Thursday, June 12, 2025
Breaking News

ਕੌਮੀ ਕ੍ਰਿਕੇਟ ਕੋਚ ਰਜਿੰਦਰ ਕੁਮਾਰ ਨੂੰ ਮਿਲਿਆ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਸੰਧੂ) – ਕੌਮੀ ਕ੍ਰਿਕੇਟ ਕੋਚ ਰਜਿੰਦਰ ਕੁਮਾਰ ਨੂੰ ਖੇਡ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਨਾਮਵਰ ਕਰਮ ਸਿੰਘ Sports1ਮੈਮੋਰੀਅਲ ਮਲਟੀਸਪੈਸ਼ਲਿਟੀ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਮਾਨ-ਸਨਮਾਨ ਹਾਸਲ ਕਰਨ ਤੋਂ ਖੁਸ਼ ਕੌਮੀ ਕ੍ਰਿਕੇਟ ਕੋਚ ਰਜਿੰਦਰ ਕੁਮਾਰ ਨੇ ਖੇਡ ਵਿੱਚ ਦਿਲਚਸਪੀ ਰੱਖਣ ਵਾਲੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਕਈ ਸੂਬਾ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਅਤੇ ਉਨ੍ਹਾਂ ਦੇ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ ਹੈ।ਪਰ ਇੱਕ ਗੱਲ ਸਾਫ ਤੌਰ ‘ਤੇ ਉਭਰ ਕੇ ਸਾਹਮਣੇ ਆਈ ਹੈ ਕਿ ਖੇਡ ਖੇਤਰ ਦੇ ਨਾਲ ਜੁੜਨ ਲਈ ਬਚਪਨ ਤੋਂ ਹੀ ਉਪਰਾਲੇ ਹੋਣੇ ਜ਼ਰੂਰੀ ਹਨ।

Check Also

ਕਵੀ ਰਵਿੰਦਰ ਸਿੰਘ ਨਾਲ ਸਿਰਜਣ ਪ੍ਰਕਿਰਿਆ ਦਾ 27ਵਾਂ ਸਮਾਗਮ ਸਫਲਤਾਪੂਰਵਕ ਸੰਪਨ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਨਾਦ ਪ੍ਰਗਾਸੁ ਸ੍ਰੀ ਸੰਸਥਾ ਵਲੋਂ ਸੰਚਾਲਿਤ ਮਹੀਨਾਵਾਰ ਸਾਹਿਤਕ …

Leave a Reply