Saturday, March 28, 2026

ਬੱਚਿਆਂ ਦੇ ਹੱਕਾਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਮੈਂਬਰ ਵਲੋਂ ਬਿਆਸ ਘਟਨਾਕ੍ਰਮ ਬਾਰੇ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੱਚਿਆਂ ਦੇ ਹੱਕਾਂ ਦੀ ਰੱਖਿਆ ਲਈ ਬਣੇ ਰਾਸ਼ਟਰੀ ਕਮਿਸ਼ਨ ਦੇ ਮੈਂਬਰ ਮੈਡਮ ਰੋਜ਼ੀ ਟਾਬਾ ਵੱਲੋ ਅੱਜ PPNJ2312201908ਬਿਆਸ ਸਕੂਲ ਵਿਚ ਬੱਚੀ ਨਾਲ ਹੋਏ ਸਰੀਰਕ ਸੋਸ਼ਣ ਦੇ ਮੁੱਦੇ ਤੇ ਬੱਚੀ ਦੇ ਮਾਪਿਆਂ, ਪੁਲਿਸ, ਐਸ.ਡੀ.ਐਮ, ਬੱਚਿਆਂ ਦੇ ਹੱਕਾਂ ਬਾਰੇ ਜ਼ਿਲ੍ਹਾ ਕਮੇਟੀਆਂ, ਮੈਡੀਕਲ ਬੋਰਡ ਅਤੇ ਜਾਂਚ ਅਧਿਕਾਰੀ ਨਾਲ ਲੰਮੀ ਮੀਟਿੰਗ ਕੀਤੀ ਗਈ।
           ਐਸ.ਡੀ.ਐਮ ਦਫ਼ਤਰ ਵਿਚ ਉਕਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਲੱਗ-ਅਲੱਗ ਗੱਲਬਾਤ ਕਰਦੇ ਹੋਏ ਉਨ੍ਹਾਂ ਸਾਰਿਆਂ ਦੇ ਬਿਆਨ ਸੁਣੇ ਅਤੇ ਨੋਟ ਕੀਤੇ।ਉਨ੍ਹਾਂ ਸਪੱਸ਼ਟ ਕੀਤਾ ਕਿ ਬੱਚਿਆਂ ਦੇ ਹੱਕਾਂ ਬਾਰੇ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
          ਮਾਣਯੋਗ ਮੈਂਬਰ ਨੇ ਪੰਜਾਬ ਵਿਚ ਬੱਚਿਆਂ ਦੇ ਸਰੀਰਕ ਸੋਸ਼ਣ ਦੀਆਂ ਵੱਧ ਰਹੀਆਂ ਘਟਨਾਵਾਂ ਉਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਹਰੇਕ ਸਕੂਲ ਵਿਚ ਮਾਨਸਿਕ ਰੋਗਾਂ ਦੇ ਇਲਾਜ ਲਈ ਇਖਲਾਕੀ ਸਿੱਖਿਆ ਉਤੇ ਜ਼ੋਰ, ਪੋਨੋਗ੍ਰਾਫੀ ਬੰਦ ਕਰਨ ਲਈ ਮਾਪਿਆਂ ਤੋਂ ਸਹਿਯੋਗ ਮੰਗਣਗੇ।ਉਨ੍ਹਾਂ ਪੀੜਤ ਬੱਚੀ ਦੀ ਲਗਾਤਾਰ ਕੌਂਸਲਿੰਗ ਕਰਨ ਦੀ ਹਦਾਇਤ ਵੀ ਕੀਤੀ, ਤਾਂ ਜੋ ਉਹ ਇਸ ਸਦਮੇ ਵਿਚੋਂ ਬਾਹਰ ਆ ਸਕੇ।
          ਉਨ੍ਹਾਂ ਤਾੜਨਾ ਕਰਦੇ ਕਿਹਾ ਕਿ ਉਕਤ ਘਟਨਾ ਸਬੰਧੀ ਜਿਸ ਵੀ ਮੀਡੀਆ ਕਰਮੀ ਜਾਂ ਆਮ ਵਿਅਕਤੀ ਨੇ ਪੀੜਤ ਬੱਚੇ ਜਾਂ ਕਥਿਤ ਦੋਸ਼ੀ ਦਾ ਨਾਮ ਜ਼ਾਹਿਰ ਕੀਤਾ, ਉਸ ਉਤੇ ਕੇਸ ਦਰਜ ਕਰਵਾਇਆ ਜਾਵੇ।ਉਨ੍ਹਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਵੀ ਹਦਾਇਤ ਕੀਤੀ ਕਿ ਉਹ ਹਰੇਕ ਸਕੂਲ ਦੀ ਪੜਤਾਲ ਕਰਨ ਅਤੇ ਜਿੱਥੇ ਵੀ ਬੱਚਿਆਂ ਦੀ ਸੁਰੱਖਿਆ ਵਿਚ ਖਾਮੀ ਨਜ਼ਰ ਆਵੇ ਉਹ ਸਕੂਲ ਬੰਦ ਕਰਨ ਦੀ ਸਿਫਾਰਸ਼ ਕਰਨ।ਉਨ੍ਹਾਂ ਕਿਹਾ ਕਿ ਪੜ੍ਹਾਈ ਨਾਲੋਂ ਪਹਿਲਾਂ ਬੱਚਿਆਂ ਦੀ ਸੁਰੱਖਿਆ ਜ਼ਰੂਰੀ ਹੈ।
          ਉਕਤ ਮਾਮਲੇ ਵਿਚ ਵੀ ਉਨ੍ਹਾਂ ਸਕੂਲ ਦੀ ਅਣਗਹਿਲੀ ਉਤੇ ਧਿਆਨ ਕੇਂਦਰਿਤ ਕਰਦੇ ਕਿਹਾ ਕਿ ਇਸ ਪੱਖ ਤੋਂ ਵੀ ਕਮਿਸ਼ਨ ਪੂਰੀ ਜਾਂਚ ਕਰੇਗਾ।
       ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ ਮੇਜਰ ਸੁਮਿਤ ਮੁੱਧ, ਡਿਪਟੀ ਡਾਇਰੈਕਟਰ ਕਮਿਸ਼ਨ ਰਾਜਵਿੰਦਰ ਸਿੰਘ ਗਿੱਲ, ਕਮਿਸ਼ਨ ਦੇ ਸਲਾਹਕਾਰ ਪਾਇਲ ਸ਼ਰਮਾ ਅਤੇ ਕਪਿਲ ਸ਼ਰਮਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ, ਐਸ.ਪੀ ਅਮਨਦੀਪ ਕੌਰ, ਚਾਈਲਡ ਪ੍ਰੋਟਕਸ਼ਨ ਅਫ਼ਸਰ ਮੈਡਮ ਰੀਤੂ ਤੇ ਨੇਹਾ ਚੋਪੜਾ ਵੀ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply