Sunday, April 26, 2026

ਵਿਹੜ੍ਹਾ ਬਾਬੁਲ ਦਾ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ

ਭੀਖੀ, 27 ਫ਼ਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਬੁਰਜ ਰਾਠੀ ਵਿਖੇ ਬੇਟੀ ਪੜਾਓ ਬੇਟੀ ਬਚਾਓ ਮੁਹਿੰਮ ਤਹਿਤ ਗ੍ਰਾਮ ਪੰਚਾਇਤ, ਸੰਤ PPNJ2602202008ਬਾਬਾ ਨਿਰਮਲ ਦਾਸ ਸਪੋਟਸ ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਹੜ੍ਹਾ ਬਾਬੁਲ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।ਪੰਜਾਬੀ ਲੋਕ ਗਾਇਕ ਜਗਪਾਲ ਢਿਲੋ, ਹਰਮੀਤ ਜੱਸੀ, ਨੂਰਦੀਪ ਨੂਰ, ਸੇਵਕ ਸੰਦਲ, ਬਾਵਾ ਰਾਠੀ, ਕਰਮਜੀਤ ਰਠੀ, ਜਸਵਿੰਦਰ ਗੁਮਟੀ, ਬਿੱਕਰ ਸਿਤਾਰਾ ਅਤੇ ਗੁਲਸ਼ਨ ਕੋਮਲ ਆਦਿ ਗਾਇਕਾਂ ਨੇ ਆਪਣੀ ਗਾਇਕੀ ਨਾਲ ਰੰਗ ਬੰਨਿਆਂ।ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਦੀਆ ਵਿਦਿਆਰਥਣਾਂ ਨੇ ਗਿੱਧਾ ਭੰਗੜ੍ਹਾ, ਕਵਿਤਾਵਾਂ, ਨਾਟਕ ਅਤੇ ਕੋਰੀਓਗ੍ਰਾਫ਼ੀ ਰਾਹੀ ਸੱੱਭਿਆਚਾਰਕ ਵੰਨਗੀਆ ਪੇਸ਼ ਕੀਤੀਆ।ਭਾਈ ਘਨੱਈਆ ਅਕੈਡਮੀ ਦੀਆ ਵਿਦਿਆਰਥਣਾਂ ਨੇ ਧਾਰਮਿਕ ਗੀਤ ਪੇਸ਼ ਕਰਕੇ ਸਰੋਤਿਆ ਦਾ ਮਨ ਮੋਹਿਆ।ਗੀਤਕਾਰ ਚਮਕੌਰ ਉਭਾ ਅਤੇ ਅਲਬੇਲ ਬਰਾੜ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਪ੍ਰਸਿੱਧ ਰੰਗਕਰਮੀ ਬਲਜਿੰਦਰ ਸੰਗੀਲਾਂ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ।
              ਇਸ ਮੌਕੇ ਸਰਪੰਚ ਲਾਭ ਸਿੰਘ, ਜਗਦੇਵ ਸਿੰਘ ਮਾਨ, ਬਹਾਦਰ ਸਿੰਘ, ਰਾਜਭੁਪਿੰਦਰ ਸਿੰਘ ਭੋਲਾ, ਬਲਕਾਰ ਸਿੰਘ, ਸਤਵੰਤ ਸਿੰਘ ਕਾਲਾ, ਸੇਵਕ ਸਿੰਘ, ਹਰਭਜਨ ਸਿੰਘ, ਕਾਬਲ ਸਿੰਘ ਅਤੇ ਬਲਵੀਰ ਸਿੰਘ ਤੋਂ ਇਲਾਵਾ ਸਮੂਹ ਪਿੰਡ ਵਾਸੀ ਮੋਜੂਦ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …