ਲੌਂਗੋਵਾਲ, 6 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਰਾਜਸਥਾਨ ਜੁਡੀਸ਼ੀਅਲ ਸਰਵਿਸ ਪ੍ਰੀਖਿਆ ਪਾਸ ਕਰਕੇ ਜੱਜ ਬਣਨ ਵਾਲੀ ਕਸਬਾ ਲੌਂਗੋਵਾਲ ਦੀ
ਬੇਟੀ ਅਨੂਬਾ ਜ਼ਿੰਦਲ ਨੇ ਇਕ ਹੋਰ ਬਾਜ਼ੀ ਮਾਰਦਿਆਂ ਹੁਣ ਹਰਿਆਣਾ ਸਿਵਲ ਸਰਵਿਸ (ਜੁਡੀਸ਼ੀਅਲ ਬ੍ਰਾਂਚ) ਪ੍ਰੀਖਿਆ ‘ਚ 11ਵਾਂ ਰੈਂਕ ਹਾਸਲ ਕਰਕੇ ਇੱਕ ਹੋਰ ਮੰਜ਼ਿਲ ਸਰ ਕਰ ਲਈ ਹੈ।ਦੱਸਣਯੋਗ ਹੈ ਕਿ ਸਥਾਨਕ ਵਾਸੀ ਰਾਮ ਗੋਪਾਲ ਜ਼ਿੰਦਲ (ਪਾਲਾ ਰਾਮ) ਦੀ ਬੇਟੀ ਅਨੂਬਾ ਜ਼ਿੰਦਲ ਜੋ ਕਿ ਨਵੰਬਰ 2019 ਵਿੱਚ ਰਾਜਸਥਾਨ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਕੇ ਜੱਜ ਬਣੀ ਸੀ।
ਦੂਜੀ ਸਫਲਤਾ ਤੋਂ ਬਾਅਦ ਆਪਣੇ ਘਰ ਪਹੁੰਚੀ ਅਨੂਬਾ ਜ਼ਿੰਦਲ ਦਾ ਉਸ ਦੇ ਦਾਦਾ ਦੇਵ ਰਾਜ, ਦਾਦੀ ਹੁਕਮਾ ਦੇਵੀ, ਪਿਤਾ ਰਾਮ ਗੋਪਾਲ ਜ਼ਿੰਦਲ, ਮਾਤਾ ਸੁਸ਼ਮਾ ਜਿੰਦਲ, ਭਰਾ ਨਮਨ ਜਿੰਦਲ ਅਤੇ ਹੋਰਨਾਂ ਪਰਿਵਾਰਕ ਮੈੰਬਰਾਂ ਨੇ ਉਸ ਦਾ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ।ਅਨੂਬਾ ਨੇ ਮੇਨ ਪ੍ਰੀਖਿਆ ਦੀਆਂ ਰਾਜਸਥਾਨ ਅਤੇ ਹਰਿਆਣਾ ਤੋਂ ਇਲਾਵਾ ਪੰਜਾਬ ਅਤੇ ਦਿੱਲੀ ਦੀਆਂ ਲਿਖਤੀ ਪ੍ਰੀਖਿਆਵਾਂ ਵੀ ਪਾਸ ਕਰ ਲਈਆ ਹਨ।ਜਿਨ੍ਹਾਂ ਵਿੱਚੋਂ ਦਿੱਲੀ ਅਤੇ ਪੰਜਾਬ ਦੀ ਇੰਟਰਵਿਊ ਅਜੇ ਬਾਕੀ ਹੈ।ਅਨੂਬਾ ਜਿੰਦਲ ਨੇ ਦੱਸਿਆ ਕਿ ਉਸ ਨੂੰ ਦੂਜੀ ਵਾਰ ਸਫ਼ਲਤਾ ਹਾਸਲ ਕਰਕੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ।ਉਸ ਨੇ ਕਿਹਾ ਕਿ ਜਦ ਉਹ ਰਾਜਸਥਨ ਪ੍ਰੀਖਿਆ ਪਾਸ ਕਰਕੇ ਜੱਜ ਬਣੀ ਸੀ ਤਾਂ ਉਸ ਨੂੰ ਲੱਗਾ ਸੀ ਕਿ ਉਸ ਨੇ ਆਪਣਾ ਸੁਪਨਾ ਪੂਰਾ ਕਰ ਲਿਆ ਹੈ।ਪਰ ਜਦ ਉਹ ਪਹਿਲੀ ਵਾਰ ਜੱਜ ਬਣ ਕੇ ਲੌਂਗੋਵਾਲ ਪਹੁੰਚੀ ਤਾਂ ਮਹਿਸੂਸ ਹੋਇਆ ਕਿ ਉਹ ਸਿਰਫ਼ ਆਪਣਾ ਹੀ ਨਹੀਂ ਬਲਕਿ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਲੌਂਗੋਵਾਲ ਨਿਵਾਸੀਆਂ ਦਾ ਵੀ ਸੁਪਨਾ ਪੂਰਾ ਕੀਤਾ ਹੈ।ਪਹਿਲੀ ਅਤੇ ਦੂਜੀ ਸਫਲਤਾ ਦਾ ਸਿਹਰਾ ਅਨੂਬਾ ਨੇ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ, ਵਸੰਤ ਵੈਲੀ ਪਬਲਿਕ ਸਕੂਲ ਲੱਡਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟਾਫ ਅਤੇ ਅਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਹੈ।ਜਿਨ੍ਹਾਂ ਦੀ ਸਿੱਖਿਆ ਅਤੇ ਸਹਿਯੋਗ ਦੀ ਬਦੌਲਤ ਉਹ ਅੱਜ ਇਹ ਮੰਜ਼ਿਲ ਹਾਸਲ ਕਰ ਸਕੀ ਹੈ।ਉਸ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣੀ ਇਸ ਸੇਵਾ ਨੂੰ ਨਿਭਾਵੇਗੀ । ਅਨੂਬਾ ਜਿੰਦਲ ਦੀ ਇਸ ਦੂਜੀ ਸਫਲਤਾ ਦੀ ਖਬਰ ਮਿਲਦਿਆਂ ਹੀ ਜਿੰਦਲ ਪਰਿਵਾਰ ਨੂੰ ਮੁੜ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਵਧਾਈ ਦੇਣ ਵਾਲਿਆਂ ਵਿੱਚ ਰਾਜੇਸ਼ ਕੁਮਾਰ ਪ੍ਰਧਾਨ ਪੰਜਾਬ ਪੋਲਟਰੀ ਐਸ਼ੋ. ਪੰਜਾਬ, ਡਾ. ਅਮਨਦੀਪ ਅੱਗਰਵਾਲ ਪ੍ਰਧਾਨ ਆਈ.ਐਮ.ਏ ਸੰਗਰੂਰ, ਹਰਵਿੰਦਰ ਸਿੰਘ ਸੇਖੋਂ ਪ੍ਰਧਾਨ ਭੱਠਾ ਐਸ਼ੋ. ਸੰਗਰੂਰ, ਪਰੇਮ ਗੁਪਤਾ ਸਾਬਕਾ ਪ੍ਰਧਾਨ, ਵਿਜੇ ਗੋਇਲ ਪ੍ਰਧਾਨ ਸਿਟੀ ਕਾਂਗਰਸ ਪ੍ਰਧਾਨ, ਰਮੇਸ਼ ਵਸ਼ਿਸ਼ਟ, ਭੀਮ ਸੈਣ ਜੈਨ, ਗਾਂਧੀ ਰਾਮ ਜੈਨ, ਬਬਲੀ ਜ਼ਿੰਦਲ, ਇੰਦਰਜੀਤ ਸ਼ਰਮਾ, ਧਰਮ ਪਾਲ ਜਿੰਦਲ, ਰਾਮੇਸ਼ ਕੁਮਾਰ ਸਾਹੋਕੇ, ਮੋਹਨ ਲਾਲ਼ ਸ਼ਾਹਪੁਰੀਆ, ਤਰਸੇਮ ਕੁਲਾਰ ਸੁਨਾਮ, ਪਾਲੀ ਭੱਠੇ ਵਾਲਾ, ਸੁਰਿੰਦਰ ਕੁਮਾਰ ਲੀਲਾ ਭੱਠੇ ਵਾਲੇ, ਮੋਨਿਕਾ ਮਾਨਸੀ ਜ਼ਿੰਦਲ ਸੁਨਾਮ, ਐਡਵੋਕੇਟ ਸੰਜੀਵ ਗਰਗ, ਰਾਜਾ ਰਾਮ, ਡਾ. ਰਾਕੇਸ਼ ਭੋਲਾ ਦੇ ਨਾਂ ਸ਼ਾਮਲ ਹਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media