Sunday, August 2, 2026

ਖ਼ਾਲਸਾ ਕਾਲਜ ਪ੍ਰੋਫ਼ੈਸਰ ਦਾ ਖੋਜ਼ ਪੱਤਰ ਵਿਸ਼ਵ ਵਿਖਿਆਤ ਜਰਨਲ ’ਚ ਪ੍ਰਕਾਸ਼ਿਤ

ਡਾ. ਜਸਵਿੰਦਰ ਸਿੰਘ ਨੇ ਗੰਡੋਇਆਂ ਦੀਆਂ 15 ਪ੍ਰਜਾਤੀਆਂ ਦੀ ਕੀਤੀ ਖੋਜ਼ – ਡਾ. ਮਹਿਲ ਸਿੰਘ
ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਖ਼ਾਲਸਾ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਡਾ. ਜਸਵਿੰਦਰ ਸਿੰਘ, PPNJ2111201912ਜੁਆਲੋਜੀ ਦਾ ਖੋਜ ਪੱਤਰ ‘ਗਲੋਬਲ ਡਿਸਟ੍ਰੀਬਿਊਸ਼ਨ ਆਫ਼ ਅਰਥਵਾਰਮ ਡੀਵਰਸਿਟੀ’ ਅਮਰੀਕਨ ਐਸੋਸੀਏਸ਼ਨ ਫ਼ਾਰ ਐਡਵਾਂਸਮੈਂਟ ਆਫ਼ ਸਾਇੰਸ ਵਲੋਂ ‘ਵਿਸ਼ਵ ਵਿਖਿਆਤ ਜਰਨਲ ਸਾਇੰਸ’ ’ਚ ਪ੍ਰ੍ਰਕਾਸ਼ਿਤ ਹੋਇਆ ਹੈ।ਇਹ ਖੋਜ ਪੱਤਰ ਵਿਸ਼ਵ ਭਰ ਦੇ 140 ਗੰਡੋਇਆਂ ਖੋਜ ਵਿਗਿਆਨੀਆਂ ਵਲੋਂ ਸਾਂਝੇ ਤੌਰ ’ਤੇ ਲਿਖਿਆ ਗਿਆ।ਜਿਸ ’ਚ 57 ਦੇਸ਼ਾਂ ਦੀਆਂ 6928 ਸਥਾਨਾਂ ਦੇ ਅੰਕੜੇ ਸ਼ਾਮਿਲ ਹਨ। ਇਹ ਖੋਜ ਪੱਤਰ ਗੰਡੋਇਆਂ ’ਤੇ ਵਾਤਾਵਰਣ ’ਚ ਤਬਦੀਲੀਆਂ ਕਾਰਨ ਆਈ ਪ੍ਰਸਾਰ ਅਤੇ ਵਿਭਿੰਨਤਾ ਨੂੰੁ ਦਰਸਾਉਂਦਾ ਹੈ।
    ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰੋ: ਜਸਵਿੰਦਰ ਸਿੰਘ ਦੀ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਅਜਿਹੀਆਂ ਗਤੀਵਿਧੀਆਂ ਲਈ ਭਵਿੱਖ ’ਚ ਹੋਰ ਨਾਮਣਾ ਖੱਟਣ ਦੀ ਤਾਰੀਫ਼ ਕੀਤੀ।
    ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡਾ. ਜਸਵਿੰਦਰ ਸਿੰਘ ਨੂੰ ਇਸ ’ਤੇ ਵਧਾਈ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਖੋਜ ‘ਅਲੈਗਜ਼ੈਂਡਰ ਹਮਬੋਲਟ ਫ਼ੈਲੋਸ਼ਿਪ’ ਅਧੀਨ ਜਰਮਨੀ ਅਤੇ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਭਾਰਤ ਸਰਕਾਰ ਵਲੋਂ ‘ਅਰਥਵਾਰਮ ਬਾਇਓਡਾਇਵਰਸਿਟੀ ਆਫ਼ ਪੰਜਾਬ’ ਵਿਸ਼ੇ ’ਤੇ  ਉਪਰੋਕਤ ਪ੍ਰੋਜੈਕਟ ਸੰਪੂਰਨ ਕੀਤਾ ਅਤੇ ਗੰਡੋਇਆਂ ਦੀਆਂ 15 ਪ੍ਰਜਾਤੀਆਂ ਬਾਰੇ ਖੋਜ਼ ਕੀਤੀ।ਉਨ੍ਹਾਂ ਕਿਹਾ ਕਿ ਇਹ ਕਾਲਜ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਕਿਸਾਨ ਦੇ ਮਿੱਤਰ ਗੰਡੋਇਆਂ ’ਤੇ ਕੀਤੀ ਇਹ ਖੋਜ ਖੇਤੀਯੋਗ ਜ਼ਮੀਨ ਨੂੰ ਵਧੇਰੇ ਉਪਜਾਊ ਬਣਾਉਣ ਦੇ ਉਪਰਾਲੇ ’ਚ ਸਹਾਈ ਹੋਵੇਗੀ।
    ਡਾ. ਜਸਵਿੰਦਰ ਸਿੰਘ ਦੇ ਅਨੁਸਾਰ ਪੰਜਾਬ ਦੇ ਬਹੁਤੇ ਇਲਾਕਿਆਂ ’ਚੋਂ ਗੰਡੋਇਆਂ ਦੀ ਜਨਸੰਖਿਆ ਅਤੇ ਵਿਭਿੰਨਤਾ ਲੁਪਤ ਹੁੰਦੀ ਜਾ ਰਹੀ ਹੈ ਅਤੇ ਇਹ ਜੀਵ ਕੁੱਝ ਜੰਗਲਾਂ ਉਤੇ ਬਾਗਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ। ਗੰਡੋਇਆਂ ਜੋ ਕਿ ਕਿਸਾਨਾਂ ਦੇ ਮਿੱਤਰ ਕੀੜੇ ਹਨ ਸਹੀ ਵਾਤਾਵਰਣ ’ਚ ਪਾਏ ਜਾਂਦੇ ਹਨ ਅਤੇ ਇਹ ਖੇਤਾਂ ’ਚੋਂ ਲੁਪਤ ਹੋ ਰਹੇ ਹਨ। ਅੱਜ ਇਸ ਦੀ ਇਕ ਹੀ ਪ੍ਰਜਾਤੀ ਪੰਜਾਬ ’ਚ ਮਿਲ ਰਹੀ ਹੈ।ਉਨ੍ਹਾਂ ਕਿਹਾ ਕਿ ਗੰਡੋਇਆ ਨੂੰ ਅਸੀਂ ਵਰਮੀਕੰਪੋਸਟ ਬਣਾਉਣ ’ਚ ਪ੍ਰਯੋਗ ਕਰ ਰਹੇ ਹਾਂ।ਜੁਆਲੋਜੀ ਵਿਭਾਗ ਮੁੱਖੀ ਡਾ. ਜਸਜੀਤ ਕੌਰ ਰੰਧਾਵਾ ਨੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਦੇ ਸਹਿਯੋਗ ਲਈ ਧੰਨਵਾਦ ਕੀਤਾ।

Check Also

DAV Public School Observes Bal Gangadhar Tilak  Martyrdom Day

Amritsar, August 2 (Punjab Post Bureau) – DAV Public School Lawrence Road Amritsar solemnly observed …

Leave a Reply