Thursday, August 13, 2026

‘ਆਪ’ ਵਲੋਂ ਮਾਝਾ ਜ਼ੋਨ ‘ਚ 6 ਨਵੇਂ ਹਲਕਾ ਪ੍ਰਧਾਨਾਂ ਦੀ ਨਿਯੁੱਕਤੀ

ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਤਾਰ ਕਰਦੇ ਹੋਏ ਮਾਝਾ PPNJ05012201906ਜ਼ੋਨ ‘ਚ ਨਵੇਂ ਹਲਕਾ ਪ੍ਰਧਾਨ ਨਿਯੁੱਕਤ ਕੀਤੇ ਹਨ।ਜਦਕਿ ਨੌਜਵਾਨ ਆਗੂ ਰਣਜੀਤ ਸਿੰਘ ਚੀਮਾ ਨੂੰ ਪਾਰਟੀ ਦਾ ਸੂਬਾ ਮੀਤ ਪ੍ਰਧਾਨ ਅਤੇ ਗੁਰਦੇਵ ਸਿੰਘ ਲਾਖਣਾ ਨੂੰ ਤਰਨਤਾਰਨ ਦਾ ਜ਼ਿਲ੍ਹਾ ਪ੍ਰਧਾਨ ਥਾਪਿਆ ਹੈ।
            ਮਾਝਾ ਜ਼ੋਨ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਪਾਰਟੀ ਹੈਡਕੁਆਟਰ ਤੋਂ ਜਾਰੀ ਸੂਚੀ ਬਾਰੇ ਪਾਰਟੀ ਦੇ ਦੱਸਿਆ ਕਿ ਮਨਜਿੰਦਰ ਸਿੰਘ ਸਿੱਧੂ ਨੂੰ ਹਲਕਾ ਪ੍ਰਧਾਨ ਖਡੂਰ ਸਾਹਿਬ, ਡਾ. ਕਸ਼ਮੀਰ ਸਿੰਘ ਸੋਹਲ ਨੂੰ ਹਲਕਾ ਪ੍ਰਧਾਨ ਤਰਨਤਾਰਨ, ਸੌਰਵ ਬਹਿਲ ਨੂੰ ਹਲਕਾ ਪ੍ਰਧਾਨ ਪਠਾਨਕੋਟ, ਸੁਭਾਸ਼ ਵਰਮਾ ਹਲਕਾ ਪ੍ਰਧਾਨ ਸੁਜਾਨਪੁਰ, ਅਮਨਦੀਪ ਕੁਮਾਰ ਨੂੰ ਹਲਕਾ ਪ੍ਰਧਾਨ ਅਟਾਰੀ, ਨਿਸ਼ਾਨ ਸਿੰਘ ਬੋਲੇਵਾਲ ਨੂੰ ਹਲਕਾ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਅਤੇ ਜਸਬੀਰ ਸਿੰਘ ਸੁਰ ਸਿੰਘ ਨੂੰ ਹਲਕਾ ਪ੍ਰਧਾਨ ਖੇਮਕਰਨ ਨਿਯੁੱਕਤ ਕੀਤਾ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply