ਲੌਂਗੋਵਾਲ, 6 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਤੇਜ਼ੀ ਨਾਲ ਵਧ ਰਹੀ ਮਹਿੰਗਾਈ ਦੇ ਚੱਲਦਿਆਂ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਵਲੋਂ ਪ੍ਰਧਾਨ ਸਾਜਨ ਕਾਂਗੜਾ ਦੀ ਅਗਵਾਈ ਹੇਠ ਸਥਾਨਕ ਦਿੱਲੀ ਲੁਧਿਆਣਾ ਹਾਈਵੇ ਮਾਰਗ ਸਥਿਤ ਡਿਪਟੀ ਕਮਿਸ਼ਨਰ ਸੰਗਰੂਰ ਦੀ ਰਿਹਾਇਸ਼ ਨੇੜੇ ਜੋਰਦਾਰ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ।ਯੂਥ ਕਾਂਗਰਸੀਆਂ ਵਲੋਂ ਰੋਡ `ਤੇ ਰੋਸ ਮਾਰਚ ਕਰਦਿਆਂ ਨਰਿੰਦਰ ਮੋਦੀ ਅਤੇੇ ਕੇਂਦਰ ਸਰਕਾਰ ਮੁਰਦਾਬਾਦ ਆਦਿ ਨਾਅਰੇ ਲਗਾਏ।ਸਾਜਨ ਕਾਂਗੜਾ ਨੇ ਕਿਹਾ ਕਿ ਜਿਸ ਦਿਨ ਤੋਂ ਨਰਿੰਦਰ ਮੋਦੀ ਨੇ ਦੇਸ਼ ਦੀ ਸੱਤਾ ਸੰਭਾਲੀ ਹੈ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਦਿਨ ਪ੍ਰਤੀ ਦਿਨ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।ਉਨਾਂ ਕਿਹਾ ਕਿ ਭਾਜਪਾ ਖਾਸ ਕਰਕੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇਸ਼ ਨੂੰ ਬਰਬਾਦ ਕਰਨ ‘ਤੇ ਤੁਲੇ ਹੋਏ ਹਨ।
ਇਸ ਮੌਕੇ ਲਖਮੀਰ ਸਿੰਘ ਸੇਖੋਂ, ਬਲਵੀਰ ਸਿੰਘ, ਜਗਸੀਰ ਸਿੰਘ ਕਾਂਗੜਾ, ਰਾਣਾ ਬਾਲੂ, ਜੋਨੀ ਗਰਗ ਧੂਰੀ, ਜੱਸਾ ਪ੍ਰਧਾਨ, ਵਿਜੈ ਕੁਮਾਰ, ਲੱਕੀ ਗੁਲਟੀ, ਰਾਹੁਲ ਰੰਧਾਵਾ, ਹੈਪੀ ਹੀਰਾ, ਅਜੇ ਕੁਮਾਰ, ਮਨਜੀਤ ਸਿੰਘ, ਰਾਜਨ ਆਦਿ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …