Tuesday, April 29, 2025
Breaking News

ਸੈਫ ਖੇਡਾਂ ਦੇ ਮੈਡਲਿਸਟਾਂ ਦਾ ਹੋਇਆ ਭਰਵਾਂ ਸਵਾਗਤ

ਕਸ਼ਿਸ਼ ਮਲਿਕ ਨੇ ਜਿੱਤਿਆ ਸੋਨਾ ਤੇ ਸ਼ਿਲਪਾ ਅਤੇ ਕੁਨਾਲ ਨੇ ਜਿੱਤੀ ਚਾਂਦੀ

ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੰਧੂ) – ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਖੇ ਸੰਪੰਨ ਹੋਏ ਕੌਮਾਂਤਰੀ ਪੱਧਰ ਦੇ ਸੈਫ ਤਾਇਕਵਾਂਡੋ ਖੇਡ ਮੁਕਾਬਲਿਆਂ ਦੇ PPNJ1602202021ਦੌਰਾਨ ਬੇਹਤਰ ਪ੍ਰਦਰਸ਼ਨ ਕਰਨ ਵਾਲੇ ਅੰਮ੍ਰਿਤਸਰ ਦੇ 3 ਅੰਤਰਰਾਸ਼ਟਰੀ ਤਾਇਕਵਾਂਡੋ ਖਿਡਾਰੀਆਂ ਦਾ ਜੀ.ਐਨ.ਡੀ.ਯੂ ਪੁੱਜਣ ਤੇ ਖਿਡਾਰੀਆਂ, ਕੋਚਾਂ ਤੇ ਹੋਰਨਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਹੁਣ ਇਹ 3 ਖਿਡਾਰੀ ਜਿਸ ਵਿੱਚ 2 ਲੜਕੀਆਂ ਤੇ ਇੱਕ ਲੜਕਾ ਸ਼ਾਮਲ ਹੈ ਸਿੱਧੇ ਤੌਰ ‘ਤੇ ਜੀ.ਐਨ.ਡੀ.ਯੂ ਵੱਲੋਂ ਆਲ ਇੰਡੀਆ ਇੰਟਰਵਰਸਿਟੀ ਤਾਇਕਵਾਂਡੋ ਖੇਡ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਨਗੇ।
              ਜਿਕਰਯੋਗ ਹੈ ਕਿ ਖਾਲਸਾ ਕਾਲਜ ਮੇਨ ਅੰਮ੍ਰਿਤਸਰ ਨਾਲ ਸੰਬੰਧਤ ਕੌਮਾਂਤਰੀ ਤਾਇਕਵਾਂਡੋ ਖਿਡਾਰਨ ਕਸ਼ਿਸ਼ ਮਲਿਕ ਨੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਜਦੋਂ ਕਿ ਸ਼ਿਲਪਾ ਥਾਪਾ ਨੇ ਅੰਡਰ 23 ਵਿਮੈਨ ਟੀਮ ਦੇ ਵਿੱਚ ਸਿਲਵਰ ਮੈਡਲ ਤੇ ਕੁਨਾਲ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ। ਕੁਨਾਲ ਤੇ ਸ਼ਿਲਪਾ ਥਾਪਾ ਨੂੰ ਸਾਂਝੇ ਮੁਕਾਬਲੇ ਦੌਰਾਨ ਇਹ ਮੁਕਾਮ ਹਾਸਲ ਹੋਇਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੁੱਜੇ ਕੌਮਾਂਤਰੀ ਤਾਇਕਵਾਂਡੋ ਖਿਡਾਰੀ ਕਸ਼ਿਸ਼ ਮਲਿਕ ਸ਼ਿਲਪਾ ਥਾਪਾ ਤੇ ਕੁਨਾਲ ਥਾਪਾ ਨੇ ਦੱਸਿਆ ਕਿ ਉਹ ਅਪਣੀ ਪ੍ਰਾਪਤੀ ਤੋਂ ਖੁਸ਼ ਤੇ ਸੰਤੁਸ਼ਟ ਹਨ ਆਉਣ ਵਾਲੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਦੌਰਾਨ ਉਹ ਵਿਸ਼ਵ ਪ੍ਰਸਿੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਖਾਲਸਾ ਕਾਲਜ ਦਾ ਨਾਮ ਰੌਸ਼ਨ ਕਰਨਗੇ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਦਾ ਸਿਹਰਾ ਕਾਲਜ ਦੇ ਪ੍ਰਿੰਸੀਪਲ ਮਹਿਲ ਸਿੰਘ, ਖੇਡ ਡਾਇਰੈਕਟਰ ਪ੍ਰੋ. ਡਾ. ਦਲਜੀਤ ਸਿੰਘ ਤੇ ਕੋਚਾਂ ਅਤੇ ਮਾਹਿਰਾਂ ਨੂੰ ਜਾਂਦਾ ਹੈ।
            ਇਸ ਮੌਕੇ ਖਾਲਸਾ ਕਾਲਜ ਦੇ ਖੇਡ ਡਾਇਰੈਕਟਰ ਪ੍ਰੋਫੈ. ਡਾ. ਦਲਜੀਤ ਸਿੰਘ, ਐਲ.ਕੇ.ਸੀ. ਜਲੰਧਰ ਦੇ ਖੇਡ ਡਾਇਰੈਕਟਰ ਪ੍ਰੋਫੈ. ਡਾ. ਜਸਪਾਲ ਸਿੰਘ, ਕੋਚ ਰਣਜੀਤ ਸਿੰਘ ਸੰਧੂ, ਕੋਚ ਲਕਸ਼ਮਨ, ਕੋਚ ਬਚਨਪਾਲ ਸਿੰਘ, ਕੋਚ ਦਵਿੰਦਰ ਸਿੰਘ, ਕੋਚ ਬਲਦੇਵ ਰਾਜ, ਕੋਚ ਰਾਜਕੁਮਾਰ ਸਾਹੂ, ਕੋਚ ਹਰਮੀਤ ਸਿੰਘ ਪੀ.ਏ.ਪੀ., ਸਵਿਤਾ ਕੁਮਾਰੀ, ਸ਼ਮਸ਼ੇਰ ਸਿੰਘ ਵਡਾਲੀ, ਬਿੱਟੂ ਮਾਹਲ, ਜੀ.ਐਸ. ਸੰਧੂ, ਮਨਜਿੰਦਰ ਕੌਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਰੀਅਰ ਪੇ ਚਰਚਾ’ ਵਿਸ਼ੇ ’ਤੇ ਵਰਕਸ਼ਾਪ-ਕਮ-ਸਿਖਲਾਈ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ …