Thursday, July 9, 2026

ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਛੇਹਰਟਾ ਵੀ ਬਣਿਆ ਸਮਾਰਟ ਸਕੂਲ

ਸਕੂਲ ਨੂੰ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ – ਸਰਕਾਰੀਆ

ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ‘ਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਸਿੱਖਿਆ ਤੇ ਵਧੀਆ ਸਿਹਤ ਸਹੂਲਤਾਂ ਦੇਣ ਲਈ ਹਰ ਹੀਲਾ ਕਰ PPNJ2601202014ਰਹੀ ਹੈ ਅਤੇ ਇਸ ਤਹਿਤ ਹੁਣ ਸਰਕਾਰੀ ਸਕੂਲਾਂ ਦਾ ਮੁੱਢਲਾ ਢਾਂਚਾ ਸੁਧਾਰਨ ਦੇ ਵੱਡੇ ਯਤਨ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਵਿਚ ਪੜਾਉਣ ਲਈ ਅਧਿਆਪਕਾਂ ਦੀ ਭਰਤੀ ਕਰਨ ਤੋਂ ਇਲਾਵਾ ਸਕੂਲਾਂ ਦੇ ‘ਕਲਾਸ ਰੂਮ’ ਡਿਜ਼ੀਟਲ ਕੀਤੇ ਜਾ ਰਹੇ ਹਨ, ਤਾਂ ਜੋ ਇਹ ਬੱਚੇ ਵੀ ਮਹਿੰਗੇ ਨਿੱਜੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਤੋਂ ਸਹੂਲਤਾਂ ਦੀ ਤਰਫੋਂ ਕਿਸੇ ਤਰਾਂ ਪਿੱਛੇ ਨਾ ਰਹਿਣ।ਉਕਤ ਸਬਦਾਂ ਦਾ ਪ੍ਰਗਟਾਵਾ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਛੇਹਰਟਾ ਨੂੰ ਸਮਾਰਟ ਸਕੂਲ ਦਾ ਦਰਜਾ ਦੇਣ ਲਈ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਕੀਤਾ।
ਸਰਕਾਰੀਆ ਨੇ ਦੱਸਿਆ ਕਿ ਸਰਕਾਰ ਵਲੋਂ ਹਰੇਕ ਤਰਾਂ ਦਾ ਸਕੂਲ ਚਾਹੇ ਉਹ ਪ੍ਰਾਇਮਰੀ, ਐਲੀਮੈਂਟਰੀ, ਹਾਈ ਜਾਂ ਸਕੈਡੰਰੀ ਸਕੂਲ ਹੋਵੇ, ਨੂੰ ਡਿਜ਼ੀਟਲ ਸਿੱਖਿਆ ਪ੍ਰਣਾਲੀ ਨਾਲ ਲੈਸ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਦੇ ਕੁੱਲ 1248 ਸਰਕਾਰੀ ਸਕੂਲਾਂ ਵਿਚੋਂ 1048 ਸਕੂਲ ਸਮਾਰਟ ਜਮਾਤਾਂ ਨਾਲ ਲੈਸ ਕੀਤੇ ਜਾ ਚੁੱਕੇ ਹਨ ਅਤੇ ਆ ਰਹੇ ਸੈਸ਼ਨ ਜੋ ਕਿ ਮਾਰਚ ਵਿਚ ਸ਼ੁਰੂ ਹੋਣਾ ਹੈ, ਤੱਕ ਸਾਰੇ ਸਕੂਲਾਂ ਵਿਚ ਸਮਾਰਟ ਕਲਾਸਾਂ ਹੋਣਗੀਆਂ।ਉਨਾਂ ਆਪਣੇ ਅਖਿਤਾਰੀ ਅਤੇ ਐਮ.ਪੀ ਕੋਟੇ ਵਿਚੋਂ 5-5 ਲੱਖ ਰੁਪਏ ਸਕੂਲ ਨੂੰ ਦੇਣ ਦਾ ਐਲਾਨ ਵੀ ਕੀਤਾ।ਸਰਕਾਰੀਆ ਨੇ ਸਕੂਲ ਵਿਚ ਮੈਥ ਤੇ ਸਾਇੰਸ ਪਾਰਕਾਂ ਦਾ ਉਦਘਾਟਨ ਵੀ ਕੀਤਾ ਅਤੇ ਇਕ ਯਾਦਗਾਰੀ ਪੌਦਾ ਲਗਾ ਕੇ ਵਾਤਵਾਰਣ ਬਚਾਉਣ ਦਾ ਸੱਦਾ ਵੀ ਬੱਚਿਆਂ ਨੂੰ ਦਿੱਤਾ। ਇਸ ਮੌਕੇ ਸ: ਸਰਕਾਰੀਆ ਵਲੋਂ ਸਕੂਲ ਦੀ ਮੈਗਜੀਨ ਵੀ ਜਾਰੀ ਕੀਤੀ ਗਈ ਅਤੇ ਪੜ੍ਹਾਈ ’ਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ।
ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਬੱਚਿਆਂ ਨੂੰ ਸਮੇਂ ਦੀ ਕਦਰ ਕਰਦੇ ਹੋਏ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਸਕੂਲ ਵਿਚ ਪਹਿਲਾਂ ਵੀ 50 ਲੱਖ ਰੁਪਏ ਇਮਾਰਤਾਂ ਲਈ ਲਗਾਏ ਗਏ ਹਨ ਅਤੇ ਹੁਣ ਉਹ ਇਕ ਕਰੋੜ ਰੁਪਏ ਦੀ ਲਾਗਤ ਨਾਲ ਇੰਡੋਰ ਸਟੇਡੀਅਮ ਬਣਾਵਉਣਗੇ, ਜਿਸਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਉਨਾਂ ਸਕੂਲ ਅਮਲੇ ਦੀ ਸਿਫਤ ਕਰਦੇ ਕਿਹਾ ਕਿ ਇੰਨਾਂ ਦੀਆਂ ਕੋਸ਼ਿਸ਼ਾਂ ਸਦਕਾ ਇੱਥੇ 2300 ਦੇ ਕਰੀਬ ਬੱਚੇ ਸਿੱਖਿਆ ਲੈ ਰਹੇ ਹਨ ਅਤੇ ਸਕੂਲ ਖੇਡਾਂ ਤੇ ਸਿੱਖਿਆ ਦੋਵਾਂ ਖੇਤਰਾਂ ਵਿਚ ਹੀ ਮੱਲਾਂ ਮਾਰ ਰਿਹਾ ਹੈ। ਮੇਅਰ ਸ. ਕਰਮਜੀਤ ਸਿੰਘ ਰਿੰਟੂ ਨੇ ਸਰਕਾਰ ਵੱਲੋਂ ਸਿੱਖਆ ਦੇ ਖੇਤਰ ਵਿਚ ਪੁੱਟੇ ਜਾ ਰਹੇ ਕਦਮਾਂ ਦੀ ਸਰਾਹਨਾ ਕਰਦੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਵੀ ਅਜਿਹੇ ਸਕੂਲਾਂ ਨੂੰ ਹਰ ਤਰਾਂ ਦਾ ਸਹਿਯੋਗ ਦੇਵੇਗਾ।
ਇਸ ਮੌਕੇ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ, ਡਾ. ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ, ਵਿਕਰਮਜੀਤ ਦੁੱਗਲ ਐਸ.ਐਸ.ਪੀ ਦਿਹਾਤੀ, ਅੰਕੁਰਜੀਤ ਸਿੰਘ ਆਈ.ਏ.ਐਸ, ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ, ਸ੍ਰੀਮਤੀ ਜਤਿੰਦਰ ਸੋਨੀਆ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ, ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਪ੍ਰਿੰ: ਮਨਮੀਤ ਕੌਰ, ਸੁਖਦੇਵ ਸਿੰਘ ਚਾਹਲ, ਮਾਤਾ ਜਗੀਰ ਕੌਰ ਵੀ ਹਾਜ਼ਰ ਸਨ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply