Tuesday, September 29, 2026

ਡੀ.ਏ.ਵੀ ਰਾਸ਼ਟਰੀ ਖੇਡ ਟੂਰਨਾਮੈਂਟ ਵਿੱਚ ਚਮਕੇ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ

PPNJ0312201911ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) -ਡੀ.ਏ.ਵੀ ਖੇਡ ਟੂਰਨਾਮੈਂਟ ਦਾ ਆਯੋਜਨ ਡੀ.ਏ.ਵੀ ਥਰਮਲ ਪਬਲਿਕ ਸਕੂਲ, ਪਾਣੀਪਤ ਵਿਖੇ ਹਾਲ ਹੀ ਵਿੱਚ ਹੋਇਆ। ਇਸ ਵਕਾਰੀ ਕੌਮੀ ਪੱਧਰ ਦੇ ਟੂਰਨਾਮੈਂਟ ਵਿੱਚ 18 ਜ਼ੋਨਾਂ ਦੇ 4000 ਪ੍ਰਤੀਭਾਗੀਆਂ ਨੇ ਆਪਣੀ ਪ੍ਰਤਿਭਾ ਸਾਬਤ ਕਰਨ ਲਈ ਵੱਖ-ਵੱਖ ਖੇਡ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ।ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਬਹੁਤ ਸਾਰੇ ਮੈਡਲ ਪ੍ਰਾਪਤ ਕਰਕੇ ਸਕੂਲ ਨੂੰ ਮਾਣ ਦਵਾਇਆ ।
ਲਾਅਨ ਟੈਨਿਸ ਵਿੱਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਅਲੀਸ਼ਾ ਮੈਨਨ ਨੇ ਅੰਡਰ-19 ਉਮਰ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਜੇਤੂ ਟਰਾਫ਼ੀ ਵੀ ਹਾਸਲ ਕੀਤੀ ।
ਟੇਬਲ ਟੈਨਿਸ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਏਕਤਾ ਸਰੀਨ, ਛੇਵੀਂ ਜਮਾਤ ਦੀ ਨਿਮਿਆ, ਸੱਤਵੀਂ ਜਮਾਤ ਦੀ ਸਾਨਵੀ ਮੋਹਲਾ ਨੇ ਅੰਡਰ-19 ਵਰਗ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ ਅਤੇ ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਪਹਿਲੀ ਰਨਰਜ਼ ਦੀ ਟਰਾਫ਼ੀ ਜਿੱਤੀ ।
ਸਕੇਟਿੰਗ ਵਿੱਚ ਗਿਆਰ੍ਹਵੀਂ ਜਮਾਤ ਦੀ ਮਹਿਕ ਗੁਪਤਾ ਨੇ 500 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਅਤੇ ਅੰਡਰ-19 ਵਰਗ ਵਿੱਚ 300 ਮੀਟਰ ਦੌੜ ਵਿੱਚ ਇੱਕ ਚਾਂਦੀ ਦਾ ਤਮਗਾ ਹਾਸਲ ਕੀਤਾ ਅਤੇ ਉਸ ਨੇ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਵਿੱਚ ਪਹਿਲੀ ਰਨਰਜ਼ ਟਰਾਫ਼ੀ ਜਿੱਤੀ ।
ਕਰਾਟੇ ਵਿੱਚ ਅੰਡਰ-19 ਵਰਗ ਵਿੱਚ ਦਸਵੀਂ ਜਮਾਤ ਦੀ ਸਮਰਿਤੀ ਡੋਗਰਾ ਨੇ ਚਾਂਦੀ ਦਾ ਤਮਗਾ ਅਤੇ ਬਾਰ੍ਹਵੀਂ ਦ੍ਰਿਤੀ ਅਰੋੜਾ, ਨੋਵੀਂ ਜਮਾਤ ਦੀ ਤਨਵੀਨ ਕੌਰ ਅਤੇ ਦਸਵੀਂ ਜਮਾਤ ਦੀ ਨੰਦਨੀ ਜੈਨ ਨੇ ਕਾਂਸੇ ਦੇ ਤਮਗੇ ਜਿੱਤੇ ।
ਤੈਰਾਕੀ ਵਿੱਚ ਅੰਡਰ-19 ਉਮਰ ਵਰਗ ਵਿੱਚ ਜਮਾਤ ਸਤਵੀਂ ਦੀ ਪ੍ਰਿਯੰਕਾ ਸ਼ਰਮਾ ਨੇ 200 ਮੀਟਰ ਬੈਕ ਸਟ੍ਰਾਕ ਵਿੱਚ ਕਾਂਸੇ ਦਾ ਤਮਗਾ ਹਾਸਲ ਕੀਤਾ ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਦੇ ਲਈ ਆਸ਼ੀਰਵਾਦ ਵੀ ਦਿੱਤਾ ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਦੇ ਲਈ ਅਤੇ ਦੇਸ਼ ਦਾ ਮਾਣ ਵਧਾਉਣ ਲਈ ਕਿਹਾ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply