ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼੍ਰੀ ਰਾਮ ਚੰਦਰ ਮਿਸ਼ਨ ਯੂਨਾਇਟੇਡ ਨੇਸ਼ਨਜ਼ ਇਨਫਰਮੇਸ਼ਨ ਸੈਂਟਰ ਐਂਡ ਦੀ ਹਾਰਟਫੁੱਲਨੈਸ ਅੇਜੂਕੇਸ਼ਨ ਟਰੱਸਟ ਵੱਲੋਂ ਕੌਮੀ ਪੱਧਰ ‘ਤੇ ਕਰਵਾਏ ਗਏ “ਆਲ ਇੰਡੀਆ ਹਾਰਟਫੁੱਲਨੈਸ ਐਸੇਅਈਵੈਂਟ 2019” ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਦੀਆਂ ਕੁੱਲ 66 ਵਿਦਿਆਰਥਣਾਂ ਨੇ ਆਪਣੀ ਕਾਰਗੁਜਾਰੀ ਦਾ ਨਮੂਨਾ ਪੇਸ਼ ਕੀਤਾ।ਇਸ ਮੁਕਾਬਲੇ ਵਿੱਚ ਲੇਖ ਦਾ ਸਿਰਲੇਖ ਮਸ਼ਹੂਰ ਵਿਗਿਆਨੀ ਅੇਲਬਰਟ ਆਇੰਸਟਾਇਨ ਦੀ ਵਿਚਾਰਧਾਰਾ “ਬਦਲਾਵ ਦੀ ਸਮਰੱਥਾ ਹੀ ਬੁੱਧੀਮਤਾ ਦਾ ਮਾਪਦੰਡ ਹੈ” ਸੀ।ਜਿਸ ਵਿੱਚ ਪ੍ਰਤੀਭਾਗੀਆਂ ਵੱਲੋਂ ਬਿਨ੍ਹਾਂ ਇੰਟਰਨੈੱਟ ਦੀ ਮਦਦ ਲਏ ੳੇਹਨਾਂ ਦੇ ਆਪਣੇ ਅਸਲੀ ਅਤੇ ਰਚਨਾਤਮਕ ਵਿਚਾਰਾਂ ਦੇ ਅਧਾਰ ‘ਤੇ ਮੁਲਾਂਕਣ ਕੀਤਾ ਜਾਣਾ ਸੀ।ਮਾਲ ਰੋਡ ਸਕੂਲ ਦੀਆਂ ਗਿਆਰ੍ਹਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਅੰਕਿਤਾ ਅਤੇ ਵੰਸ਼ਿਕਾ ਨੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ, ਮੈਡਮ ਆਦਰਸ਼ ਅਤੇ ਮੈਡਮ ਪ੍ਰਤਿਭਾ ਦੀ ਅਗਵਾਈ ‘ਚ ਉੱਚ ਪੱਧਰੀ ਪ੍ਰਦਰਸ਼ਨ ਕਰਦਿਆਂ ਹੋਇਆਂ ਇਸ ਮੁਕਾਬਲੇ ਵਿੱਚ ਮੈਰਿਟ ਸਰਟੀਫਿਕੇਟ ਹਾਸਲ ਕੀਤਾ।ਇਸ ਕਾਰਗੁਜ਼ਾਰੀ ਲਈ ਸਕੂਲ ਅਤੇ ਸਬੰਧਿਤ ਅਧਿਆਪਕਾਂ ਨੂੰ ਵੀ ਸ਼ੀਲਡ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਇਸ ਸਫਲਤਾ ਦਾ ਸਿਹਰਾ ਸਕੂਲ ਦੇ ਮਿਹਨਤੀ ਅਤੇ ਆਪਣੇ ਕਿੱਤੇ ਨਂੂੰ ਸਮਰਪਿਤ ਅਧਿਆਪਕਾਂ ਦੀ ਟੀਮ ਨੂੰ ਦਿੱਤਾ।ਇਸ ਪ੍ਰਤੀਯੋਗਿਤਾ ਲਈ ਮੈਡਮ ਆਦਰਸ਼ ਨੇ ਬਤੌਰ ਕੋ-ਆਰਡੀਨੇਟਰ ਅਤੇ ਵਿਦਿਆਰਥਣਾਂ ਨੂੰ ਮੁਕਾਬਲੇ ਲਈ ਤਿਆਰ ਕਰਵਾਉਣ ਲਈ ਮੈਡਮ ਪ੍ਰਤਿਭਾ ਅਤੇ ਮੈਡਮ ਰਮਨਦੀਪ ਕੌਰ ਅਰੋੜਾ ਨੇ ਗਾਈਡ ਅਧਿਆਪਕ ਵਜੋਂ ਯੋਗਦਾਨ ਪਾਇਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …