ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਸੰਧੂ) – ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਅੰਮ੍ਰਿਤਸਰ ਦੇ ਮੈਂਬਰ 

ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਪੰਜਾਬ ਵਾਲੀਬਾਲ ਐਸੋਸੀਏਸ਼ਨ ਦਾ ਚੇਅਰਮੈਨ ਨਿਯੁੱਕਤ ਕਰਨ ‘ਤੇ ਅੰਮ੍ਰਿਤਸਰ ਦੀਆਂ ਨਾਮਵਰ ਖੇਡ ਸੰਸਥਾਵਾਂ, ਖੇਡ ਪ੍ਰਮੋਟਰਾਂ ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ।ਉਘੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ, ਕੋਚ ਬਲਕਾਰ ਸਿੰਘ, ਕੋਚ ਬ੍ਰਿਜ ਮੋਹਨ ਰਾਣਾ, ਕੋਚ ਜੀ.ਐਸ ਸੰਧੂ, ਬਲਜਿੰਦਰ ਸਿੰਘ ਮੱਟੂ, ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਸ਼ੈਫੀ ਸੰਧੂ, ਐਨਮ ਸੰਧੂ, ਅਵਤਾਰ ਸਿੰਘ ਜੀ.ਐਨ.ਡੀ.ਯੂ, ਡੀ.ਪੀ.ਈ ਹਰਜੀਤ ਕੌਰ ਬੁੱਟਰ ਹੁੰਦਲ, ਡੀ.ਪੀ.ਈ ਸ਼ਰਨਜੀਤ ਕੌਰ, ਡੀ.ਪੀ.ਈ ਦਰਭਾਗ ਸਿੰਘ, ਮਾਨਸੀ ਖੰਨਾ, ਦੀਪਿਕਾ ਬੱਬਰ, ਪਰਮਿੰਦਰ ਕੌਰ, ਦਮਨਪ੍ਰੀਤ ਕੌਰ, ਹੈਵਨਪ੍ਰੀਤ ਕੌਰ, ਅੰਮ੍ਰਿਤਪਾਲ ਸਿੰਘ ਆਦਿ ਨੇ ਗੁਰਜੀਤ ਔਜਲਾ ਨੂੰ ਮਬਾਰਕਬਾਦ ਦਿੱਤੀ ਹੈ।
ਮੈਡਮ ਹਰਪਵਨਪ੍ਰੀਤ ਕੌਰ ਸੰਧੂ ਤੇ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਸੂਬਾ ਵਾਲੀਬਾਲ ਐਸੋਸੀਏਸ਼ਨ ਦੀ ਵਾਗਡੋਰ ਦੇਣਾ ਇੱਕ ਸ਼ਲਾਘਾਯੋਗ ਕਦਮ ਹੈ।ਇਸ ਨਾਲ ਵਾਲੀਬਾਲ ਖੇਡ ਖੇਤਰ ਦੇ ਵਿੱਚ ਹੋਰ ਵੀ ਚੁਸਤੀ ਫੁਰਤੀ ਤੇ ਨਿਖਾਰ ਆਵੇਗਾ।
Punjab Post Daily Online Newspaper & Print Media