Friday, May 22, 2026

ਆਪਣਾ ਆਲਾ ਦੁਆਲਾ ਸਾਫ ਰੱਖਣਾ ਸਾਡਾ ਨੈਤਿਕ ਫਰਜ਼ ਹੈ – ਬਿਸ਼ਨੋਈ

ਜਯੋਤੀ ਕਾਲਜ ਆਫ ਟੈਕਨੀਕਲ, ਆਤਮ ਵੱਲਭ ਸਕੂਲ ਵਿਚ ਚੁੱਕੀ ਗਈ ਸਹੁੰ

PPN03101406

ਫਾਜਿਲਕਾ,  3 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਦਾਣਾ ਮੰਡੀ ਸਥਿਤ ਮਾਰਕੀਟ ਕਮੇਟੀ ਦਫਤਰ ਵਿਚ ਸਕੱਤਰ ਸਲੋਧ ਬਿਸ਼ਨੋਈ ਦੀ ਅਗਵਾਈ ਵਿਚ ਸਾਫ ਸੁਥਰਾ ਭਾਰਤ ਦਿਵਸ ਤਹਿਤ ਸਫਾਈ ਕਰਵਾਈ ਗਈ। ਇਸ ਮੌਕੇ ਸਕੱਤਰ ਬਿਸ਼ਨੋਈ ਸਮੇਤ ਸਮੂਹ ਸਟਾਫ ਵੱਲੋਂ ਦਫਤਰ ਦੀ ਸਫਾਈ ਕਰਵਾਈ ਗਈ। ਆਪਣੇ ਸੰਬੋਧਨ ਵਿਚ ਸਕੱਤਰ ਬਿਸ਼ਨੋਈ ਨੇ ਸਮੂਹ ਸਟਾਫ ਨੂੰ ਕਿਹਾ ਕਿ ਉਹ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਣ ਤੇ ਕਿਸੇ ਵੀ ਤਰਾਂ ਦੀ ਗੰਦਗੀ ਦਿਖਣ ਤੇ ਉਸ ਨੂੰ ਤੁਰੰਤ ਸਾਫ ਕਰਨ। ਉਨ੍ਹਾਂ ਕਿਹਾ ਕਿ ਸਫਾਈ ਕਰਨਾ ਤੇ ਆਪਣਾ ਆਲਾ ਦੁਆਲਾ ਸਾਫ ਰੱਖਣਾ ਸਾਡਾ ਨੈਤਿਕ ਫਰਜ਼ ਹੈ। ਸੋ ਸਾਨੂੰ ਆਪਣਾ ਹਰ ਦਿਨ ਸਵੱਛ ਦਿਨ ਸਮਝ ਕੇ ਮਨਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਯੋਤੀ ਕਾਲਜ ਆਫ ਕੰਪਿਊਟਰ ਸਾਇੰਸ ਐਂਡ ਟੈਕਨਾਲਾਜ਼ੀ ਵਿਚ ਪ੍ਰਿੰਸੀਪਲ ਰੁਪੇਸ਼ ਸ਼ਰਮਾ ਦੀ ਅਗਵਾਈ ਵਿਚ ਸਵੱਛ ਭਾਰਤ ਦਾ ਸੁਨੇਹਾ ਦਿੰਦਾ ਦਿਨ ਮਨਾਉਂਦਿਆ ਕਾਲਜ ਦੀ ਸਫਾਈ ਕੀਤੀ ਗਈ। ਇਸ ਮੌਕੇ ਕਾਲਜ ਦੇ ਸਮੂਹ ਵਿਦਿਆਰਥੀਆ ਤੇ ਸਟਾਫ ਨੇ ਕਾਲਜ ਦੇ ਹਰ ਕਮਰੇ ਦੀ ਸਫਾਈ ਕੀਤੀ। ਇਸ ਮੌਕੇ ਪ੍ਰਿੰਸੀਪਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕਾਲਜ ਨੂੰ ਮੰਦਰ ਸਮਝ ਕੇ ਸਾਫ ਸੁਥਰਾ ਰੱਖਣ ਤੇ ਆਪਣੇ ਘਰ ਦਾ ਆਲਾ ਦੁਆਲਾ ਵੀ ਪੂਰੀ ਤਰਾਂ ਸਾਫ ਰੱਖਣ। ਇਸ ਮੌਕੇ ਵਿਦਿਆਰਥੀਆ ਤੇ ਸਟਾਫ ਨੇ ਆਪਣਾ ਆਲਾ ਦੁਆਲਾ ਸਾਫ ਰੱਖਣ ਦਾ ਅਹਿਦ ਲਿਆ।

PPN03101405

ਜਿਲ੍ਹੇ ਦੇ ਪਿੰਡ ਕਬੂਲਸ਼ਾਹ ਹਿਠਾੜ ਵਿਚ ਵੀ ਸਫਾਈ ਦਿਵਸ ਮਨਾਉਂਦਿਆ ਸਮੁਹ ਸਟਾਫ ਨੇ ਹਮੇਸ਼ਾ ਸਫਾਈ ਰੱਖਣ ਦੀ ਸਹੁੰ ਚੁੱਕੀ। ਇਸ ਮੌਕੇ ਤਰਲੋਚਨ ਕੌਰ, ਕੁਲਬੀਰ ਸਿੰਘ, ਸਰਪੰਚ ਸੁਖਦੇਵ ਸਿੰਘ ਅਤੇ ਨੰਬਰਦਾਰ ਸ਼ਮਸ਼ੇਰ ਸਿੰਘ ਨੇ ਵਿਦਿਆਰਥੀਆ ਨੂੰ ਸਫਾਈ ਰੱਖਣ ਦਾ ਪ੍ਰਣ ਦਿਵਾਇਆ। ਸਥਾਨਕ ਆਤਮ ਵੱਲਭ ਸਕੂਲ ਵਿਚ ਸਵੱਛ ਭਾਰਤ ਦਿਵਸ ਪ੍ਰਿੰਸੀਪਲ ਮੈਡਮ ਸੰਗੀਤਾ ਤਿੰਨਾਂ ਦੀ ਅਗਵਾਈ ਵਿਚ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਮਨਾਉਂਦਿਆਂ ਸਕੂਲ ਦੀ ਸਫਾਈ ਕੀਤੀ। ਇਸ ਮੌਕੇ ਵਿਦਿਆਰਥੀਆਂ ਤੇ ਸਟਾਫ ਨੇ ਸਕੂਲ ਦੀ ਸਫਾਈ ਕੀਤੀ ਅਤੇ ਸਫਾਈ ਰੱਖਣ ਦੀ ਸਹੁੰ ਚੁੱਕੀ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply