ ਪੁਰਾਣੇ ਪਲ ਯਾਦ ਕਰਨ ਦੇ ਨਾਲ-ਨਾਲ ਕਾਲਜ ਵਿੱਚ ਹੋ ਰਹੇ ਵਿਕਾਸ ਨੂੰ ਦੇਖਣ ਦਾ ਮੋਕਾ ਵੀ ਦਿੰਦੇ ਹਨ।
ਸਮਾਰੋਹ ‘ਚ ਕਾਲਜ ਦੇ ਪੁਰਾਣੇ ਵਿਦਿਆਰਥੀ ਰਹੇ ਡਾ. ਅਨੀਤਾ ਮੈਨਨ ਪ੍ਰਿੰਸੀਪਲ ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਫਾਰ ਵੁਮੇਨ ਅੰਮ੍ਰਿਤਸਰ, ਡਾ. ਅਮਰਦੀਪ ਗੁਪਤਾ ਪ੍ਰਿੰਸੀਪਲ ਜੇ.ਸੀ ਡੀ.ਏ.ਵੀ ਕਾਲਜ ਦਸੂਆ, ਡਾ. ਲਸ਼ਮੀਕਾਂਤ ਪ੍ਰਿੰਸੀਪਲ ਦਯਾਨੰਦ ਕਾਲਜ ਅਜਮੇਰ ਅਤੇ ਡਾ. ਸੰਜੈ ਸ਼ਰਮਾ ਪ੍ਰਿੰਸਿਪਲ ਜੀ.ਜੀ.ਐਸ ਡੀ.ਏ.ਵੀ ਕਾਲਜ ਜਲਾਲਾਬਾਦ ਨੂੰ ਸਿਖਿਆ ਦੇ ਖੇਤਰ ‘ਚ ਉਨ੍ਹਾਂ ਦੇ ਅਹਿਮ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ
ਸਾਬਕਾ ਵਿਦਿਆਰਥੀ ਸੁਸ਼ਾਂਤ ਭਾਟੀਆ ਅਸਟੇਟ ਅਫਸਰ ਨੇ ਆਪਣੇ ਸੰਬੋਧਨ ‘ਚ ਕਿਹਾ ਦੀ ਲੰਮੇ ਸਮੇਂ ਬਾਅਦ ਫਿਰ ਉਸੇ ਪੁਰਾਣੀ ਜਗ੍ਹਾ ‘ਤੇੇ ਦੋਸਤਾਂ ਨੂੰ ਮਿਲ ਕੇ ਗੱਲਬਾਤ ਕਰਨੀ ਅਜਿਹੀ ਭਾਵਨਾ ਹੈ, ਜੋ ਦੀਆਂ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ।ਪੁਰਾਣੇ ਵਿਦਿਆਰਥੀ ਡਾ. ਰਾਕੇਸ਼ ਸ਼ਰਮਾ ਪ੍ਰੋਫੈਸਰ ਸਰਜਰੀ ਸਰਕਾਰੀ ਮੈਡੀਕਲ ਕਾਲਜ ਅਤੇ ਮੀਤ ਪ੍ਰਧਾਨ ਵਾਇਸ ਆਫ਼ ਅੰਮ੍ਰਿਤਸਰ ਨੇ ਕਿਹਾ ਕਿ ਕਾਲਜ ਵਿੱਚ ਇੱਕ ਵਾਰ ਫਿਰ ਆਉਣ ਦਾ ਮੌਕਾ ਮਿਲਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ।
ਪੁਰਾਣੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ।ਅੰਤ ਵਿੱਚ ਪ੍ਰੋ.ਰਾਜੀਵ ਅਰੋੜਾ ਸੈਕਟਰੀ ਸਟਾਫ ਕੌਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ।ਸਮਰੋਹ ਵਿੱਚ ਡਾ. ਦਰਸ਼ਨਦੀਪ ਅਰੋੜਾ ਵਾਈਸ ਪ੍ਰਿੰਸੀਪਲ, ਡਾ. ਜੀ.ਐਸ ਸਿੱਧੂ ਰਜਿਸਟਰਾਰ ਅਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਵੀ ਮੌਜ਼ੂਦ ਸਨ।