Wednesday, March 4, 2026

ਯੂਨੀਵਰਸਿਟੀ ਵਿਖੇ ਫਿਲਮ ਸਨਅਤ ‘ਚ ਰੁਜ਼ਗਾਰ ਸੰਭਾਵਨਾਵਾਂ ਵਿਸ਼ੇ `ਤੇ ਸੈਮੀਨਾਰ

ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਦੇ PPNJ2801202010ਵਿਦਿਆਰਥੀਆਂ ਨੂੰ ਫਿਲਮਾਂ ਸਨਅਤ ਦੀ ਜਾਣਕਾਰੀ ਦੇਣ ਲਈ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਮੈਸਰਜ਼ ਓ.ਐਕਸ.ਐਲ ਸਕੁਲ ਆਫ ਐਕਟਿੰਗ ਐਂਡ ਮਲਟੀਮੀਡੀਆ ਰਣਜੀਤ ਐਵੀਨਿਊ ਅੰਮ੍ਰਿਤਸਰ ਵੱਲੋਂ ਕੀਤਾ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਕਰਵਾਏ ਗਏ ਇਸ ਸੈਮੀਨਾਰ ਦਾ ਉਦੇਸ਼ `ਮਲਟੀਮੀਡੀਆ ਅਤੇ ਫਿਲਮ ਮੇਕਿੰਗ ਵਿਚ ਰੁਜ਼ਗਾਰ` ਬਾਰੇ ਜਾਣਕਾਰੀ ਦੇਣਾ ਸੀ।
               ਇਸ ਵਰਕਸ਼ਾਪ ਦਾ ਪ੍ਰਧਾਨਗੀ ਵਿਭਾਗ ਦੇ ਡਾਇਰੈਕਟਰ ਪ੍ਰੋ. ਸਰੋਜ ਬਾਲਾ ਵੱਲੋਂ ਕੀਤੀ ਗਈ।ਉਨ੍ਹਾਂ ਕਿਹਾ ਕਿ ਅੱਜ ਮਨੋਰੰਜਨ ਸਨਅਤ ਵਿਚ ਰੁਜ਼ਗਾਰ ਵਿਚ ਬਹੁਤ ਸੰਭਾਵਨਾਵਾਂ ਵੱਧ ਗਈਆਂ ਹਨ ਅਤੇ ਲੋੜ ਹੈ ਕਿ ਵਿਦਿਆਰਥੀ ਇਸ ਦੇ ਤਕਨੀਕੀ ਨੁਕਤਿਆਂ ਨੂੰ ਜਾਨਣ ਅਤੇ ਇਸ ਪ੍ਰਤੀ ਆਕਰਸ਼ਤ ਹੋਣ।
             ਗਗਨ ਮਲਹੋਤਰਾ, ਡਾਇਰੈਕਟਰ, ਓ.ਐੱਕਸ.ਐੱਲ. ਨੇ ਵਿਦਿਆਰਥੀਆਂ ਨੂੰ ਮਲਟੀਮੀਡੀਆਂ, ਐਨੀਮੇਸ਼ਨ, ਫੋਟੋਗ੍ਰਾਫੀ, ਵੀਡੀਓਗ੍ਰਾਫੀ, ਵੀ.ਐਫ.ਐਕਸ ਇਫੈਕਟਸ ਅਤੇ ਫਿਲਮ ਬਣਾਉਣ ਨਾਲ ਸਬੰਧਤ ਹੋਰ ਵਿਸ਼ਿਆਂ ਤੇ ਗਹਿਰਾਈ ਨਾਲ ਵਿਚਾਰ-ਚਰਚਾ ਕੀਤੀ ਗਈ ਅਤੇ ਇਹਨਾਂ ਤਕਨੀਕਾਂ ਦੇ ਗੁਰ ਸਿਖਾਏ।ਉਨ੍ਹਾਂ ਦੱਸਿਆ ਗਿਆ ਕਿ ਇਹਨਾਂ ਤਕਨੀਕਾਂ ਨੂੰ ਅਪਣਾ ਕੇ ਵਿਦਿਆਰਥੀ ਆਪਣੇ ਪੈਰਾਂ ਤੇ ਖੜੇ ਹੋਣ ਅਤੇ ਸਵੈ-ਰੋਜਗਾਰ/ਕਿੱਤੇ ਦੇ ਤੌਰ ਤੇ ਚਲਾ ਕੇ ਵਧੀਆ ਆਮਦਨੀ ਪ੍ਰਾਪਤ ਕਰ ਸਕਦੇ ਹਨ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਵਰਕਸ਼ਾਪ ਵਿਚ ਭਾਗ ਲਿਆ ਅਤੇ ਹੋਈ ਵਿਚਾਰ ਚਰਚਾ ਵਿਚ ਵੀ ਹਿੱਸਾ ਲਿਆ। ਇਸ ਮੌਕੇ `ਤੇ ਸ਼੍ਰੀਮਤੀ ਤੇਜਪਾਲ ਕੋਰ, ਸ਼੍ਰੀਮਤੀ ਦੇਵਿਕਾ ਕੁਮਾਰੀ, ਸ਼੍ਰੀਮਤੀ ਪਰਮਜੀਤ ਕੋਰ, ਸ਼੍ਰੀਮਤੀ ਸ਼ੂਚਿਤਾ ਅਤੇ ਸ਼੍ਰੀ ਮਨੀਸ਼ ਮੋਹਨ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply