ਛੇੜ ਨਾ ਦਿਲ ਦੀ ਇਸ਼ਕ ਕਹਾਣੀ
ਬਸ ਚੁੱਪ ਕਰ ਚੁੱਪ ਕਰ ਵੇ
ਤੂ ਦਿਲ ਦੀ ਗੱਲ ਨਾ ਜਾਣੀ
ਐਵੇਂ ਨਈ ਟੁੱਟਦੇ ਪੱਤੇ ਨੇ
ਕਮਲੀ ਦੁੱਖਾਂ ਦੀ ਰਾਣੀ ਵੇ
ਸਾਡੀ ਜ਼ਿੰਗਦੀ ਹੰਝੂਆਂ ਦਾ ਪਾਣੀ ਵੇ।
ਕੋਈ ਤਾਂ ਸਹਿ ਆਵੇਗੀ
ਪੱਲੇ ਤਾਂ ਕੱਖ ਵੀ ਨਹੀਂ ਭਾਵੇਂ
ਦਿਲ ਸੱਚੇ ਦਾ ਮੁੱਲ ਪਾ ਜਾਵੇਗੀ
ਕੋਈ ਵਪਾਰ ਨਾ ਚੱਲਦਾ ਏ
ਕਮਲੀ ਦੁੱਖਾਂ ਦੀ ਰਾਣੀ ਵੇ
ਸਾਡੀ ਜ਼ਿੰਗਦੀ ਹੰਝੂਆਂ ਦਾ ਪਾਣੀ ਵੇ।
ਅਸੀਂ ਨਾ ਗੱਲਾਂ `ਚ ਆਏ
ਸਾਡੀਆਂ ਅੱਖਾਂ ਨੂੰ ਮਸਾਂ ਤੁਸਾਂ ਥਿਆਏ
ਮਰਜ਼ੀਆਂ ਕਰ ਕਰ ਏਥੇ ਤੱਕ ਆਏੇ
ਦੁੱਧ ਕੱਚਾ ਇੱਕ ਮਧਾਣੀ ਏ
ਕਮਲੀ ਦੁੱਖਾਂ ਦੀ ਰਾਣੀ ਵੇ
ਸਾਡੀ ਜ਼ਿੰਗਦੀ ਹੰਝੂਆਂ ਦਾ ਪਾਣੀ ਵੇ।
ਜਮਨਾ ਗੋਬਿੰਦਗੜ੍ਹ
ਮੋ – 98724-62794