6ਵੇਂ ਪਅੇ-ਕਮਿਸ਼ਨ ਨੂੰ ਲਾਗੂ ਨਾ ਕਰਨ ਦਾ ਪੈਨਸ਼ਨਰਾਂ ‘ਚ ਵਿਆਪਕ ਰੋਸ
ਸਮਰਾਲਾ, 25 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰ ਠਾਕੁਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਦੀ ਮੀਟਿੰਗ ਵਿਚ ਸਾਰੇ ਵਿਭਾਗ ਦੇ ਰਾਜ ਪੱਧਰੀ ਆਗੂ ਸ਼ਾਮਲ ਹੋਏ। ਜਿਨ੍ਹਾਂ ਵਿੱਚ ਅਮਰਜੀਤ ਸਿੰਘ ਵਾਲੀਆ ਜਨਰਲ ਸਕੱਤਰ ਪੰਜਾਬ ਸਕੱਤਰੇਤ ਸਰਵਸਿਜ਼ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਚੰਡੀਗੜ੍ਹ, ਐਨ.ਕੇ ਕਲਸੀ ਪ੍ਰਧਾਨ ਆਡਿਟ ਆਫੀਸਰਜ਼ ਚੰਡੀਗੜ੍ਹ, ਮੋਹਣ ਸਿੰਘ ਆਗੂ ਸਿਵਲ ਸਕੱਤਰੇਤ, ਰਣਬੀਰ ਢਿੱਲੋਂ ਮੈਂਬਰ ਫਰੰਟ, ਪ੍ਰੇਮ ਸਾਗਰ ਸ਼ਰਮਾ ਕਨਵੀਨਰ, ਅਜਮੇਰ ਸਿੰਘ, ਪੰਜਾਬ ਪੁਲਿਸ ਦੇ ਸੂਬਾ ਜਨਰਲ ਸਕੱਤਰ ਮੇਜਰ ਸਿੰਘ ਲੁਧਿਆਣਾ ਅਤੇ ਅਜੀਤ ਸਿੰਘ ਸੋਢੀ ਫਿਰੋਜ਼ਪੁਰ, ਲਾਲ ਸਿੰਘ ਮੋਗਾ, ਦਲਜੀਤ ਸਿੰਘ ਭੁੱਲਰ, ਪ੍ਰਧਾਨ ਪੰਜਾਬ ਰੋਡਵੇਜ਼ ਨੇ ਸਰਕਾਰ ਵਿਰੁੱਧ ਬੋਲਦਿਆਂ ਆਖਿਆ ਕਿ ਸਰਕਾਰ ਨੇ 31 ਦਸੰਬਰ 2019 ਤੱਕ 6ਵਾਂ ਪੇਅ-ਕਮਿਸ਼ਨ ਲਾਗੂ ਕਰਨ ਦਾ ਵਾਅਦਾ ਕੀਤਾ ਸੀ।ਜਿਸ ਦਾ ਅੱਜ ਤੱਕ ਕੋਈ ਹੁਕਮ ਜਾਰੀ ਨਹੀਂ ਹੋਇਆ।ਸਰਕਾਰ ਦੀ ਇਸ ਨਲਾਇਕੀ ਦਾ ਪੰਜਾਬ ਭਰ ਤੋਂ ਵੱਖ ਵੱਖ ਜੱਥੇਬੰਦੀਆਂ ਦੇ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਨੇ ਰੋਸ ਪ੍ਰਗਟ ਕੀਤਾ।ਮਹਿੰਗਾਈ ਭੱਤੇ ਦੀ 22 ਪ੍ਰਤੀਸ਼ਤ ਦੀ ਅਦਾਇਗੀ ਅਜੇ ਤੱਕ ਨਹੀਂ ਹੋਈ।ਮੈਡੀਕਲ ਅਤੇ 25 ਸਾਲਾਂ ਦੀ ਸਰਵਿਸ ਕਰਨ ਉਪਰੰਤ ਬਣਦੇ ਸਾਰੇ ਲਾਭ 1-1-6 ਤੋਂ ਪਹਿਲਾਂ ਅਤੇ ਬਾਅਦ ਵਾਲੇ ਪੈਨਸ਼ਨਰਾਂ ਨੂੰ ਦਿੱਤੇ ਜਾਣ।ਸਾਰਿਆਂ ਨੇ ਸਮੂਹਿਕ ਰੂਪ ਵਿੱਚ ਅਵਾਜ਼ ਬੁਲੰਦ ਕਰਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਤੁਰੰਤ ਉਪਰੋਕਤ ਸਬੰਧੀ ਹੁਕਮ ਜਾਰੀ ਨਾ ਹੋਏ ਤਾਂ 10 ਜਨਵਰੀ 2020 ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀ.ਸੀ ਦਫ਼ਤਰਾਂ ਅੱਗੇ ਸਵੇਰੇ 11 ਵਜੇ ਤੋਂ 2 ਵਜੇ ਤੱਕ ਧਰਨੇ ਦੇ ਕੇ ਰੋਸ ਪੱਤਰ ਦਿੱਤੇ ਜਾਣਗੇ, ਜੇ ਫਿਰ ਵੀ ਸਰਕਾਰ ਆਪਣੀ ਕੁੰਭਕਰਨੀ ਨੀਂਦ ਤੋਂ ਨਾ ਜਾਗੀ ਤਾਂ 30 ਜਨਵਰੀ ਨੂੰ ਲੁਧਿਆਣਾ ਵਿਖੇ ਮੀਟਿੰਗ ਕਰਕੇ ਕਿਸੇ ਤਿੱਖੇ ਸੰਘਰਸ਼ ਅਤੇ ਆਰ-ਪਾਰ ਦੀ ਲੜਾਈ ਦੀ ਰੂਪ ਰੇਖਾ ਉਲੀਕੀ ਜਾਵੇਗੀ
ਇਸ ਮੌਕੇ ਮੌਦਗਿਲ, ਜਗਦੀਸ਼ ਚੰਦਰ ਸੰਗਰੂਰ, ਫਕੀਰ ਸਿੰਘ ਘੁੰਮਣ, ਸੁਰਜੀਤ ਸਿੰਘ, ਪ੍ਰਧਾਨ ਪ੍ਰੇਮ ਸਿੰਘ ਮਾਛੀਵਾੜਾ, ਦਰਸ਼ਨ ਸਿੰਘ, ਸ਼ੁਸ਼ੀਲ ਕੁਮਾਰ ਚੇਅਰਮੈਨ ਪੈਨਸ਼ਨਰ ਭਵਨ, ਗੁਰਮੇਲ ਸਿੰਘ ਮੈਡਲੇ, ਵਿਰਸਾ ਸਿੰਘ ਸੰਧੂ, ਮਾਸਟਰ ਪ੍ਰੇਮ ਨਾਥ ਸਮਰਾਲਾ ਆਦਿ ਨੇ ਸੰਬੋਧਨ ਕੀਤਾ।