ਛਿੜੇ ਕੰਬਣੀ ਅੰਗਰੇਜ਼ ਸਰਕਾਰ ਨੂੰ,
ਨਾਮ ਸੁਣ ਕੇ ਕੂਕਿਆਂ ਦਾ।
ਨਾ ਅਪੀਲ ਤੇ ਨਾ ਕੋਈ ਦਲੀਲ ਹੀ,
ਨਾ ਮੁਕੱਦਮਾ ਚਲਾਇਆ ਵਾ।
ਫੌਰਸਾਈਬ ਨੇ ਕਿਹਾ ਸੀ ਰੁਕਣ ਨੂੰ,
ਐਲ. ਕਾਵਨ ਰੁਕਿਆ ਨਾ।
ਹੁਕਮ ਕੀਤਾ ਤੋਪਾਂ `ਨਾ ਪਿਠ ਬੰਨ੍ਹ ਕੇ,
ਕੱਲ੍ਹਾ-ਕੱਲ੍ਹਾ ਮੁਕਾਉਣਾ ਆ।
ਪਰ ਕੂਕੇ ਤੋਪਾਂ ਨੂੰ ਪਾਉਣ ਜੱਫੀਆਂ,
ਛੇਤੀ ਸ਼ਹੀਦ ਹੋਣ ਦਾ ਚਾਅ।
ਅੰਬਰ ਤੱਕ ਸੀ ਜੈਕਾਰੇ ਪਏ ਗੂੰਜਦੇ,
ਦਿੱਤਾ ਪਤਾਲ ਵੀ ਉਨ੍ਹਾਂ ਹਲਾਅ।
ਮੇਮ ਆਖਦੀ ਬਿਸ਼ਨ ਸਿੰਘ ਬੱਚਾ ਏ,
ਕੋਈ ਤਰਸ ਤਾਂ ਡੀਸੀਆ ਖਾ।
ਡੀ ਸੀ ਆਖੇ ਕਹਿ ਦਏ ਮੈਂ ਸਿੱਖ ਨਹੀਂ,
ਕਰ ਦੇਵੂੰਗਾ ਇਸ ਨੂੰ ਰਿਹਾਅ।
ਬਿਸ਼ਨ ਸਿੰਘ ਗੁੱਸੇ ਵਿੱਚ ਲਾਲ ਹੋ,
ਡੀ ਸੀ ਉਤੇ ਹੀ ਝਪਟ ਪਿਆ।
ਉਹਨੇ ਫੜ੍ਹੀ ਦਾਹੜੀ ਅੰਗਰੇਜ਼ ਦੀ,
ਖਬਰਦਾਰ ਜੇ ਬਾਲ ਕਿਹਾ।
ਵਰਿਆਮ ਸਿੰਘ ਸੀ ਪਿੰਡ ਮਹਿਰਾਜ ਦਾ,
ਥੋੜ੍ਹਾ ਛੋਟਾ ਸੀ ਉਹ ਕੱਦ ਦਾ ।
ਉਹਨੇ ਢੀਮਾਂ ਕੱਠੀਆਂ ਕਰ ਲਈਆਂ,
ਲਿਆ ਤੋਪ ਨੂੰ ਸੀਨੇ ਨਾਲ ਲਾ।
ਯੋਧੇ ਰਾਮ ਸਿੰਘ ਦੀ ਅਗਵਾਈ `ਚ,
ਗਏ ਕੂਕੇ ਸ਼ਹੀਦੀਆਂ ਪਾ।
ਮਲੇਰਕੋਟਲੇ ਤੋਪਾਂ ਅੱਗੇ ਖੜ੍ਹ ਗਏ,
ਉਹਨਾਂ ਪਿੱਠ ਵਿਖਾਈ ਨਾ।
`ਰੰਗੀਲਪੁਰੀਆ` ਭੈਣੀ ਸਾਹਿਬ ਅੱਜ ਵੀ,
ਦੁਨੀਆ ਸੀਸ ਨਿਵਾਏ ਜਾ।
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. 98552 07071